ਵੈਕਸੀਨ ਸਬੰਧੀ ਦੁਨੀਆ ਭਰ ਦੇ ਡਾਕਟਰਾਂ ’ਚ ਛਿੜੀ ਜੰਗ

Wednesday, Apr 07, 2021 - 09:50 AM (IST)

ਵੈਕਸੀਨ ਸਬੰਧੀ ਦੁਨੀਆ ਭਰ ਦੇ ਡਾਕਟਰਾਂ ’ਚ ਛਿੜੀ ਜੰਗ

ਜਲੰਧਰ - ਦੁਨੀਆ ਭਰ ’ਚ ਕੋਰੋਨਾ ਵੈਕਸੀਨ ਲਈ ਚਲਾਏ ਜਾ ਰਹੇ ਪ੍ਰੋਗਰਾਮ ਦਰਮਿਆਨ ਵਿਗਿਆਨੀਆਂ ’ਚ ਇਸ ਵੈਕਸੀਨ ਪ੍ਰੋਗਰਾਮ ਦੀ ਸਫਲਤਾ ਨੂੰ ਲੈ ਕੇ ਬਹਿਸ ਛਿੜ ਗਈ ਹੈ। ਜਿਥੇ ਡਾਕਟਰਾਂ ਅਤੇ ਵਿਗਿਆਨੀਆਂ ਦਾ ਇਕ ਤਬਕਾ ਵੈਕਸੀਨ ਪ੍ਰੋਗਰਾਮ ਨੂੰ ਮਨੁੱਖਤਾ ਲਈ ਖਤਰਾ ਦੱਸ ਰਿਹਾ ਹੈ, ਉਥੇ ਦੂਸਰੇ ਪਾਸੇ ਕਈ ਹੋਰ ਵਿਗਿਆਨੀ ਅਤੇ ਡਾਕਟਰ ਇਸ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਸਹੀ ਦੱਸ ਰਹੇ ਹਨ ਅਤੇ ਵੈਕਸੀਨੇਸ਼ਨ ਨੂੰ ਮਨੁੱਖਤਾ ਲਈ ਖਤਰਾ ਦੱਸਣ ਵਾਲੇ ਡਾਕਟਰਾਂ ਦੇ ਦਾਅਵੇ ਨੂੰ ਝੂਠਾ ਦੱਸ ਰਹੇ ਹਨ।

ਡਾ. ਬੋਸ਼ ਨੇ ਵੈਕਸੀਨ ਨੂੰ ਦੱਸਿਆ ਖਤਰਾ, ਵਿਗਿਆਨੀ ਤੱਥ ਪੇਸ਼ ਕੀਤੇ
ਕਈ ਗੰਭੀਰ ਬੀਮਾਰੀਆਂ ਦੇ ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੁੜੇ ਸੀਨੀਅਰ ਵਿਗਿਆਨੀ ਡਾਕਟਰ ਗੀਰਟ ਵਨਡੇਨ ਬੋਸ਼ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੂੰ ਲਿਖੇ ਪੱਤਰ ’ਚ ਦੁਨੀਆ ਭਰ ’ਚ ਚਲਾਏ ਜਾ ਰਹੇ ਕੋਰੋਨਾ ਦੇ ਟੀਕਾਕਰਨ ਪ੍ਰੋਗਰਾਮ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਦੀ ਸਲਾਹ ਦਿੱਤੀ ਹੈ। ਡਾਕਟਰ ਬੋਸ਼ ਨੇ ਚਿਤਾਵਨੀ ਦਿੰਦੇ ਹੋਏ ਲਿਖਿਆ ਹੈ ਕਿ ਜੇਕਰ ਇਹ ਵੈਕਸੀਨੇਸ਼ਨ ਡਰਾਈਵ ਤੁਰੰਤ ਨਾ ਰੋਕੀ ਗਈ ਤਾਂ ਕੋਰੋਨਾ ਦਾ ਵਾਇਰਸ ਹੋਰ ਜ਼ਿਆਦਾ ਗੰਭੀਰ ਰੂਪ ਧਾਰ ਲਵੇਗਾ ਅਤੇ ਇਸ ਨਾਲ ਧਰਤੀ ’ਤੇ ਮਨੁੱਖਤਾ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਕਿਉਂਕਿ ਦੁਨੀਆ ਭਰ ’ਚ ਕੋਰੋਨਾ ਦੇ ਵਾਇਰਸ ਦੀ ਮੌਜੂਦਗੀ ਵਿਚਾਲੇ ਵੱਡੀ ਆਬਾਦੀ ਨੂੰ ਇਸਦੀ ਵੈਕਸੀਨੇਸ਼ਨ ਕੀਤੇ ਜਾਣ ਕਾਰਣ ਇਸਦਾ ਵਾਇਰਸ ਆਪਣਾ ਵੈਰੀਅੰਟ ਬਦਲ ਲਵੇਗਾ ਅਤੇ ਨਵਾਂ ਵਾਇਰਸ ਇਮਿਊਨ ਸਿਸਟਮ ਨੂੰ ਐਸਕੇਪ ਕਰਨ ਵਾਲਾ ਹੋਵੇਗਾ ਯਾਨੀ ਸਾਧਾਰਣ ਵਿਅਕਤੀ ਦੀ ਰੋਗ ਰੋਕੂ ਸਮਰੱਥਾ ਉਸ ਨਾਲ ਲੜ ਨਹੀਂ ਸਕੇਗੀ ਅਤੇ ਅਜਿਹਾ ਹੋਣ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ।

