ਕੋਰੋਨਾ ਵਾਇਰਸ : ਪਾਕਿਸਤਾਨ ਫੌਜ ਨੇ ਕੀਤੀ ਸੈਲਰੀ ਵਿਚ ਵਾਧੇ ਦੀ ਮੰਗ

05/14/2020 1:21:32 AM

ਇਸਲਾਮਾਬਾਦ (ਏਜੰਸੀ)- ਕੋਰੋਨਾ ਵਾਇਰਸ ਲਾਕ ਡਾਊਨ ਵਿਚਾਲੇ ਪਾਕਿਸਤਾਨ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਲਾਕ ਡਾਊਨ ਦੀ ਵਜ੍ਹਾ ਨਾਲ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਨੂੰ ਰਿਲੀਫ ਪੈਕੇਜ ਦੇਣ ਲਈ ਪਾਕਿਸਤਾਨ ਕੋਲ ਭਰਪੂਰ ਬਜਟ ਨਹੀਂ ਹਨ। ਇਸ ਦਰਮਿਆਨ ਪਾਕਿਸਤਾਨ ਦੀ ਫੌਜ ਨੇ ਸੈਲਰੀ ਵਧਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਵਿਚ ਕੋਰੋਨਾ ਨਾਲ ਹੁਣ ਤੱਕ 35000 ਲੋਕ ਪਾਜ਼ੇਟਿਵ ਪਾਏ ਗਏ ਹਨ।

ਪਾਕਿ ਫੌਜ ਨੇ ਮੰਗ ਕੀਤੀ ਹੈ ਕਿ 2020-21 ਲਈ ਉਨ੍ਹਾਂ ਦੀ ਸੈਲਰੀ 20 ਫੀਸਦੀ ਵਧਾਈ ਜਾਵੇ। ਰੱਖਿਆ ਮੰਤਰਾਲਾ ਦੇ ਮੁਤਾਬਕ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਰਾਜਕੋਸ਼ ਨੂੰ 6,367 ਕਰੋੜ ਦਾ ਝਟਕਾ ਲੱਗ ਸਕਦਾ ਹੈ। ਮੰਤਰਾਲਾ ਨੂੰ ਦਿੱਤੇ ਗਏ ਨੋਟਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਫੌਜ ਦੀ ਸੈਲਰੀ ਘੱਟ ਹੈ ਕਿਉਂਕਿ ਮਹਿੰਗਾਈ ਵੱਧ ਚੁੱਕੀ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ 2019-20 ਵਿਚ ਬ੍ਰਿਗੇਡੀਅਰ ਦੀ ਰੈਂਕ ਤੱਕ 5 ਫੀਸਦੀ ਸੈਲਰੀ ਵਧਾਈ ਗਈ ਸੀ ਪਰ ਜਨਰਲ ਅਫਸਰਾਂ ਨੂੰ ਕੋਈ ਬੜਤ ਨਹੀਂ ਦਿੱਤੀ ਗਈ ਸੀ।

ਇਹ ਮੰਗ ਅਜਿਹੇ ਸਮੇਂ ਵਿਚ ਕੀਤੀ ਗਈ ਹੈ ਜਦੋਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ੱਕ ਜਤਾਇਆ ਹੈ ਕਿ ਸੰਸਾਰਕ ਮੰਦੀ ਦਾ ਪਾਕਿਸਤਾਨ 'ਤੇ ਵੀ ਅਸਰ ਪਵੇਗਾ। ਉਨ੍ਹਾਂ ਨੇ ਦੱਸਿਆ ਸੀ ਕਿ ਪਾਕਿਸਤਾਨ ਦੀ ਬਰਾਮਦਗੀ 40 ਫੀਸਦੀ ਤੱਕ ਘੱਟ ਗਈ ਹੈ। ਦੇਸ਼ ਵਿਚ ਲਗਾਏ ਗਏ ਲਾਕ ਡਾਊਨ ਵਿਚ ਵੀ ਆਰਥਿਕ ਸੰਕਟ ਦੀ ਵਜ੍ਹਾ ਨਾਲ ਢਿੱਲ ਦਿੱਤੀ ਜਾ ਰਹੀ ਹੈ। ਪਾਕਿ ਵਿਚ ਹੁਣ ਤੱਕ 35000 ਤੋਂ ਜ਼ਿਆਦਾ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ 761 ਲੋਕਾਂ ਦੀ ਮੌਤ ਹੋ ਚੁੱਕੀ ਹੈ।


Sunny Mehra

Content Editor

Related News