ਕੋਰੋਨਾ ਨੂੰ ਮਾਤ ਦੇ ਚੁੱਕੇ 90 ਫੀਸਦੀ ਮਰੀਜ਼ਾਂ ਦੇ ਫੇਫੜਿਆਂ ''ਚ ਖਰਾਬੀ

Wednesday, Aug 05, 2020 - 07:42 PM (IST)

ਕੋਰੋਨਾ ਨੂੰ ਮਾਤ ਦੇ ਚੁੱਕੇ 90 ਫੀਸਦੀ ਮਰੀਜ਼ਾਂ ਦੇ ਫੇਫੜਿਆਂ ''ਚ ਖਰਾਬੀ

ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ ਕੇਂਦਰ ਰਹੇ ਵੂਹਾਨ ਸ਼ਹਿਰ ਦੇ ਇਕ ਮੁੱਖ ਹਸਪਤਾਲ ਵਿਚੋਂ ਠੀਕ ਹੋਏ ਕੋਰੋਨਾ ਵਾਇਰਸ ਦੇ ਇਕ ਸਮੂਹ ਦੇ ਲਏ ਗਏ ਨਮੂਨਿਆਂ ਵਿਚੋਂ 90 ਫੀਸਦੀ ਮਰੀਜ਼ਾਂ ਦੇ ਫੇਫੜੇ ਖਰਾਬ ਹੋਣ ਦੀ ਗੱਲ ਸਾਹਮਣੇ ਆਈ ਹੈ ਜਦਕਿ 5 ਫੀਸਦੀ ਮਰੀਜ਼ ਦੋਬਾਰਾ ਵਾਇਰਸ ਪਾਏ ਜਾਣ ਦੇ ਬਾਅਦ ਵੱਖ-ਵੱਖ ਕਰ ਦਿੱਤੇ ਗਏ ਹਨ। 

ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਵੂਹਾਨ ਯੂਨੀਵਰਸਿਟੀ ਦੇ ਝੋਂਗਨਨ ਹਸਪਤਾਲ ਵਿਚ ਇਲਾਜ ਕਰਵਾ ਰਹੇ ਨਿਰਦੇਸ਼ਕ ਪੇਂਗ ਝਿਓਂਗ ਦੀ ਅਗਵਾਈ ਵਿਚ ਇਕ ਦਲ ਅਪ੍ਰੈਲ ਤੋਂ ਹੀ ਠੀਕ ਹੋ ਚੁੱਕੇ 100 ਮਰੀਜ਼ਾਂ ਨੂੰ ਫਿਰ ਤੋਂ ਮਿਲ ਕੇ ਉਨ੍ਹਾਂ ਦੀ ਸਿਹਤ ਸਬੰਧੀ ਜਾਂਚ ਕਰ ਰਿਹਾ ਹੈ। ਅਧਿਐਨ ਵਿਚ ਸ਼ਾਮਲ ਲੋਕਾਂ ਦੀ ਉਮਰ ਲਗਭਗ 59 ਸਾਲ ਹੈ। ਸਰਕਾਰੀ ਗਲੋਬਲ ਟਾਈਮਜ਼ ਦੀ ਖਬਰ ਮੁਤਾਬਕ ਪਹਿਲੇ ਪੜਾਅ ਮੁਤਾਬਕ 90 ਫੀਸਦੀ ਮਰੀਜ਼ਾਂ ਦੇ ਫੇਫੜੇ ਅਜੇ ਵੀ ਖਰਾਬ ਸਥਿਤੀ ਵਿਚ ਹਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਫੇਫੜਿਆਂ ਤੋਂ ਹਵਾ ਦੇ ਪ੍ਰਵਾਹ ਦਾ ਕੰਮ ਅਜੇ ਤਕ ਸਿਹਤਯਾਬ ਲੋਕਾਂ ਵਰਗਾ ਨਹੀਂ ਹੋ ਸਕਿਆ। 


author

Sanjeev

Content Editor

Related News