ਜ਼ਬਰਦਸਤੀ ਰੋਕਣ ’ਤੇ ਰੂਪ ਬਦਲ ਲਵੇਗਾ ਵਾਇਰਸ
ਡਾਕਟਰ ਬੋਸ਼ ਦਾ ਤਰਕ ਹੈ ਕਿ ਮਹਾਮਾਰੀ ਦੇ ਵਿਚਕਾਰ ਸਰਕਾਰਾਂ ਦੇ ਗੈਰ-ਵਿਗਿਆਨਕ ਦਖਲ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ ਕਿਉਂਕਿ ਕੋਰੋਨਾ ਦੇ ਜਿਸ ਵਾਇਰਸ ਨੂੰ ਵੈਕਸੀਨੇਸ਼ਨ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੈਕਸੀਨੇਸ਼ਨ ਦੀ ਪ੍ਰਕਿਰਿਆ ਨਾਲ ਆਪਣਾ ਰੂਪ ਬਦਲਕੇ ਹੋਰ ਜ਼ਿਆਦਾ ਭਿਆਨਕ ਹੋ ਸਕਦਾ ਹੈ। ਇਹ ਇੰਨਾ ਭਿਆਨਕ ਹੋ ਸਕਦਾ ਹੈ ਕਿ ਇਸ ’ਤੇ ਕੋਰੋਨਾ ਦੀ ਮੌਜੂਦਾ ਵੈਕਸੀਨ ਵੀ ਬੇਅਸਰ ਹੋਵੇਗੀ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਅਸੀਂ ਕੋਰੋਨਾ ਦੇ ਮੌਜੂਦਾ ਵਾਇਰਸ ਨੂੰ ਵੱਡੇ ਸਟਾਰ ’ਤੇ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਆਪਣਾ ਰੂਪ ਬਦਲ ਲਵੇਗਾ।

