ਕੋਰੋਨਾ ਖਾ ਰਿਹੈ ਰਿਸ਼ਤੇ, ਇਕ ਮਹੀਨੇ ''ਚ 300 ਲੋਕਾਂ ਨੇ ਕੀਤੀ ਤਲਾਕ ਦੀ ਮੰਗ

Monday, Mar 16, 2020 - 01:42 PM (IST)

ਕੋਰੋਨਾ ਖਾ ਰਿਹੈ ਰਿਸ਼ਤੇ, ਇਕ ਮਹੀਨੇ ''ਚ 300 ਲੋਕਾਂ ਨੇ ਕੀਤੀ ਤਲਾਕ ਦੀ ਮੰਗ

ਬੀਜਿੰਗ— ਕੋਰੋਨਾ ਵਾਇਰਸ ਹੁਣ ਵਿਆਹੁਤਾ ਜੀਵਨ ਨੂੰ ਤੋੜਨ ਦਾ ਕਾਰਨ ਬਣਦਾ ਜਾ ਰਿਹਾ ਹੈ। ਚੀਨ ਦੇ ਸ਼ਿਚੁਆਨ ਸੂਬੇ 'ਚ ਇਕ ਮਹੀਨੇ 'ਚ 300 ਤੋਂ ਜ਼ਿਆਦਾ ਜੋੜਿਆਂ ਨੇ ਤਲਾਕ ਦੀਆਂ ਅਰਜ਼ੀਆਂ ਦਾਖਲ ਕੀਤੀਆਂ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਕਾਰਨ ਜ਼ਿਆਦਾਤਰ ਲੋਕ ਘਰਾਂ 'ਚ ਕੈਦ ਹਨ। ਇਸ ਦੇ ਚੱਲਦਿਆਂ ਪਤੀ-ਪਤਨੀ 'ਚ ਵਿਵਾਦ ਦੇ ਮਾਮਲੇ ਵਧ ਰਹੇ ਹਨ। ਇਸ ਕਾਰਨ ਤਲਾਕ ਲੈਣ ਤਕ ਦੀ ਨੌਬਤ ਆ ਗਈ ਹੈ।

ਡਾਝੋਊ ਇਲਾਕੇ ਦੇ ਮੈਰਿਜ ਰਜਿਸਟਰੀ ਦੇ ਮੈਨੇਜਰ ਲੂ ਸ਼ਿਜੁਨ ਨੇ ਦੱਸਿਆ ਕਿ ਸੈਂਕੜੇ ਜੋੜੇ ਆਪਣਾ ਵਿਆਹ ਤੋੜਨ 'ਤੇ ਵਿਚਾਰ ਕਰ ਰਹੇ ਹਨ। ਹੁਣ ਤਕ ਵੱਡੀ ਗਿਣਤੀ 'ਚ ਤਲਾਕ ਲਈ ਅਰਜ਼ੀਆਂ ਦਾਖਲ ਹੋ ਗਈਆਂ ਹਨ। ਤਲਾਕ ਲੈਣ ਵਾਲੇ ਲੋਕਾਂ 'ਚੋਂ ਵਧੇਰੇ ਗਿਣਤੀ ਉਨ੍ਹਾਂ ਦੀ ਹੈ ਜੋ ਜ਼ਰੂਰਤ ਤੋਂ ਜ਼ਿਆਦਾ ਸਮਾਂ ਇਕੱਠੇ ਗੁਜ਼ਾਰ ਰਹੇ ਹਨ। ਉੱਥੇ ਹੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਇਕ ਮਹੀਨੇ ਤਕ ਦਫਤਰ ਬੰਦ ਰਹੇ। ਇਸ ਕਾਰਨ ਤਲਾਕ ਦੇ ਪੈਂਡਿੰਗ ਕੇਸ ਵਧ ਰਹੇ ਹਨ।
 

ਵਧੀ ਇੰਟਰਨੈੱਟ ਕੁਨੈਕਸ਼ਨ ਦੀ ਮੰਗ—
ਇਟਲੀ ਦੇ ਲੋਕ ਘਰਾਂ 'ਚ ਕੈਦ ਹਨ। ਇਸ ਕਾਰਨ ਚੀਨ ਦੇ ਬਾਅਦ ਸਭ ਤੋਂ ਜ਼ਿਆਦਾ ਪੀੜਤ ਲੋਕ ਇਟਲੀ 'ਚ ਹੀ ਹਨ। ਇਸ ਤੋਂ ਬਾਅਦ ਇੱਥੇ ਇੰਟਰਨੈੱਟ ਦੀ ਵਰਤੋਂ 'ਚ 70 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਲੋਕ ਵੈੱਬਸੀਰੀਜ਼ ਦੇਖ ਕੇ ਅਤੇ ਆਨਲਾਈਨ ਗੇਮ ਖੇਡ ਕੇ ਸਮਾਂ ਬਤੀਤ ਕਰ ਰਹੇ ਹਨ। ਟੈਲੀਕਾਮ ਕੰਪਨੀ ਇਟਾਲੀਆ ਐੱਸ. ਪੀ. ਏ. ਮੁਤਾਬਕ ਦੇਸ਼ 'ਚ ਇੰਟਰਨੈੱਟ ਕਨੈਕਸ਼ਨ ਦੀ ਵੀ ਮੰਗ ਵਧੀ ਹੈ।


Related News