ਬਿ੍ਰਟੇਨ 'ਚ ਕੋਰੋਨਾਵਾਇਰਸ ਨਾਲ 1000 ਲੋਕਾਂ ਦੀ ਮੌਤ ਤੇ 17000 ਪ੍ਰਭਾਵਿਤ

03/29/2020 1:49:56 AM

ਲੰਡਨ - ਬਿ੍ਰਟੇਨ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾਵਾਇਰਸ ਕਾਰਨ 260 ਮੌਤਾਂ ਦੀ ਲੋਕਾਂ ਹੋ ਗਈ ਹੈ, ਜਿਸ ਤੋਂ ਬਾਅਦ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਜ਼ਿਆਦਾ ਹੋ ਗਈ ਹੈ। ਸ਼ਨੀਵਾਰ ਨੂੰ ਅਧਿਕਾਰਕ ਅੰਕਡ਼ਿਆਂ ਤੋਂ ਇਹ ਜਾਣਕਾਰੀ ਮਿਲੀ। ਸ਼ੁੱਕਰਵਾਰ ਨੂੰ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਸੀ। ਸਿਹਤ ਮੰਤਰਾਲੇ ਦੇ ਅੰਕਡ਼ਿਆਂ ਮੁਤਾਬਕ ਸ਼ੁੱਕਰਵਾਰ ਸ਼ਾਮ 5 ਵਜੇ ਤੱਕ 1019 ਮੌਤਾਂ ਦਰਜ ਹੋਈਆਂ ਹਨ। ਉਥੇ ਸ਼ੁੱਕਰਵਾਰ ਨੂੰ ਇਹ ਗਿਣਤੀ 759 ਸੀ। ਬਿ੍ਰਟੇਨ ਵਿਚ ਸ਼ਨੀਵਾਰ ਸਵੇਰੇ 9 ਵਜੇ ਤੱਕ 1,20,776 ਲੋਕਾਂ ਦੀ ਕੋਰੋਨਾਵਾਇਰਸ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 17,089 ਲੋਕਾਂ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ।

PunjabKesari

ਜਾਨਸਨ ਅਤੇ ਉਨ੍ਹਾਂ ਦੇ ਸਿਹਤ ਮੰਤਰੀ ਮੈਟ ਹੈਂਕਾਕ ਵਿਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਦੇ ਕੈਬਨਿਟ ਸਹਿਯੋਗੀ ਐਲਸਿਟਰ ਜੈਕ ਨੇ ਸ਼ਨੀਵਾਰ ਨੂੰ ਹਲਕੇ ਲੱਛਣ ਹੋਣ ਦਾ ਖੁਲਾਸਾ ਕੀਤਾ ਪਰ ਹੁਣ ਤੱਕ ਉਨ੍ਹਾਂ ਦੀ ਜਾਂਚ ਨਹੀਂ ਹੋ ਪਾਈ ਹੈ। ਉਨ੍ਹਾਂ ਆਖਿਆ ਕਿ ਉਹ ਅਲੱਗ ਰਹਿ ਰਹੇ ਹਨ। ਡਾਓਨਿੰਗ ਸਟ੍ਰੀਟ ਸਥਿਤ ਆਪਣੇ ਆਵਾਸ ਤੋਂ ਸ਼ੁੱਕਰਵਾਰ ਸ਼ਾਮ ਨੂੰ ਵੀਡੀਓ ਸੰਦੇਸ਼ ਜਾਰੀ ਕਰ ਜਾਨਸਨ ਨੇ ਆਖਿਆ ਕਿ ਉਹ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ। ਰਿਪੋਰਟ ਮੁਤਾਬਕ ਉਨ੍ਹਾਂ ਦੀ ਗਰਭਪਤੀ ਪਤਨੀ ਕੈਰੀ ਸਾਇਮੰਡਸ ਦੱਖਣੀ ਲੰਡਨ ਸਥਿਤ ਘਰ ਵਿਚ ਅਲੱਗ ਰਹਿਣ ਲੱਗ ਗਈ ਹੈ। ਬਿ੍ਰਟੇਨ ਦੇ ਮੁੱਖ ਮੈਡੀਕਲ ਅਧਿਕਾਰੀ ਕਿ੍ਰਸ ਵਹੀਟੀ ਨੇ ਵੀ ਸ਼ੁੱਕਰਵਾਰ ਨੂੰ ਹਲਕੇ ਲੱਛਣ ਮਹਿਸੂਸ ਹੋਣ ਤੋਂ ਬਾਅਦ ਅਲੱਗ ਇਕਾਈ ਵਿਚ ਰਹਿਣ ਦੀ ਜਾਣਕਾਰੀ ਦਿੱਤੀ।


Khushdeep Jassi

Content Editor

Related News