ਟਾਇਲਟ ਪੇਪਰ ਤੇ ਸੈਨੀਟਾਈਜ਼ਰ ਤੋਂ ਬਾਅਦ ਹੁਣ ਸਾਈਕਲ ਖਰੀਦਣ ਦੀ ਲੋਕਾਂ 'ਚ ਮਚੀ ਹੋੜ, ਜਾਣੋ ਕਿਉਂ

06/15/2020 3:52:04 PM

ਪੋਰਟਲੈਂਡ/ਅਮਰੀਕਾ (ਭਾਸ਼ਾ) : ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਦੌਰ ਵਿਚ ਸਰੀਰਕ ਤੰਦਰੁਸਤੀ ਲਈ ਜਿੰਮ ਜਾਣ ਵਾਲੇ ਉੱਥੇ ਜਾਣ ਤੋਂ ਬੱਚ ਰਹੇ ਹਨ। ਯਾਤਰੀ ਜਨਤਕ ਟ੍ਰਾਂਸਪੋਰਟ ਦਾ ਇਸਤੇਮਾਲ ਕਰਨ ਤੋਂ ਡਰ ਰਹੇ ਹਨ ਅਤੇ ਪਰਿਵਾਰ ਘਰ ਦੇ ਅੰਦਰ ਉਤਾਵਲੇ ਹੋ ਰਹੇ ਹਨ, ਅਜਿਹੇ ਵਿਚ ਸਾਈਕਲ ਬਾਜ਼ਾਰ ਵਿਚ ਵਿਕਰੀ ਨੇ ਜ਼ੋਰ ਫੜ ਲਿਆ ਹੈ। ਇਹ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ, ਅਜਿਹਾ ਪਿਛਲੇ ਦਹਾਕਿਆਂ ਵਿਚ ਨਹੀਂ ਦੇਖਿਆ ਗਿਆ। ਅਮਰੀਕਾ ਵਿਚ ਵਾਲਮਾਰਟ ਅਤੇ ਟਾਰਗੇਟ ਵਰਗੇ ਵੱਡੇ ਵਿਕਰੇਤਾਵਾਂ ਕੋਲ ਸਾਈਕਲਾਂ ਦਾ ਸਟਾਕ ਖ਼ਤਮ ਹੋ ਚੁੱਕਾ ਹੈ। ਛੋਟੀਆਂ ਦੁਕਾਨਾਂ ਵਿਚ ਵੀ ਇਸ ਦੀ ਚੰਗੀ ਵਿਕਰੀ ਹੋ ਰਹੀ ਹੈ।  ਇਨ੍ਹਾਂ ਦੁਕਾਨਾਂ ਵਿਚ ਸਸਤੀ 'ਪਰਿਵਾਰਕ' ਬਾਇਕ ਵਿਕ ਰਹੀਆਂ ਹਨ।

