ਸਾਲ 2020 ਤੇ 2021 ''ਚ ਮਿਲ ਜਾਵੇਗੀ ਕੋਰੋਨਾ ਵੈਕਸੀਨ : ਬ੍ਰਿਟਿਸ਼ ਸਲਾਹਕਾਰ
Wednesday, Aug 05, 2020 - 08:40 PM (IST)
ਲੰਡਨ - ਬ੍ਰਿਟਿਸ਼ ਸਰਕਾਰ ਦੇ ਇਕ ਸੀਨੀਅਰ ਸਲਾਹਕਾਰ ਨੇ ਸੰਕੇਤ ਦਿੱਤੇ ਹਨ ਕਿ ਕੋਰੋਨਾਵਾਇਰਸ ਖਿਲਾਫ ਸਾਲ 2020 ਅਤੇ 2021 ਵਿਚ ਵੈਕਸੀਨ ਉਪਲੱਬਧ ਹੋ ਜਾਵੇਗੀ। ਹੈਲਥ ਸੈਕਟਰ ਨਾਲ ਜੁੜੀ ਚੈਰੀਟੀ ਸੰਸਥਾ ਵੈੱਲਕਮ ਟਰੱਸਟ ਦੇ ਡਾਇਰੈਕਟਰ ਸਰ ਜੈਰੇਮੀ ਫੇਰਾਰ ਨੇ ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵੈਕਸੀਨ ਡਿਵੈਲਪਮੈਂਟ ਦੇ ਮਾਮਲੇ ਵਿਚ ਅਸੀਂ ਕਾਫੀ ਅੱਗੇ ਵਧੇ ਹਾਂ।
ਉਨ੍ਹਾਂ ਆਖਿਆ ਕਿ ਪਿਛਲੇ 7 ਮਹੀਨਿਆਂ ਤੋਂ ਮੈਂ ਇਸ ਨਾਲ ਜੁੜਿਆ ਹੋਇਆ ਹਾਂ। ਵੈਕਸੀਨ ਡਿਵੈਲਪਮੈਂਟ ਦੇ ਕੰਮ ਵਿਚ ਹੈਰਾਨ ਕਰਨ ਵਾਲੀ ਤਰੱਕੀ ਹੋਈ ਹੈ। ਫਿਲਹਾਲ ਫਸਟ ਜੈਨਰੇਸ਼ਨ ਦੀਆਂ 5 ਵੈਕਸੀਨਾਂ ਹਨ। ਉਨ੍ਹਾਂ ਵਿਚੋਂ 5 ਜਾਂ 6 ਅਮਰੀਕਾ, ਯੂਰਪ, ਚੀਨ ਅਤੇ ਰੂਸ ਤੋਂ ਹਨ। ਉਹ ਉਪਲੱਬਧ ਹੋਣ ਜਾ ਰਹੀਆਂ ਹਨ। ਹਾਲਾਂਕਿ ਉਨ੍ਹਾਂ ਦੇ ਸੁਰ ਆਸ਼ਾਵਾਦੀ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਫਸਟ ਜੈਨਰੇਸ਼ਨ ਦੀ ਵੈਕਸੀਨ ਨਾਲ ਸਮੱਸਿਆ ਦਾ ਹੱਲ ਹੋਣ ਵਾਲਾ ਨਹੀਂ ਹੈ। ਉਨ੍ਹਾਂ ਦੀਆਂ ਗੱਲਾਂ ਵਿਚ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੇ ਪ੍ਰਮੁੱਖ ਦੇ ਉਸ ਬਿਆਨ ਦਾ ਜ਼ਿਕਰ ਸੁਣਿਆ ਜਾ ਰਿਹਾ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕੋਵਿਡ-19 ਨੂੰ ਸ਼ਾਇਦ ਹੀ ਹਮੇਸ਼ਾ ਲਈ ਖਤਮ ਕੀਤਾ ਜਾ ਸਕੇ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਾਰਨ ਪੂਰੇ ਵਿਸ਼ਵ ਵਿਚ 18,765,382 ਲੋਕ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 11,976,267 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 705,583 ਲੋਕਾਂ ਦੀ ਮੌਤ ਹੋ ਚੁੱਕੀ ਹੈ।