ਅਮਰੀਕੀ ਗੁਪਤ ਸੇਵਾ ਅਧਿਕਾਰੀਆਂ ''ਤੇ ਕੋਰੋਨਾ ਦੀ ਮਾਰ, ਚੋਣਾਂ ਕਾਰਨ ਕਈ ਹੋਏ ਕੰਮ ਤੋਂ ਵਿਹਲੇ

11/16/2020 12:36:14 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- 2020 ਦੀਆਂ ਚੋਣਾਂ ਤੋਂ ਬਾਅਦ ਬਹੁਤ ਸਾਰੇ ਅਮਰੀਕੀ ਗੁਪਤ ਸੇਵਾ ਅਧਿਕਾਰੀ ਮਹਾਮਾਰੀ ਕਾਰਨ ਆਪਣੀ ਨੌਕਰੀ ਗੁਆ ਬੈਠੇ ਹਨ। ਸੰਯੁਕਤ ਰਾਜ ਦੇ ਕਈ ਦਰਜਨ ਗੁਪਤ ਸੇਵਾ ਅਧਿਕਾਰੀ ਜਿਹੜੇ ਕਿ ਕੋਰੋਨਾ ਵਾਇਰਸ ਪੀੜਤ ਹਨ ਜਾਂ ਕਿਸੇ ਪੀੜਤ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਆਪਣੇ-ਆਪ ਨੂੰ ਅਲੱਗ (ਇਕਾਂਤਵਾਸ) ਕਰ ਰਹੇ ਹਨ, ਦਾ ਕੰਮ ਪ੍ਰਭਾਵਿਤ ਹੋਇਆ ਹੈ।

ਇਨ੍ਹਾਂ ਅਧਿਕਾਰੀਆਂ ਦੀ ਸਹੀ ਗਿਣਤੀ ਅਸਪੱਸ਼ਟ ਹੈ ਕਿਉਂਕਿ ਉੱਚ ਅਧਿਕਾਰੀਆਂ ਵਲੋਂ ਸਹੀ ਗਿਣਤੀ ਅਜੇ ਨਹੀਂ ਦੱਸੀ ਗਈ। ਇਨ੍ਹਾਂਅਧਿਕਾਰੀਆਂ ਦੇ ਕੋਰੋਨਾ ਪੀੜਿਤ ਹੋਣ ਪਿੱਛੇ ਚੋਣਾਂ ਦਾ ਵੱਡਾ ਹੱਥ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਮੁਹਿੰਮ ਦੇ ਦਿਨਾਂ ਵਿਚ ਕਈ ਸੂਬਿਆਂ ਵਿਚ ਤਕਰੀਬਨ 50 ਰੈਲੀਆਂ ਕੀਤੀਆਂ । ਇਨ੍ਹਾਂ ਰਾਜਾਂ ਵਿਚੋਂ ਬਹੁਤ ਸਾਰੇ ਖੇਤਰ ਜਿੱਥੇ ਟਰੰਪ ਨੇ ਯਾਤਰਾ ਕੀਤੀ ਸੀ, ਉਹ ਕੋਵਿਡ-19 ਦੇ ਹੌਟ ਸਪੌਟ ਵੀ ਸਨ, ਜਿਥੇ ਵੱਡੀ ਭੀੜ ਪਾਈ ਜਾਂਦੀ ਸੀ ।

ਇਸ ਦੌਰਾਨ ਰਾਸ਼ਟਰਪਤੀ ਦੇ ਨਾਲ ਹਰ ਰੈਲੀ ਲਈ ਕਈ ਅਧਿਕਾਰੀ ਜ਼ਮੀਨ 'ਤੇ ਮੌਜੂਦ ਹੁੰਦੇ ਸਨ, ਤਾਂ ਇਸ ਕਰਕੇ ਉਨ੍ਹਾਂ ਦਾ ਕੋਰੋਨਾ ਦੀ ਲਪੇਟ ਵਿਚ ਆਉਣਾ ਸੁਭਾਵਿਕ ਹੈ। ਗੁਪਤ ਸੇਵਾ ਨਾਲ ਸਬੰਧਤ ਇਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਕਰਮਚਾਰੀਆਂ ਜਿਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਕੰਮ ਕੀਤਾ ਹੈ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵ੍ਹਾਈਟ ਹਾਊਸ ਨੇ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਇੱਥੇ ਲਗਭਗ 7,600 ਅਮਰੀਕੀ ਕਰਮਚਾਰੀ ਹਨ, ਜਿਨ੍ਹਾਂ ਵਿਚੋਂ ਲਗਭਗ 1,600 ਵਰਦੀਧਾਰੀ ਵਿਭਾਗ ਦੇ ਅਧਿਕਾਰੀਆਂ ਵਜੋਂ ਕੰਮ ਕਰਦੇ ਹਨ।


Lalita Mam

Content Editor

Related News