ਸੁਪਰ ਸਟ੍ਰੋਨ ਨਾਲ ਜੋਜ਼ ਲੈਣ ਵਾਲਿਆਂ ਦੀ ਜਾਨ ਨੂੰ ਖਤਰਾ
ਡਾਕਟਰ ਬੋਸ਼ ਦਾ ਦਾਅਵਾ ਹੈ ਕਿ ਵੈਕਸੀਨੇਸ਼ਨ ਪ੍ਰੋਗਰਾਮ ਦੀ ਪ੍ਰਕਿਰਿਆ ’ਚ ਪੈਦਾ ਹੋਣ ਵਾਲੇ ਨਵੇਂ ਸੁਪਰ ਸਟ੍ਰੇਨ ਅਜਿਹੇ ਲੋਕਾਂ ਲਈ ਜ਼ਿਆਦਾ ਖਤਰਨਾਕ ਸਾਬਿਤ ਹੋਣਗੇ ਜਿਨ੍ਹਾਂ ਨੇ ਕੋਰੋਨਾ ਵਾਇਰਸ ਲਈ ਲੜਨ ਲਈ ਬਣਾਈ ਗਈ ਵੈਕਸੀਨ ਦੀ ਫੁੱਲ ਡੋਜ਼ ਲੈ ਲਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਨੂੰ ਕੋਰੋਨਾ ਦੇ ਮੌਜੂਦਾ ਵਾਇਰਸ ਨਾਲ ਲੜਨ ਲਈ ਬਨਾਉਟੀ ਇਮਿਊਨ ਸਿਸਟਮ ਰਾਹੀਂ ਤਿਆਰ ਕੀਤਾ ਗਿਆ ਹੈ ਅਤੇ ਜੇਕਰ ਅਜਿਹੇ ਲੋਕ ਕੋਰੋਨਾ ਦੇ ਨਵੇਂ ਖਤਰਨਾਕ ਵਾਇਰਸ ਦੀ ਲਪੇਟ ’ਚ ਆਉਣਗੇ ਤਾਂ ਉਨ੍ਹਾਂ ਦਾ ਸਰੀਰ ਰੋਗ ਰੋਕੂ ਸਮਰੱਥਾ ਦੇ ਨਵੇਂ ਵੈਰੀਅੰਟ ਨਾਲ ਬਿਲਕੁਲ ਨਹੀਂ ਲੜ ਸਕੇਗਾ ਅਤੇ ਅਜਿਹੇ ਲੋਕਾਂ ਦੀ ਨਵੇਂ ਵਾਇਰਸ ਨਾਲ ਮੌਤ ਹੋਣ ਦੀ ਸੰਭਾਵਨਾ ਕਿਤੇ ਜ਼ਿਆਦਾ ਹੈ ਕਿਉਂਕਿ ਅਜਿਹੇ ਲੋਕਾਂ ਦੇ ਸਰੀਰ ਨੂੰ ਬੀਮਾਰੀ ਦੇ ਵਾਇਰਸ ਨਾਲ ਆਪਣੇ ਪੱਧਰ ’ਤੇ ਲੜਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਅਤੇ ਇਨ੍ਹਾਂ ਲਈ ਵੈਕਸੀਨੇਸ਼ਨ ਰਾਹੀਂ ਹੀ ਇਮਿਊਨ ਸਿਸਟਮ ਤਿਆਰ ਕੀਤਾ ਗਿਆ ਹੈ।

ਡਾਕਟਰ ਵੇਰਨਨ ਨੇ ਕੀਤਾ ਬੋਸ਼ ਦੇ ਦਾਅਵੇ ਦਾ ਸਮਰਥਨ
ਇਸ ਦਰਮਿਆਨ ਇੰਗਲੈਂਡ ਸਿਹਤ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਬਤੌਰ ਡਾਕਟਰ ਸੇਵਾਵਾਂ ਦੇ ਚੁੱਕੇ 74 ਸਾਲਾ ਡਾਕਟਰ ਵੇਰਨਨ ਕੋਲਮੈਨ ਨੇ ਵੀ ਦੁਨੀਆ ਭਰ ’ਚ ਲਗਾਈ ਜਾ ਰਹੀ ਕੋਰੋਨਾ ਦੀ ਵੈਕਸੀਨੇਸ਼ਨ ਦੀ ਡਰਾਈਵ ਨੂੰ ਰੋਕਣ ਦੀ ਵਕਾਲਤ ਕੀਤੀ ਹੈ। ਡਾ. ਬੋਸ਼ ਦੇ ਦਾਅਵੇ ਦਾ ਸਮਰਥਨ ਕਰਦੇ ਹੋਏ ਡਾਕਟਰ ਵੇਰਨਨ ਨੇ ਕਿਹਾ ਹੈ ਕਿ ਇਹ ਵੈਕੀਸੀਨੇਸ਼ਨ ਡਰਾਈਵ ਦੁੁਨੀਆ ਦੀ ਵੱਡੀ ਆਬਾਦੀ ਲਈ ਜਾਨਲੇਵਾ ਸਾਬਿਤ ਹੋ ਸਕਦੀ ਹੈ ਕਿਉਂਕਿ ਵੈਕਸੀਨੇਸ਼ਨ ਦੌਰਾਨ ਪੈਦਾ ਹੋਣ ਵਾਲੇ ਵਾਇਰਸ ਦੇ ਨਵੇਂ ਵੈਰੀਅੰਟ ਬਾਇਓਲੋਜੀਕਲ ਹਥਿਆਰ ਵਾਂਗ ਕੰਮ ਕਰ ਰਹੇ ਹਨ। ਆਪਣੀ ਵੈੱਬਸਾਈਟ ’ਤੇ ਪੋਸਟ ਕੀਤੇ ਗਏ 21 ਮਿੰਟ ਦੇ ਵੀਡੀਓ ’ਚ ਡਾਕਟਰ ਵੇਰਨਨ ਨੇ ਵੈਕਸੀਨੇਸ਼ਨ ਪ੍ਰੋਗਰਾਮ ਦੇ ਵਿਰੋਧ ’ਚ ਤਰਕ ਅਤੇ ਵਿਗਿਆਨਕ ਤੱਥ ਪੇਸ਼ ਕੀਤੇ ਹਨ।

