COVID-19 : ਇਸ ਦੇਸ਼ 'ਚ ਹੋ ਤਾਂ ਖਾਤੇ 'ਚ ਘਰ ਬੈਠੇ ਮਿਲਣਗੇ 91 ਹਜ਼ਾਰ ਰੁ:

Sunday, Apr 12, 2020 - 09:32 AM (IST)

ਵਾਸ਼ਿੰਗਟਨ : ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਹੇ ਅਮਰੀਕਾ ਵਿਚ ਸਰਕਾਰ ਨੇ ਮਦਦ ਲਈ ਲੋਕਾਂ ਦੇ ਅਕਾਊਂਟ ਵਿਚ 91-91 ਹਜ਼ਾਰ ਰੁਪਏ (1200 ਡਾਲਰ) ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਕਰੋੜਾਂ ਲੋਕਾਂ ਨੂੰ ਇਹ ਪੈਸੇ ਬੁੱਧਵਾਰ ਤੋਂ ਮਿਲਣ ਲੱਗਣਗੇ। ਇਸ ਮਦਦ ਨੂੰ 'ਯੂਨੀਵਰਸਲ ਇਨਕਮ ਪੈਮੇਂਟ' ਕਿਹਾ ਜਾ ਰਿਹਾ ਹੈ। 

27 ਮਾਰਚ ਨੂੰ ਟਰੰਪ ਨੇ 2.2 ਟ੍ਰਿਲੀਅਨ ਡਾਲਰ ਦੇ ਕੋਰੋਨਾ ਵਾਇਰਸ ਪੈਕਜ ਦਾ ਐਲਾਨ ਕੀਤਾ ਸੀ। ਜਿਨ੍ਹਾਂ ਲੋਕਾਂ ਨੂੰ ਤਕਨੀਕੀ ਕਾਰਨਾਂ ਕਰਕੇ ਅਕਾਊਂਟ ਵਿਚ ਪੈਸੇ ਟਰਾਂਸਫਰ ਨਹੀਂ ਹੋ ਸਕਣਗੇ, ਉਨ੍ਹਾਂ ਨੂੰ ਸਰਕਾਰ ਡਾਕ ਨਾਲ ਚੈੱਕ ਭੇਜੇਗੀ। ਸਰਕਾਰ ਇਕ ਨਵੀਂ ਵੈੱਬਸਾਈਟ ਵੀ ਬਣਾ ਸਕਦੀ ਹੈ, ਜਿੱਥੇ ਲੋਕ ਆਪਣੇ ਬੈਂਕ ਅਕਾਊਂਟ ਡਿਟੇਲ ਦੇ ਸਕਣਗੇ। 

PunjabKesari

ਅਮਰੀਕਾ ਵਿਚ ਬੇਰੁਜ਼ਗਾਰਾਂ ਦੀ ਗਿਣਤੀ 1 ਕਰੋੜ 68 ਲੱਖ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦਾ ਇਕਾਨਮੀ 'ਤੇ ਬੁਰਾ ਅਸਰ ਜਾਰੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਲੋਕਾਂ ਦੀ ਨੌਕਰੀ ਜਾ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਮਹੀਨੇ CARES Act ਲਾਗੂ ਕੀਤਾ ਸੀ, ਇਸ ਦੇ ਤਹਿਤ ਜੋ ਵੀ ਅਮਰੀਕੀ ਵਿਅਕਤੀ ਸਾਲ ਵਿਚ ਤਕਰੀਬਨ 57 ਲੱਖ ਰੁਪਏ ਤੋਂ ਘੱਟ ਕਮਾਉਂਦਾ ਹੈ, ਉਸ ਨੂੰ 91,411 ਰੁਪਏ ਦਿੱਤੇ ਜਾਣਗੇ। 

57 ਲੱਖ ਤੋਂ ਵਧੇਰੇ ਅਤੇ 75.4 ਲੱਖ ਤੋਂ ਘੱਟ ਸਲਾਨਾ ਕਮਾਉਣ ਵਾਲੇ ਲੋਕਾਂ ਨੂੰ ਵੀ ਕੁਝ ਘੱਟ ਰਕਮ ਸਹਾਇਤਾ ਰਾਸ਼ੀ ਦੇ ਤੌਰ 'ਤੇ ਮਿਲੇਗੀ। 75.4 ਲੱਖ ਤੋਂ ਵੱਧ ਕਮਾਈ ਵਾਲੇ ਵਿਅਕਤੀ ਨੂੰ ਕੋਈ ਪੈਸਾ ਨਹੀਂ ਮਿਲੇਗਾ। ਨਾਗਰਿਕਾਂ ਦੇ ਨਾਲ-ਨਾਲ ਅਮਰੀਕਾ ਵਿਚ ਰਹਿ ਰਹੇ ਸਥਾਈ ਨਿਵਾਸੀਆਂ ਨੂੰ ਵੀ ਇਹ ਮਦਦ ਦਿੱਤੀ ਜਾਵੇਗੀ ਪਰ ਵੀਜ਼ਾ 'ਤੇ ਰਹਿਣ ਵਾਲੇ ਲੋਕਾਂ ਨੂੰ ਮਦਦ ਨਹੀਂ ਮਿਲੇਗੀ। ਅਮਰੀਕਾ ਸਰਕਾਰ ਦੀ ਵਿਰੋਧੀ ਪਾਰਟੀ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਇਕ ਵਾਰ ਸਿਰਫ 1200 ਡਾਲਰ ਦੇਣਾ ਕਾਫੀ ਨਹੀਂ ਹੋਵੇਗਾ।


Lalita Mam

Content Editor

Related News