ਕੋਰੋਨਾਵਾਇਰਸ : ਚੀਨ ਦੇ ਵੁਹਾਨ ਸ਼ਹਿਰ ''ਚ ਡਾਂਸ ਕਰਦੇ ਪੁਲਸ ਅਫਸਰ ਤੇ ਨਰਸ

Sunday, Mar 01, 2020 - 11:00 PM (IST)

ਕੋਰੋਨਾਵਾਇਰਸ : ਚੀਨ ਦੇ ਵੁਹਾਨ ਸ਼ਹਿਰ ''ਚ ਡਾਂਸ ਕਰਦੇ ਪੁਲਸ ਅਫਸਰ ਤੇ ਨਰਸ

ਵੁਹਾਨ - ਚੀਨ ਦਾ ਵੁਹਾਨ ਸ਼ਹਿਰ ਇਸ ਵੇਲੇ ਬੁਰੀ ਤਰ੍ਹਾਂ ਨਾਲ ਕੋਰੋਨਾਵਾਇਰਸ ਦੀ ਲਪੇਟ ਵਿਚ ਹੈ। ਪਰ ਉਥੋਂ ਦੀ ਇਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਇਕ ਪੁਲਸ ਅਫਸਰ ਅਤੇ ਇਕ ਨਰਸ ਡਿਊਟੀ ਸ਼ਿਫਟ ਖਤਮ ਹੋਣ ਤੋਂ ਬਾਅਦ ਇਕੱਠੇ ਡਾਂਸ ਕਰ ਰਹੇ ਹਨ। ਚੀਨ ਦੀ ਇਕ ਨਾਮਵਰ ਮੀਡੀਆ ਪੀਪਲਜ਼ ਡੇਲੀ ਵੱਲੋਂ ਇਹ ਵੀਡੀਓ ਟਵੀਟ ਕੀਤੀ ਗਈ ਹੈ। ਜਿਸ ਵਿਚ ਕੈਪਸ਼ਨ ਦਿੱਤੀ ਗਈ ਹੈ ਕੀ ਮੈਂ ਤੁਹਾਡੇ ਨਾਲ ਡਾਂਸ ਕਰ ਸਕਦਾ ਹੈ। ਇਕ ਨਰਸ ਅਤੇ ਇਕ ਪੁਲਸ ਅਫਸਰ ਸੁਰੱਖਿਆ ਵਾਲੇ ਸੂਟ ਵਿਚ ਵੁਹਾਨ ਹਸਪਤਾਲ ਦੇ ਬਾਹਰ ਡਾਂਸ ਕਰਦੇ ਹੋਏ ਕੁਝ ਪਲ ਲਈ ਖੁਦ ਨੂੰ ਰਿਲੈਕਸ ਕਰ ਰਹੇ ਹਨ।

ਸ਼ੇਅਰ ਕੀਤੀ ਗਈ ਵੀਡੀਓ ਵਿਚ ਇਹ ਦੇਖਿਆ ਜਾ ਸਕਦਾ ਹੈ ਕਿ ਨਰਸ ਅਤੇ ਇਕ ਪੁਲਸ ਕਰਮੀ ਵੁਹਾਨ ਦੇ ਫੇਂਗਸਾਂਗ ਫੀਲਡ ਹਸਪਤਾਲ ਵਿਚ ਕੰਮ ਕਰ ਰਹੇ ਹਨ ਅਤੇ ਸ਼ਿਫਟ ਦੇ ਆਖਿਰ ਵਿਚ ਖੁਦ ਨੂੰ ਰਿਲੈਕਸ ਕਰਨ ਲਈ ਇਕੱਠੇ ਮਿਲ ਕੇ ਡਾਂਸ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਆਉਣ ਤੋਂ ਬਾਅਦ ਟਵਿੱਟਰ ਯੂਜ਼ਰਸ ਨੇ ਇਸ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਜ਼ਾਹਿਰ ਕੀਤੀਆਂ ਹਨ। ਜਦਕਿ ਇਕ ਯੂਜ਼ਰ ਨੇ ਲਿੱਖਿਆ ਕਿ ਬਹੁਤ ਚੰਗਾ ਹਸਪਤਾਲ ਕਰਮੀ ਉਹ ਜ਼ਰੂਰ ਥਕਾਨ ਦੂਰ ਕਰਨਾ ਚਾਹੁੰਦਾ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਨਾਲ ਚੀਨ ਵਿਚ ਕਰੀਬ 2900 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 70 ਹਜ਼ਾਰ ਲੋਕ ਇਸ ਦੀ ਲਪੇਟ ਵਿਚ ਹਨ। ਇਸ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ, ਜਿਸ 'ਤੇ ਵਿਸ਼ਵ ਸਿਹਤ ਸੰਗਠਨ ਨੇ ਕਈ ਬਿਆਨ ਦਿੱਤੇ ਹਨ।

PunjabKesari


author

Khushdeep Jassi

Content Editor

Related News