ਕੋਰੋਨਾ : ਦੱਖਣੀ ਕੋਰੀਆ 'ਚ 5000 ਤੋਂ ਵਧ ਲੋਕ ਇਨਫੈਕਟਡ, 32 ਲੋਕਾਂ ਦੀ ਮੌਤ

Wednesday, Mar 04, 2020 - 08:27 AM (IST)

ਕੋਰੋਨਾ : ਦੱਖਣੀ ਕੋਰੀਆ 'ਚ 5000 ਤੋਂ ਵਧ ਲੋਕ ਇਨਫੈਕਟਡ, 32 ਲੋਕਾਂ ਦੀ ਮੌਤ

ਸਿਓਲ— ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਚੀਨ ਦੇ ਬਾਅਦ ਸਭ ਤੋਂ ਵਧ ਲੋਕ ਦੱਖਣੀ ਕੋਰੀਆ 'ਚ ਇਨਫੈਕਟਡ ਹੋਏ ਹਨ। ਇੱਥੇ ਪੀੜਤਾਂ ਦੀ ਗਿਣਤੀ 5000 ਤੋਂ ਪਾਰ ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਦੱਸਿਆ ਕਿ ਇੱਥੇ ਕੁੱਲ 5,328 ਲੋਕ ਵਾਇਰਸ ਨਾਲ ਪੀੜਤ ਹਨ ਤੇ ਮ੍ਰਿਤਕਾਂ ਦੀ ਗਿਣਤੀ 32 ਹੋ ਗਈ। ਇੱਥੇ ਹੋਰ 516 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਉੱਥੇ ਹੀ ਦੇਸ਼ ਭਰ ਦੇ ਸਕੂਲਾਂ 'ਚ 3 ਹਫਤਿਆਂ ਦੀਆਂ ਛੁੱਟੀਆਂ ਹੋਰ ਵਧਾ ਦਿੱਤੀਆਂ ਗਈਆਂ ਹਨ। ਪੀੜਤਾਂ 'ਚੋਂ 90 ਫੀਸਦੀ ਮਾਮਲੇ ਦਾਏਗੂ ਅਤੇ ਗੁਆਂਢੀ ਸੂਬੇ ਉੱਤਰੀ ਗਿਓਂਗਸਾਂਗ ਤੋਂ ਸਾਹਮਣੇ ਆਏ ਹਨ।
 

ਅਚਾਨਕ ਵਧੇ ਪੀੜਤਾਂ ਦੇ ਮਾਮਲੇ—
ਦੱਖਣੀ ਕੋਰੀਆ 'ਚ ਹਾਲ ਹੀ 'ਚ ਪੀੜਤਾਂ ਦੇ ਮਾਮਲੇ ਅਚਾਨਕ ਵਧ ਗਏ ਹਨ। ਉੱਥੇ ਹੀ ਅਧਿਕਾਰੀਆਂ ਨੇ ਸ਼ਿਚੇਓਂਜੀ ਚਰਚ ਆਫ ਜੀਸਸ ਨਾਲ ਜੁੜੇ 2,60,000 ਤੋਂ ਵਧੇਰੇ ਲੋਕਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਪੀੜਤਾਂ 'ਚੋਂ ਅੱਧੇ ਮਰੀਜ਼ ਧਾਰਮਿਕ ਸਮੂਹ ਨਾਲ ਜੁੜੇ ਲੋਕ ਪਾਏ ਗਏ ਹਨ।
ਇਸੇ ਕਾਰਨ ਇੱਥੇ ਕੋਰੀਆ ਪਾਪ ਸੰਗੀਤ ਪ੍ਰੋਗਰਾਮ ਤੋਂ ਲੈ ਕੇ ਖੇਡਾਂ ਤਕ ਸੈਂਕੜੇ ਆਯੋਜਨਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਹੈ ਜਾਂ ਮੁਅੱਤਲ। ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ।


Related News