ਨਾਰਵੇ ਦੇ ਰਾਜਾ ਹੋਏ ਕੋਰੋਨਾ ਪਾਜ਼ੇਟਿਵ, ਜਾਂਚ ''ਚ ਹੋਈ ਪੁਸ਼ਟੀ

Tuesday, Mar 22, 2022 - 09:14 PM (IST)

ਨਾਰਵੇ ਦੇ ਰਾਜਾ ਹੋਏ ਕੋਰੋਨਾ ਪਾਜ਼ੇਟਿਵ, ਜਾਂਚ ''ਚ ਹੋਈ ਪੁਸ਼ਟੀ

ਕੋਪਨਹੇਗਨ-ਨਾਰਵੇ ਦੇ 85 ਸਾਲਾ ਰਾਜਾ ਹੈਰਲਡ ਪੰਚਮ ਦੀ ਜਾਂਚ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ। ਸ਼ਾਹੀ ਅਧਿਕਾਰੀਆਂ ਨੇ ਦੱਸਿਆ ਕਿ ਰਾਜਾ ਨੂੰ ਬੀਮਾਰੀ ਦੇ ਹਲਕੇ ਲੱਛਣ ਸਨ। ਸ਼ਾਹੀ ਪਰਿਵਾਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਹੈਰਲਡ ਕੁਝ ਦਿਨਾਂ ਲਈ ਕੰਮਕਾਜ ਤੋਂ ਛੁੱਟੀ ਲੈਣਗੇ ਅਤੇ ਇਸ ਦੌਰਾਨ ਉਨ੍ਹਾਂ ਦੇ ਬੇਟੇ ਕ੍ਰਾਊਨ ਪ੍ਰਿੰਸ ਹਾਕੋਨ ਉਨ੍ਹਾਂ ਦਾ ਕੰਮ ਦੇਖਣਗੇ। ਰਾਜਾ ਕੋਵਿਡ-19 ਰੋਕੂ ਟੀਕੇ ਦੀਆਂ ਤਿੰਨੋਂ ਖੁਰਾਕਾਂ ਲੈ ਚੁੱਕੇ ਹਨ। ਹਾਲ ਦੇ ਸਾਲਾ 'ਚ ਉਹ ਕਈ ਵਾਰ ਬੀਮਾਰ ਪੈ ਚੁੱਕੇ ਹਨ। ਨਾਰਵੇ ਦੇ ਰਾਜਾ ਦੇ ਰੂਪ 'ਚ ਹੈਰਲਡ ਕੋਲ ਕਈ ਰਾਜਨੀਤਿਕ ਪਾਵਰ ਨਹੀਂ ਹੈ।

ਇਹ ਵੀ ਪੜ੍ਹੋ : ਰੂਸ ਦੀ ਅਦਾਲਤ ਨੇ ਨਵਲਨੀ ਨੂੰ ਸੁਣਾਈ 9 ਸਾਲ ਦੀ ਕੈਦ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News