ਡਾ. ਬੋਸ਼ ਅਤੇ ਵੇਰਨਨ ਦੇ ਦਾਅਵੇ ’ਚ ਦਮ ਨਹੀਂ

ਬਜ਼ੁਰਗਾਂ ਤੋਂ ਨੌਜਵਾਨਾਂ ਤੱਕ ਨਹੀਂ ਫੈਲੇਗਾ ਵਾਇਰਸ : ਜਾਨ ਵੇਰੀ
ਪੈਂਸਿਲਵੇਨੀਆ ਦੇ ਪਰਲਮੈਨ ਸਕੂਲ ਆਫ ਮੈਡੀਸਨ ਇੰਸਟੀਚਿਊਟ ਫਾਰ ਇਮਿਊਨੋਲੌਜੀ ਦੇ ਡਾਇਰੈਕਟਰ ਜਾਨ ਵੇਰੀ ਨੇ ਕਿਹਾ ਕਿ ਅਸੀਂ ਬਜ਼ੁਰਗ ਲੋਕਾਂ ਨੂੰ ਵੈਕਸੀਨ ਲਗਾ ਕਰ ਉਨ੍ਹਾਂ ਰਾਹੀਂ ਨੌਜਵਾਨਾਂ ’ਚ ਵਾਇਰਸ ਨਹੀਂ ਭੇਜ ਰਹੇ। ਇਜ਼ਰਾਇਲ ਦੇ ਸਿਹਤ ਵਿਭਾਗ ਨੇ ਦਸ ਲੋਕਾਂ ’ਤੇ ਸਟੱਡੀ ਕੀਤੀ ਹੈ ਅਤੇ ਸਟੱਡੀ ’ਚ ਸ਼ਾਮਲ 35 ਫੀਸਦੀ ਲੋਕਾਂ ਦੀ ਉਮਰ 39 ਸਾਲ ਤੋਂ ਹੇਠਾਂ ਹੈ ਅਤੇ ਇਨ੍ਹਾਂ ਵਿਚ ਵੈਕਸੀਨ ਦੇ ਨਤੀਜੇ ਬਹੁਤ ਪ੍ਰਭਾਵਸ਼ਾਲੀ ਰਹੇ ਹਨ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਬਜ਼ੁਰਗ ਲੋਕਾਂ ਨੂੰ ਜ਼ਿਆਦਾ ਵੈਕਸੀਨ ਲਗਾਏ ਜਾਣ ਨਾਲ ਕੋਰੋਨਾ ਦੇ ਨਵੇਂ ਵੈਰੀਅੰਟ ਪੈਦਾ ਹੋ ਰਹੇ ਹਨ।

