ਖ਼ੁਸ਼ਖ਼ਬਰੀ: ਇਹ ਵੈਕਸੀਨ ਕੋਰੋਨਾ 'ਤੇ ਕਰ ਰਹੀ ਹੈ ਦੋਹਰੀ ਮਾਰ, ਪੀੜਤ ਪੂਰੀ ਤਰ੍ਹਾਂ ਹੋ ਰਹੇ ਹਨ ਠੀਕ

Wednesday, Aug 05, 2020 - 10:17 AM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਉਥੇ ਹੀ ਕੋਰੋਨਾ ਦੇ ਖ਼ਾਤਮੇ ਲਈ ਕਈ ਦਿੱਗਜ ਕੰਪਨੀਆਂ ਵੈਕਸੀਨ ਬਣਾਉਣ ਵਿਚ ਲੱਗੀਆਂ ਹੋਈਆਂ ਹਨ ਅਤੇ ਕਈ ਦਵਾਈਆਂ ਦਾ ਟ੍ਰਾਇਲ ਅਜੇ ਚੱਲ ਰਿਹਾ ਹੈ। ਉਥੇ ਹੀ ਇਕ ਹੋਰ ਕੰਪਨੀ ਨੋਵਾਵੈਕਸ (NOVAVAX) ਨੇ ਦਾਅਵਾ ਕੀਤਾ ਹੈ ਕਿ ਉਸ ਦੀ ਵੈਕਸੀਨ ਕੋਰੋਨਾ ਵਾਇਰਸ ਤੋਂ ਤਾਂ ਬਚਾਅ ਹੀ ਰਹੀ ਹੈ, ਇਸ ਦੇ ਨਾਲ ਹੀ ਸਰੀਰ ਵਿਚ ਇਮਿਊਨਿਟੀ ਵਿਚ ਵੀ ਵਾਧਾ ਕਰ ਰਹੀ ਹੈ। ਯਾਨੀ ਇਸ ਦੀ ਵੈਕਸੀਨ ਕੋਰੋਨਾ ਵਾਇਰਸ ਨੂੰ ਤਾਂ ਖ਼ਤਮ ਕਰੇਗੀ ਹੀ ਨਾਲ ਹੀ ਭਵਿੱਖ ਵਿਚ ਕੋਰੋਨਾ ਦਾ ਹਮਲਾ ਨਾ ਹੋਵੇ, ਇਸ ਦੇ ਲਈ ਸਰੀਰ ਵਿਚ ਉੱਚ ਪੱਧਰ ਦੇ ਐਂਟੀਬਾਡੀਜ਼ ਵੀ ਬਣਾਏਗੀ। ਇਸ ਲਈ ਇਹ ਦਵਾਈ ਵੀ ਕੋਰੋਨਾ ਉੱਤੇ ਦੋਹਰੀ ਮਾਰ ਕਰ ਰਹੀ ਹੈ। ਨੋਵਾਵੈਕਸ ਕੰਪਨੀ ਦੀ ਕੋਰੋਨਾ ਵੈਕਸੀਨ NVX-CoV2373 ਦੀ ਸਫ਼ਲਤਾ ਦੀ ਇਸ ਘੋਸ਼ਣਾ ਦੇ ਬਾਅਦ ਉਸ ਦੇ ਸ਼ੇਅਰਾਂ ਵਿਚ 10 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਇੰਸ਼ੋਰੈਂਸ ਦੇ ਪੈਸੇ ਲੈਣ ਲਈ ਬਜ਼ੁਰਗ ਨੇ ਕਾਰ ਨੂੰ ਲਗਾਈ ਅੱਗ, ਸਾੜ 'ਤਾ 673 ਹੈਕਟੇਅਰ 'ਚ ਫੈਲਿਆ ਜੰਗਲ

ਨੋਵਾਵੈਕਸ ਨੇ ਕਿਹਾ ਹੈ ਕਿ ਸਾਡੀ ਕੋਰੋਨਾ ਵੈਕਸੀਨ ਦਾ ਆਖ਼ਰੀ ਸਟੇਜ ਦਾ ਤੀਜਾ ਟ੍ਰਾਇਲ ਸਤੰਬਰ ਦੇ ਅੰਤ ਤੱਕ ਖ਼ਤਮ ਹੋ ਜਾਵੇਗਾ। ਇਸ ਦੇ ਬਾਅਦ ਅਸੀਂ ਅਗਲੇ ਸਾਲ ਯਾਨੀ 2021 ਵਿਚ 100 ਕਰੋੜ ਤੋਂ 200 ਕਰੋੜ ਵੈਕਸੀਨ ਦਾ ਉਤਪਾਦਨ ਕਰਣ ਵਿਚ ਸਮਰਥ ਹੋਵਾਂਗੇ। ਨੋਵਾਵੈਕਸ ਦੇ ਪ੍ਰਮੁੱਖ ਗਰੇਗਰੀ ਗਲੇਨ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਆਖ਼ਰੀ ਸਟੇਜ ਦੇ ਡਾਟਾ ਤੋਂ ਸਾਨੂੰ ਸਰਕਾਰ ਵੱਲੋਂ ਦਵਾਈ ਬਣਾਉਣ ਦੀ ਇਜਾਜ਼ਤ ਮਿਲ ਜਾਵੇਗੀ, ਇਹ ਇਜਾਜ਼ਤ ਸਾਨੂੰ ਇਸ ਸਾਲ ਦਸੰਬਰ ਦੀ ਸ਼ੁਰੂਆਤ ਤੱਕ ਮਿਲਣ ਦੀ ਉਮੀਦ ਹੈ। ਨੋਵਾਵੈਕਸ ਦੀ ਵੈਕਸੀਨ NVX-CoV2373 ਦੀ 2 ਡੋਜ ਲੈਣ ਦੇ ਬਾਅਦ ਕੋਵਿਡ-19 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਰਹੇ ਹਨ। ਇਹ ਵੈਕਸੀਨ ਅਮਰੀਕੀ ਸਰਕਾਰ ਵੱਲੋਂ ਚਲਾਈ ਜਾ ਰਹੀ ਆਪਰੇਸ਼ਨ ਵਾਰਪ ਸਪੀਡ ਦੇ ਪਹਿਲੇ ਕੁੱਝ ਪ੍ਰੋਗਰਾਮਸ ਵਿਚੋਂ ਹੈ, ਜਿਸ ਨੂੰ ਵ੍ਹਾਈਟ ਹਾਊਸ ਤੋਂ ਫੰਡਿੰਗ ਮਿਲੀ ਹੈ।

ਇਹ ਵੀ ਪੜ੍ਹੋ: WHO ਨੇ ਦਿੱਤੀ ਨਵੀਂ ਚਿਤਾਵਨੀ, ਹੋ ਸਕਦਾ ਹੈ ਕਦੇ ਨਾ ਮਿਲੇ ਕੋਰੋਨਾ ਦਾ ਹੱਲ


cherry

Content Editor

Related News