ਕੋਰੋਨਾ ਵਾਇਰਸ : ਨਰਸ ਦਾ ਦਰਦ, ਮਰਦੇ ਮਰੀਜ਼ਾਂ ਵਿਚੋਂ ਕਿਸ ਦਾ ਹੱਥ ਫੜੀਏ

05/07/2020 3:31:25 PM

ਲੰਡਨ- ਬ੍ਰਿਟੇਨ ਵਿਚ ਇਕ ਨਰਸ ਨੇ ਕੋਰੋਨਾ ਮਰੀਜ਼ਾਂ ਦੀਆਂ ਦਿਲ ਦਹਿਲਾਉਣ ਵਾਲੀਆਂ ਕਹਾਣੀਆਂ ਬਿਆਨ ਕੀਤੀਆਂ ਹਨ। ਉਸ ਨੇ ਕਿਹਾ ਕਿ ਇੱਥੇ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਕਈ ਮਰੀਜ਼ਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ ਹੈ। ਉਸ ਦਾ ਕਹਿਣਾ ਹੈ,' ਇਕ ਸਮਾਂ ਅਜਿਹਾ ਆਇਆ, ਜਦ ਉਸ ਨੂੰ ਦੋ ਮਰੀਜ਼ਾਂ ਵਿਚੋਂ ਕਿਸੇ ਇਕ ਨੂੰ ਬਚਾਉਣ ਦੀ ਨੌਬਤ ਆ ਗਈ। ਲਿਊਕ ਸੁਮਨੇਰ ਬ੍ਰਿਟੇਨ ਦੇ ਇਕ ਹਸਪਤਾਲ ਵਿਚ ਨਰਸਾਂ ਦੀ ਟੀਮ ਦੀ ਹੈੱਡ ਹੈ।

ਉਸ ਨੇ ਦੱਸਿਆ ਕਿ ਉਨ੍ਹਾਂ ਦੀ ਵਾਰਡ ਵਿਚ ਇਕੱਠੇ ਕਈ ਲੋਕ ਭਰਤੀ ਸਨ ਅਤੇ ਸਭ ਦੀ ਹਾਲਤ ਨਾਜ਼ੁਕ ਸੀ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਨਾਲ ਮਿਲਣ 'ਤੇ ਰੋਕ ਲੱਗੀ ਸੀ। ਅਜਿਹੇ ਵਿਚ ਉਨ੍ਹਾਂ ਲਈ ਮੁਸ਼ਕਲ ਹੋ ਗਿਆ ਕਿ ਮਰੀਜ਼ਾਂ ਦੇ ਆਖਰੀ ਪਲਾਂ ਵਿਚ ਕਿਸ ਦਾ ਹੱਥ ਫੜਨਾ ਹੈ ਤੇ ਕਿਸ ਦਾ ਛੱਡਣਾ। ਉਹ ਦੱਸਦੇ ਹਨ, ''ਕੁਝ ਦਿਨ ਪਹਿਲਾਂ ਮੈਂ ਦੋ ਮਰੀਜ਼ਾਂ ਵਿਚਕਾਰ ਸੀ ਤੇ ਮੈਨੂੰ ਪਤਾ ਨਹੀਂ ਸੀ ਕਿ ਜਦ ਇਨ੍ਹਾਂ ਦੀ ਮੌਤ ਹੋਵੇਗੀ ਤਾਂ ਮੈਂ ਕਿਸ ਦੇ ਨਾਲ ਬੈਠਾਂਗਾ। ਉਨ੍ਹਾਂ ਵਿਚੋਂ ਇਕ ਮਰੀਜ਼ ਦਾ ਪਰਿਵਾਰ ਉਨ੍ਹਾਂ ਦੇ ਸੰਪਰਕ ਵਿਚ ਸੀ। ਅਸੀਂ ਉਨ੍ਹਾਂ ਦੀ ਧੀ ਨਾਲ ਫੋਨ ਰਾਹੀਂ ਫੋਨ ਦੇ ਜ਼ਰੀਏ ਗੱਲ ਕਰਾਉਣ ਵਿਚ ਸਫਲ ਰਹੇ।''

ਉਹ ਦੱਸਦੇ ਹਨ, ਮੈਂ ਨਹੀਂ ਚਾਹੁੰਦਾ ਸੀ ਕਿ ਜਦ ਕਿਸੇ ਦੀ ਮੌਤ ਹੋਵੇ ਤਾਂ ਉਸ ਪੂਰੀ ਤਰ੍ਹਾਂ ਇਕੱਲੇ ਛੱਡ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਅਜਿਹਾ ਕਦੇ ਨਹੀਂ ਚਾਹੁਣਗੇ। ਇਸ ਲਈ ਮੈਂ ਇਕ ਮਰੀਜ਼ ਦੇ ਬੈੱਡ ਕੋਲ ਬੈਠ ਗਿਆ। ਉਨ੍ਹਾਂ ਦੱਸਿਆ ਕਿ ਬ੍ਰਿਟੇਨ ਵਿਚ ਕਾਫੀ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। 
 

ਯੂਰਪ ਵਿਚ ਸਭ ਤੋਂ ਜ਼ਿਆਦਾ ਮੌਤਾਂ
ਦੱਸ ਦਈਏ ਕਿ ਬ੍ਰਿਟੇਨ ਵਿਚ ਪਿਛਲੇ ਵੀਰਵਾਰ ਤੱਕ 24 ਘੰਟਿਆਂ ਵਿਚ ਕੋਰੋਨਾ ਕਾਰਨ ਮਹਾਮਾਰੀ ਨਾਲ 693 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਕਾਰਨ ਹੁਣ ਤਕ ਦੇਸ਼ ਭਰ ਵਿਚ ਲਗਭਗ 30 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।


Lalita Mam

Content Editor

Related News