ਮਨੁੱਖਤਾ ਲਈ ਖਤਰਾ ਨਹੀਂ ਬਣਨਗੇ ਨਵੇਂ ਵੈਰੀਅੰਟਸ : ਜੋ ਗ੍ਰੋਵ
ਯੂਨੀਵਰਸਿਟੀ ਕਾਲਜ ਲੰਡਨ ਦੇ ਇੰਸਟੀਚਿਊਟ ਆਫ ਇਮਿਊਨਿਟੀ ਐਂਡ ਟਰਾਂਸਪਲਾਟੇਸ਼ਨ ਵਿਭਾਗ ਦੇ ਵਾਇਰੋਲਾਜਿਸਟ ਜੋ ਗ੍ਰੋਵ ਨੇ ਕਿਹਾ ਕਿ ਅਜਿਹਾ ਸੰਭਵ ਹੈ ਕਿ ਵੈਕਸੀਨੇਸ਼ਨ ਪ੍ਰੋਗਰਾਮ ਦੌਰਾਨ ਵਾਇਰਸ ਦੇ ਰੂਪ ’ਚ ਬਦਲਾਅ ਹੋ ਸਕਦਾ ਹੈ ਪਰ ਅਜਿਹਾ ਕਹਿਣਾ ਗਲਤ ਹੈ ਕਿ ਵੈਕਸੀਨੇਸ਼ਨ ਦੇ ਪ੍ਰਭਾਵ ਨਾਲ ਪੈਦਾ ਹੋਣ ਵਾਲੇ ਨਵੇਂ ਵੈਰੀਅੰਟ ਮਨੁੱਖਤਾ ਲਈ ਖਤਰਾ ਪੈਦਾ ਕਰਨਗੇ। ਜੇਕਰ ਸਾਨੂੰ ਲੱਗ ਰਿਹਾ ਹੈ ਕਿ ਕੋਰੋਨਾ ਦੇ ਕੁਝ ਸੁਪਰ ਵਾਇਰਸ ਬਣ ਰਹੇ ਹਨ ਤਾਂ ਵੀ ਇਸਦਾ ਸਭ ਤੋਂ ਬੇਹਤਰ ਰਸਤਾ ਨਵੇਂ ਵਾਇਰਸ ਨੂੰ ਬਣਨ ਤੋਂ ਰੋਕਣਾ ਹੈ ਅਤੇ ਇਹ ਤਾਂ ਹੀ ਰੁਕੇਗਾ ਜਦੋਂ ਅਸੀਂ ਵੈਕਸੀਨ ਪ੍ਰੋਗਰਾਮ ਚਲਾਕੇ ਕੋਰੋਨਾ ਦਾ ਖਾਤਮਾ ਕਰਾਂਗੇ।

ਨਵੇਂ ਵੈਰੀਅੰਟਸ ਨਾਲ ਜਾਨ ਦਾ ਖਤਰਾ ਨਹੀਂ : ਗੈਰੀ ਮੈਕਲੀਨ
ਇਸ ਦਰਮਿਆਨ ਲੰਡਨ ਦੀ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਗੈਰੀ ਮੈਕਲੀਨ ਨੇ ਡਾਕਟਰ ਬੋਸ਼ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਕਿਹਾ ਹੈ ਕਿ ਕੋਰੋਨਾ ਦੇ ਨਵੇਂ ਵੈਰੀਅੰਟ ਇਸਦੀ ਵੈਕਸੀਨ ਆਉਣ ਤੋਂ ਪਹਿਲਾਂ ਹੀ ਫੈਲ ਹੋ ਚੁੱਕੇ ਸਨ ਅਤੇ ਹੁਣ ਹੋਰ ਜ਼ਿਆਦਾ ਵੈਰੀਅੰਟ ਦਾ ਖਤਰਾ ਨਹੀਂ ਹੈ ਅਤੇ ਜੇਕਰ ਇਸਦੇ ਵੈਰੀਅੰਟ ਆਉਂਦੇ ਵੀ ਹਨ ਤਾਂ ਇਹ ਆਪਣੇ-ਆਪ ਹੀ ਖਤਮ ਹੋ ਜਾਣਗੇ। ਇੰਗਲੈਂਡ, ਦੱਖਣੀ ਅਫਰੀਕਾ ਅਤੇ ਜਾਪਾਨ ਵਿਚ ਪਹਿਲਾਂ ਤੋਂ ਹੀ ਨਵੇਂ ਵੈਰੀਅੰਟ ਸਾਹਮਣੇ ਆ ਚੁੱਕੇ ਹਨ ਜੋ ਜ਼ਿਆਦਾ ਤੇਜ਼ੀ ਨਾਲ ਫੈਲਦੇ ਹਨ ਪਰ ਇਨ੍ਹਾਂ ਤੋਂ ਜਾਨ ਦਾ ਜ਼ਿਆਦਾ ਖਤਰਾ ਨਹੀਂ ਹੈ ਲਿਹਾਜ਼ਾ ਇਸ ਦਾਅਵੇ ’ਚ ਜ਼ਿਆਦਾ ਦਮ ਨਜ਼ਰ ਨਹੀਂ ਆਉਂਦਾ।


author

cherry

Content Editor

Related News