ਅਮਰੀਕਾ ਵਿਚ ਪਿਛਲੇ 2 ਮਹੀਨਿਆਂ ਦੌਰਾਨ ਸਾਈਕਲਾਂ ਦੀ ਵਿਕਰੀ ਵਿਚ 1970 ਦੇ ਤੇਲ ਸੰਕਟ ਦੇ ਬਾਅਦ ਤੋਂ ਸਭ ਤੋਂ ਵੱਡਾ ਉਛਾਲ ਦਰਜ ਕੀਤਾ ਗਿਆ ਹੈ। ਜੇ. ਟਾਵਨਲੀ ਦਾ ਇਹ ਕਹਿਣਾ ਹੈ। ਉਹ ਮਨੁੱਖ ਜਨਿਤ ਸਮਾਧਾਨ ਦੇ ਤਹਿਤ ਸਾਈਕਲ ਉਦਯੋਗ ਦਾ ਵਿਸ਼ਲੇਸ਼ਣ ਕਰਦੇ ਹਨ। ਟਾਵਨਲੀ ਨੇ ਕਿਹਾ, 'ਲੋਕ ਕਾਫ਼ੀ ਘਬਰਾਹਟ ਵਿਚ ਹਨ ਅਤੇ ਉਹ ਟਾਇਲਟ ਪੇਪਰ ਦੀ ਤਰ੍ਹਾਂ ਹੁਣ ਸਾਈਕਲ ਖਰੀਦ ਰਹੇ ਹੈ, ਜਿਸ ਤਰ੍ਹਾਂ ਮਹਾਮਾਰੀ ਦੀ ਸ਼ੁਰੂਆਤ ਵਿਚ ਲੋਕ ਟਾਇਲਟ ਪੇਪਰ ਅਤੇ ਹੈਂਡ ਸੈਨੀਟਾਈਜ਼ਰ ਖਰੀਦਣ ਲਈ ਸਟੋਰਾਂ ਵਿਚ ਉਮੜ ਪਏ ਸਨ, ਉਸੇ ਤਰ੍ਹਾਂ ਹੁਣ ਸਾਈਕਲ ਦੀ ਖਰੀਦਾਰੀ ਹੋ ਰਹੀ ਹੈ। ਇਹ ਨਜ਼ਾਰਾ ਪੂਰੀ ਦੁਨੀਆ ਵਿਚ ਵੇਖਿਆ ਜਾ ਰਿਹਾ ਹੈ। ਜਿਨ੍ਹਾਂ ਸ਼ਹਿਰਾਂ ਦੀਆਂ ਸੜਕਾਂ 'ਤੇ ਕਦੇ ਕਾਰਾਂ ਦਾ ਭੀੜ ਰਹਿੰਦੀ ਸੀ, ਹੁਣ ਉਨ੍ਹਾਂ ਸ਼ਹਿਰਾਂ ਵਿਚ ਸਾਈਕਲਾਂ ਦੀ ਵੱਖ ਲੇਨ ਬਣਾਈ ਜਾ ਰਹੀ ਹੈ।

ਸੜਕਾਂ 'ਤੇ ਸਾਈਕਲਾਂ ਦੀ ਗਿਣਤੀ ਵਧਣ ਨਾਲ ਉਨ੍ਹਾਂ ਲਈ ਵੱਖ ਵਿਵਸਥਾ ਕੀਤੀ ਜਾ ਰਹੀ ਹੈ, ਜਦੋਂਕਿ ਜਨਤਕ ਟ੍ਰਾਂਸਪੋਰਟ ਵਿਚ ਕਟੌਤੀ ਕੀਤੀ ਗਈ ਹੈ। ਲੰਡਨ ਦੇ ਲੋਕਲ ਬਾਡੀ ਨੇ ਸ਼ਹਿਰ ਦੇ ਕੁੱਝ ਅੰਦਰੂਨੀ ਇਲਾਕਿਆਂ ਵਿਚ ਕਾਰਾਂ ਆਉਣ-ਜਾਣ 'ਤੇ ਰੋਕ ਲਗਾਉਣ ਦੀ ਯੋਜਨਾ ਬਣਾਈ ਹੈ। ਉਥੇ ਹੀ ਫਿਲੀਪੀਨਜ਼ ਦੀ ਰਾਜਧਾਨੀ ਵਿਚ ਸਾਈਕਲ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕ੍ਰਿਸਮਸ ਤਿਉਹਾਰ ਦੇ ਮੁਕਾਬਲੇ ਮੰਗ ਚੰਗੀ ਹੈ। ਇਟਲੀ ਵਿਚ ਸਾਈਕਲ ਵਿਕਰੀ ਲਈ ਸਰਕਾਰ ਵੱਲੋਂ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਤਾਲਾਬੰਦੀ ਤੋਂ ਬਾਅਦ ਦੇ ਪ੍ਰੋਤਸਾਹਨ ਪੈਕੇਜ ਵਿਚ ਸਾਈਕਲ ਦੇ 60 ਫ਼ੀਸਦੀ ਮੂਲ 'ਤੇ 500- ਯੂਰੋ ਤੱਕ ਦੀ ਬੋਨਸ ਛੋਟ ਦਿੱਤੀ ਜਾ ਰਹੀ ਹੈ।


cherry

Content Editor

Related News