ਕੋਰੋਨਾ ਵਾਇਰਸ ਕਾਰਨ 80 ਲੋਕਾਂ ਦੀ ਮੌਤ, ਤੇਜ਼ੀ ਨਾਲ ਵਧ ਰਹੀ ਮਰੀਜ਼ਾਂ ਦੀ ਗਿਣਤੀ

01/27/2020 9:48:51 AM

ਵੂਹਾਨ— ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਹੜਕੰਪ ਮਚਾਇਆ ਹੋਇਆ ਹੈ। ਹੁਣ ਤਕ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 80 ਹੋ ਗਈ ਹੈ ਤੇ ਲਗਭਗ 2,744 ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ। ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਹੁਬੇਈ 'ਚ 24 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ। ਅਜੇ ਹੁਬੇਈ ਤੋਂ ਬਾਹਰ ਕਿਸੇ ਹੋਰ ਮੌਤ ਦੀ ਪੁਸ਼ਟੀ ਨਹੀਂ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ 461 ਲੋਕਾਂ ਦੀ ਸਥਿਤੀ ਬੇਹੱਦ ਗੰਭੀਰ ਹੈ। ਚੀਨ ਨੇ ਹੁਬੇਈ ਸੂਬੇ ਲਾਕਡਾਊਨ ਕਰ ਦਿੱਤਾ ਹੈ ਭਾਵ ਇੱਥੋਂ ਕੋਈ ਵੀ ਬਾਹਰ ਨਹੀਂ ਜਾ ਸਕਦਾ। ਰੇਲ, ਬੱਸ ਅਤੇ ਜਹਾਜ਼ ਸੇਵਾਵਾਂ ਬੰਦ ਹਨ। ਇਸ ਤੋਂ ਬਚਣ ਲਈ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ।

ਇਸ ਬੀਮਾਰੀ ਦਾ ਅਜੇ ਤਕ ਕੋਈ ਇਲਾਜ ਨਾ ਮਿਲਣ ਕਾਰਨ ਲੋਕਾਂ ਨੂੰ ਵਧ ਤੋਂ ਵਧ ਪਰਹੇਜ਼ ਰੱਖਣ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਹਰ ਸਮੇਂ ਮਾਸਕ ਪਾ ਕੇ ਰੱਖਣ ਦੀ ਸਖਤ ਚਿਤਾਵਨੀ ਦਿੱਤੀ ਗਈ ਹੈ। ਇਸ ਵਾਇਰਸ ਦੇ ਲੱਛਣ ਖੰਘ, ਬੁਖਾਰ, ਸਾਹ ਦੀ ਸਮੱਸਿਆ ਅਤੇ ਥਕਾਵਟ ਮਹਿਸੂਸ ਕਰਨਾ ਹੈ। ਨਿਮੋਨੀਆ ਵਾਂਗ ਹੋਣ ਵਾਲਾ ਇਹ ਵਾਇਰਸ ਕਈ ਬੀਮਾਰੀਆਂ ਦਾ ਸਮੂਹ ਹੈ।


Related News