''ਕੱਚੀ ਵੈਕਸੀਨ'' ਵਾਂਗ ਕੰਮ ਕਰ ਸਕਦੈ ਮਾਸਕ
Friday, Sep 11, 2020 - 01:33 PM (IST)
ਨਿਊਯਾਰਕ (ਵਿਸ਼ੇਸ਼) : ਅਜਿਹੇ ਸਮੇਂ 'ਚ ਜਦੋਂ ਦੁਨੀਆ ਕੋਰੋਨਾ ਵਾਇਰਸ ਦੇ ਖ਼ਿਲਾਫ ਇਕ ਸੁਰੱਖਿਅਤ ਵੈਕਸੀਨ ਦੀ ਉਡੀਕ ਕਰ ਰਹੀ ਹੈ ਵਿਗਿਆਨੀਆਂ ਦੀ ਇਕ ਟੀਮ ਬਹੁਤ ਉਤਸੁਕਤਾ ਜਗਾਉਣ ਵਾਲਾ ਨਵਾਂ ਸਿਧਾਂਤ ਲੈ ਕੇ ਆਈ ਹੈ। ਇਸ ਟੀਮ ਦਾ ਕਹਿਣਾ ਹੈ ਕਿ ਮਾਸਕ ਵਾਇਰਸ ਦੇ ਖ਼ਿਲਾਫ ਇਕ 'ਕੱਚੀ ਵੈਕਸੀਨ' ਵਾਂਗ ਕੰਮ ਕਰ ਸਕਦਾ ਹੈ। ਨਿਊ ਇੰਗਲੈਂਡ ਜਰਨਲ ਆਫ ਮੈਡੀਸਨ 'ਚ ਪ੍ਰਕਾਸ਼ਤ ਇਸ ਸਿਧਾਂਤ ਦੇ ਪੱਖ 'ਚ ਹਾਲਾਂਕਿ ਬਹੁਤ ਸਬੂਤ ਅਜੇ ਨਹੀਂ ਹਨ, ਪਰ ਇਹ ਰੋਗਾਣੂ ਦੇ ਉਸ ਵਿਵਹਾਰ 'ਤੇ ਆਧਾਰਿਤ ਹੈ, ਜਿਸ ਦੇ ਕਾਰਣ ਸਰੀਰ ਦੀ ਰੋਗ ਰੋਕੂ ਸਮਰੱਥਾ ਪ੍ਰਤੀਕਿਰਿਆ ਦੇ ਕੇ ਐਂਟੀਬਾਡੀ ਬਣਾਉਂਦੀ ਹੈ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ ਨਵੇਂ ਭਾਅ
ਬੀਮਾਰ ਪੈਣ ਤੋਂ ਬਚਾਉਂਦੈ ਮਾਸਕ
ਹਾਲਾਂਕਿ ਮਾਸਕਡ ਐਕਸਪੋਜਰ ਕਿਸੇ ਵੈਕਸੀਨ ਦਾ ਬਦਲ ਨਹੀਂ ਹਨ, ਪਰ ਜਾਨਵਰਾਂ ਦੇ ਕੋਰੋਨਾ ਇਨਫੈਕਸ਼ਨ ਦਾ ਡਾਟਾ ਦੱਸਦਾ ਹੈ ਕਿ ਵਾਇਰਸ ਵੱਡੀ ਗਿਣਤੀ 'ਚ ਜਾਣ ਤੋਂ ਰੋਕਦਾ ਹੈ। ਇਸ ਤਰ੍ਹਾਂ ਮਾਸਕ ਬੀਮਾਰ ਪੈਣ ਤੋਂ ਬਚਾਉਂਦਾ ਹੈ। ਜੇਕਰ ਥੋੜ੍ਹੀ ਮਾਤਰਾ 'ਚ ਵਾਇਰਸ ਸਰੀਰ 'ਚ ਪਹੁੰਚ ਜਾਂਦਾ ਹੈ ਤਾਂ ਇਹ ਸੁੱਤਾ ਰਹਿੰਦਾ ਹੈ ਅਤੇ ਸਰੀਰ ਦੇ ਇਮਿਊਨ ਸੈੱਲ ਨੂੰ ਇਸ ਦੇ ਚਾਰੇ ਪਾਸੇ ਜਮ੍ਹਾ ਹੋ ਕੇ ਲੜਨ ਦਾ ਲੋੜੀਂਦਾ ਸਮਾਂ ਮਿਲ ਜਾਂਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੀ ਇਨਫੈਕਸ਼ਨ ਰੋਗ ਮਾਹਰ ਮੋਨਿਕਾ ਗਾਂਧੀ ਮੁਤਾਬਕ ਇਸ ਮੁਕਾਬਲੇ ਤੋਂ ਬਾਅਦ ਇਮਿਊਨ ਸੈੱਲ ਵਾਇਰਸ ਨੂੰ ਚੰਗੀ ਤਰ੍ਹਾਂ ਪਛਾਣ ਲੈਂਦੇ ਹਨ ਅਤੇ ਦੁਬਾਰਾ ਵਾਇਰਸ ਆਉਣ 'ਤੇ ਲੱਛਣ ਪੈਦਾ ਨਹੀਂ ਹੁੰਦੇ ਹਨ।
ਇਹ ਵੀ ਪੜ੍ਹੋ: ਸ਼ਰਮਸਾਰ : 52 ਸਾਲਾ ਬਜ਼ੁਰਗ ਨੇ 12 ਸਾਲਾ ਬੱਚੀ ਦੀ ਰੋਲੀ ਪੱਤ