ਇਜ਼ਰਾਇਲ ’ਚ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ 14 ਦਿਨ ਦਾ ਇਕਾਂਤਵਾਸ ਲਾਜ਼ਮੀ

12/21/2020 8:33:03 AM

ਤੇਲ ਅਵੀਵ, (ਭਾਸ਼ਾ)-ਇਜ਼ਰਾਇਲ ’ਚ ਆਉਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਲਈ 14 ਦਿਨ ਤੱਕ  ਇਕਾਂਤਵਾਸ ’ਚ ਰਹਿਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਜ਼ਰਾਈਲ ਦੇ ਸਿਹਤ ਮੰਤਰਾਲਾ ਨੇ ਇਕ ਬਿਆਨ ਜਾਰੀ ਕਰ ਕੇ ਇਹ ਐਲਾਨ ਕੀਤਾ ।

ਬਿਆਨ ਮੁਤਾਬਕ 20 ਦਸੰਬਰ ਤੋਂ ਇਜ਼ਰਾਇਲ ’ਚ ਆਉਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਲਾਜ਼ਮੀ ਰੂਪ ’ਚ 14 ਦਿਨ ਤੱਕ ਇਕਾਂਤਵਾਸ ’ਚ ਰਹਿਣਾ ਪਵੇਗਾ। ਇਸ ਦੇ ਮੱਦੇਨਜ਼ਰ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਰੈੱਡ ਜ਼ੋਨ ’ਚ ਰੱਖਿਆ ਗਿਆ ਹੈ। ਇਹ ਮਤਲਬ ਨਹੀਂ ਰੱਖਦਾ ਕਿ ਕਿਸੇ ਦੇਸ਼ ’ਚ ਕੋਰੋਨਾ ਦੀ ਕਿਵੇਂ ਦੀ ਹਾਲਤ ਹੈ। ਅਜਿਹੇ ਦੇਸ਼, ਜਿੱਥੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਘੱਟ ਹੈ ਅਤੇ ਉੱਥੇ ਜੇਕਰ ਇਜ਼ਰਾਇਲੀ ਨਾਗਰਿਕ ਆਪਣੇ ਦੇਸ਼ ਪਰਤਦੇ ਹਨ ਤਾਂ ਉਨ੍ਹਾਂ ਨੂੰ 14 ਦਿਨ ਤੱਕ ਇਕਾਂਤਵਾਸ ’ਚ ਨਹੀਂ ਰਹਿਣਾ ਪਵੇਗਾ ਪਰ ਉਨ੍ਹਾਂ ਨੂੰ 26 ਦਸੰਬਰ ਤੋਂ ਪਹਿਲਾਂ ਆਪਣੇ ਦੇਸ਼ ਪਰਤਣਾ ਹੋਵੇਗਾ। ਇਸ ਤੋਂ ਪਹਿਲਾਂ ਸਿਰਫ਼ ਰੈੱਡ ਜ਼ੋਨ ਦੀ ਸ਼੍ਰੇਣੀ ਵਾਲੇ ਦੇਸ਼ਾਂ ਤੋਂ ਹੀ ਆਉਣ ਵਾਲੇ ਲੋਕਾਂ ਲਈ 14 ਦਿਨ ਦੇ ਇਕਾਂਤਵਾਸ ਦੀ ਮਿਆਦ ਨੂੰ ਲਾਜ਼ਮੀ ਬਣਾਇਆ ਗਿਆ ਸੀ।
 


Lalita Mam

Content Editor

Related News