ਅਮਰੀਕਾ ''ਚ ਕੋਰੋਨਾ ਖ਼ਿਲਾਫ਼ ਟੀਕਾਕਰਣ ਸ਼ੁਰੂ, ਰਾਸ਼ਟਰਪਤੀ ਟਰੰਪ ਨੇ ਬਣਾਈ ਦੂਰੀ

Friday, Dec 18, 2020 - 01:36 PM (IST)

ਵਾਸ਼ਿੰਗਟਨ- ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਦਕਿ ਇਹ ਪ੍ਰਕਿਰਿਆ ਇੰਨੀ ਜਲਦੀ ਸ਼ੁਰੂ ਹੋਣ ਦੀ ਉਮੀਦ ਉਨ੍ਹਾਂ ਦੇ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੂੰ ਵੀ ਨਹੀਂ ਸੀ। ਹਾਲਾਂਕਿ, ਇਸ ਪ੍ਰਕਿਰਿਆ ਨਾਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਖ ਨਜ਼ਰ ਆ ਰਹੇ ਹਨ। 

ਟਰੰਪ ਨੇ ਤੁਰੰਤ ਟੀਕਾ ਵਿਕਸਿਤ ਕਰਨ ਅਤੇ ਵੰਡਣ ਲਈ ਸਰਕਾਰੀ ਮੁਹਿੰਮ 'ਆਪ੍ਰੇਸ਼ਨ ਵਾਰਪ ਸਪੀਡ ਦੀ ਸ਼ੁਰੂਆਤ ਇਸ ਬਸੰਤ ਰੁੱਤ ਵਿਚ ਵ੍ਹਾਈਟ ਹਾਊਸ ਦੇ ਪ੍ਰਸਿੱਧ ਰੋਜ਼ ਗਾਰਡਨ ਵਿਚ ਆਪਣੇ ਸਮਰਥਕਾਂ ਦੀ ਭਾਰੀ ਭੀੜ ਵਿਚਕਾਰ ਕੀਤੀ ਸੀ। ਅੱਜ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਟੀਕਾਕਰਣ ਮੁਹਿੰਮ ਦੇ 5 ਦਿਨ ਬੀਤ ਚੁੱਕੇ ਹਨ ਪਰ ਟਰੰਪ ਨੂੰ ਕਿਸੇ ਵੀ ਜਨਤਕ ਪ੍ਰੋਗਰਾਮ ਵਿਚ ਦਿਖਾਈ ਨਹੀਂ ਦਿੱਤੇ। ਉਨ੍ਹਾਂ ਨੇ ਖੁਦ ਨੂੰ ਟੀਕਾ ਨਹੀਂ ਲਗਵਾਇਆ, ਹਾਲਾਂਕਿ ਇਸ ਵਿਚਕਾਰ ਉਨ੍ਹਾਂ ਨੇ ਦੋ ਵਾਰ ਟਵੀਟ ਕੀਤਾ। ਉਪ ਰਾਸ਼ਟਰਪਤੀ ਮਾਈਕ ਪੇਂਸ ਮੁੱਖ ਭੂਮਿਕਾ ਵਿਚ ਦਿਖਾਈ ਦੇ ਰਹੇ ਹਨ ਤੇ ਉਹ ਜਲਦ ਹੀ ਟੀਕਾ ਵੀ ਲਗਵਾਉਣਗੇ। 


Lalita Mam

Content Editor

Related News