ਅਧਿਐਨ ''ਚ ਖ਼ੁਲਾਸਾ: ਟਰੇਨ ''ਚ ਕੋਰੋਨਾ ਪੀੜਤ ਵਿਅਕਤੀ ਤੋਂ 8 ਫੁੱਟ ਦੂਰੀ ''ਤੇ ਬੈਠੇ ਲੋਕਾਂ ਨੂੰ ਵੀ ਹੋ ਸਕਦੈ ਕੋਰੋਨਾ
Sunday, Aug 02, 2020 - 05:28 PM (IST)
ਬ੍ਰਿਟੇਨ : ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਅਤੇ ਇਸ ਦੇ ਖ਼ਾਤਮੇ ਲਈ ਕਈ ਮਾਹਰ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ ਪਰ ਹਾਲੇ ਤੱਕ ਕੋਈ ਵੈਕਸੀਨ ਬਣ ਕੇ ਤਿਆਰ ਨਹੀਂ ਹੋਈ ਹੈ। ਉਥੇ ਹੀ ਕੋਰੋਨਾ 'ਤੇ ਕੀਤੇ ਗਏ ਇਕ ਹੋਰ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੀੜਤ ਵਿਅਕਤੀ ਤੋਂ 8 ਫੁੱਟ ਦੇ ਦਾਇਰੇ ਵਿਚ ਬੈਠੇ ਠੀਕ ਵਿਅਕਤੀ ਵੀ ਕੋਰੋਨਾ ਹੋ ਸਕਦਾ ਹੈ। ਚੀਨ ਦੀ ਹਾਈ ਸਪੀਡ ਟ੍ਰੇਨ ਨੂੰ ਧਿਆਨ ਵਿਚ ਰੱਖ ਕੇ ਬ੍ਰਿਟੇਨ ਦੀ ਸਾਉਥੈਂਪਟਨ ਯੂਨੀਵਰਸਿਟੀ ਦੇ ਵਰਲਡਪਾਪ ਪ੍ਰੋਜੈਕਟ ਤਹਿਤ ਇਹ ਅਧਿਐਨ ਕੀਤਾ ਗਿਆ। 19 ਦਸੰਬਰ 2019 ਤੋਂ 6 ਮਾਰਚ 2020 ਦੇ ਵਿਚਾਲੇ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ।
ਇਹ ਵੀ ਪੜ੍ਹੋ: Happy Friendship Day : ਇਜ਼ਰਾਇਲ ਤੋਂ ਭਾਰਤ ਲਈ ਦੋਸਤੀ ਦਾ ਪੈਗਾਮ- 'ਤੇਰੇ ਜੈਸਾ ਯਾਰ ਕਹਾਂ'
ਅਧਿਐਨ ਵਿਚ ਦੱਸਿਆ ਗਿਆ ਹੈ ਕਿ ਟ੍ਰੇਨ ਵਿਚ 2 ਘੰਟੇ ਦੇ ਸਫ਼ਰ ਦੌਰਾਨ ਜੇਕਰ ਯਾਤਰੀ ਕਿਸੇ ਬੀਮਾਰ ਵਿਅਕਤੀ ਦੇ 8 ਫੁੱਟ ਦੇ ਦਾਇਰੇ ਵਿਚ ਬੈਠਦੇ ਹਨ ਤਾਂ ਕੋਰੋਨਾ ਪੀੜਤ ਹੋ ਸਕਦੇ ਹਨ। ਇਕ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਅਧਿਐਨ ਮੁਤਾਬਕ ਇਕ ਘੰਟੇ ਦੀ ਰੇਲ ਯਾਤਰਾ ਦੌਰਾਨ ਵੀ ਸਮਾਜਕ ਦੂਰੀ 3.2 ਫੁੱਟ (ਇਕ ਮੀਟਰ) ਤੋਂ ਜ਼ਿਆਦਾ ਰੱਖਣ ਦੀ ਜ਼ਰੂਰਤ ਹੈ। ਅਧਿਐਨ ਵਿਚ ਪਾਇਆ ਗਿਆ ਕਿ ਕਿਸੇ ਬੀਮਾਰ ਵਿਅਕਤੀ ਤੋਂ 5 ਫੁੱਟ ਸੀਟ ਅੱਗੇ ਜਾਂ ਪਿੱਛੇ ਬੈਠੇ ਲੋਕ ਜਾਂ ਫਿਰ ਆਸ-ਪਾਸੇ ਦੀ 3 ਫੁੱਟ ਦੇ ਦਾਇਰੇ ਵਿਚ ਬੈਠੇ ਲੋਕਾਂ ਵਿਚੋਂ ਔਸਤਨ 0.32 ਫ਼ੀਸਦੀ ਕੋਰੋਨਾ ਪੀੜਤ ਹੋ ਜਾਂਦੇ ਹਨ। ਜਦੋਂਕਿ ਬੀਮਾਰ ਦੇ ਠੀਕ ਨਾਲ ਬੈਠੇ ਲੋਕਾਂ ਦੇ ਪੀੜਤ ਹੋਣ ਦਾ ਔਸਤ ਅੰਕੜਾ ਸਭ ਤੋਂ ਜ਼ਿਆਦਾ 3.5 ਫ਼ੀਸਦੀ ਪਾਇਆ ਗਿਆ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ WHO ਨੇ 3 ਦਿਨ 'ਚ 3 ਬਿਆਨਾਂ ਨਾਲ ਫੈਲਾਈ ਸਨਸਨੀ, ਹੁਣ ਸਾਹਮਣੇ ਆਇਆ ਸੱਚ
ਕਲੀਨੀਕਲ ਇਨਫੈਕਸ਼ਨਜ਼ ਡੀਸੀਜ਼ ਜਰਨਲ ਵਿਚ ਇਸ ਅਧਿਐਨ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਬੀਮਾਰ ਵਿਅਕਤੀ ਵਾਲੀ ਲਾਈਨ ਵਿਚ ਬੈਠਣ 'ਤੇ ਲੋਕਾਂ ਵਿਚ ਇਨਫੈਕਸ਼ਨ ਦੀ ਦਰ 1.5 ਫ਼ੀਸਦੀ ਰਹਿੰਦੀ ਹੈ। ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਟ੍ਰੇਨ ਵਿਚ ਯਾਤਰਾ ਕਰਣ ਸਮੇਂ ਅਤੇ ਬੀਮਾਰ ਵਿਅਕਤੀ ਤੋਂ ਦੂਰੀ ਦਾ ਇਨਫੈਕਸ਼ਨ ਦੇ ਖ਼ਤਰੇ ਨਾਲ ਸਿੱਧਾ ਸੰਬੰਧ ਹੈ। ਦੱਸ ਦੇਈਏ ਕਿ ਬ੍ਰਿਟੇਨ ਵਿਚ ਪਬਲਿਕ ਟਰਾਂਸਪੋਰਟ ਵਿਚ ਸਫ਼ਰ ਕਰਣ ਵਾਲੇ ਲੋਕਾਂ ਲਈ ਚਿਹਰਾ ਢਕਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Apple ਚੀਨ ਤੋਂ ਭਾਰਤ 'ਚ ਸ਼ਿਫਟ ਕਰੇਗਾ ਆਪਣੇ 6 ਪਲਾਂਟ, 55000 ਲੋਕਾਂ ਨੂੰ ਮਿਲੇਗਾ ਰੋਜ਼ਗਾਰ