ਕੋਰੋਨਾ ਵੈਕਸੀਨ ''ਤੇ ਚੰਗੀ ਖ਼ਬਰ, ਭਾਰਤੀ ਵੈਰੀਐਂਟ ਖ਼ਿਲਾਫ਼ ਬਜ਼ੁਰਗਾਂ ''ਚ ਵਧੀ ਸੁਰੱਖਿਆ
Sunday, May 16, 2021 - 09:38 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਕੋਰੋਨਾ ਲਾਗ ਦੀ ਬੀਮਾਰੀ ਤੋਂ ਬਚਾਅ ਲਈ ਦੁਨੀਆ ਭਰ ਵਿਚ ਟੀਕਾਕਰਨ ਜਾਰੀ ਹੈ। ਭਾਰਤ ਵਿਚ ਫੈਲ ਰਹੇ ਕੋਰੋਨਾ ਵਾਇਰਸ ਵੈਰੀਐਂਟ ਬੀ.1.617.2 ਦੇ ਖ਼ਿਲਾਫ਼ ਵੈਕਸੀਨ ਕਿੰਨੀ ਕਾਰਗਰ ਹੈ ਇਹ ਸਵਾਲ ਕਈ ਲੋਕਾਂ ਦੇ ਮਨ ਵਿਚ ਆਇਆ ਹੈ। ਖਾਸ ਕਰਕੇ ਇਸ ਲਈ ਕਿਉਂਕਿ ਕਈ ਤਰ੍ਹਾਂ ਦੇ ਮਿਊਟੇਸਨ ਤੋਂ ਪਹਿਲਾਂ ਵਾਲੇ ਕੋਰੋਨਾ ਵਾਇਰਸ 'ਤੇ ਅਸਰ ਦਿਖਾਉਣ ਵਾਲੀਆਂ ਵੈਕਸੀਨਾਂ ਹੀ ਹਾਲੇ ਲਗਾਈਆਂ ਜਾ ਰਹੀਆਂ ਹਨ। ਫਾਈਨੈਂਸ਼ੀਅਲ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਵੈਕਸੀਨ ਦਾ ਅਸਰ ਹੋ ਰਿਹਾ ਹੈ ਖਾਸ ਕਰਕੇ ਵੈਕਸੀਨ ਲਗਵਾ ਚੁੱਕੇ ਬਜ਼ੁਰਗਂ ਵਿਚ ਹੁਣ ਨਵੇਂ ਵੈਰੀਐਂਟ ਦੇ ਇਨਫੈਕਸ਼ਨ ਦੇ ਮਾਮਲੇ ਘੱਟ ਹਨ ਅਤੇ ਵੱਧਦੇ ਵੀ ਨਹੀਂ ਦਿੱਸ ਰਹੇ ਹਨ।
ਬਜ਼ੁਰਗਾਂ 'ਚ ਦਿੱਸਿਆ ਅਸਰ
ਫਾਈਨੈਸ਼ੀਂਅਲ ਟਾਈਮਜ਼ ਲਈ ਜੌਨ ਬਰਨ ਮਰਡੋਕ ਨੇ ਜਿਹੜਾ ਡਾਟਾ ਸ਼ੇਅਰ ਕੀਤਾ ਹੈ ਉਸ ਮੁਤਾਬਕ ਉਮਰ ਦੇ ਆਧਾਰ 'ਤੇ ਇਨਫੈਕਸ਼ਨ ਦੇ ਮਾਮਲਿਆਂ ਅਤੇ ਮੌਤ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਸ ਵਿਚ ਖਾਸ ਪੈਟਰਨ ਨਹੀਂ ਦਿੱਸਦਾ ਪਰ ਇਸ ਨਾਲ ਵੈਕਸੀਨ ਦੇ ਅਸਰ ਵੱਲ ਇਸ਼ਾਰਾ ਜ਼ਰੂਰ ਮਿਲਦਾ ਹੈ। ਉਹਨਾਂ ਮੁਤਾਬਕ ਵੈਕਸੀਨ ਲਗਵਾਉਣ ਵਾਲੇ ਬਜ਼ੁਰਗਾਂ ਵਿਚ ਇਨਫੈਕਸ਼ਨ ਦੇ ਮਾਮਲੇ ਅਤੇ ਮੌਤਾਂ ਦਾ ਫੀਸਦ ਡਿੱਗ ਰਿਹਾ ਹੈ। ਉੱਥੇ ਬ੍ਰਿਟੇਨ ਦੇ ਬੋਲਟਨ ਅਤੇ ਬਲੈਕਬਰਨ ਵਿਚ ਜਿੱਥੇ ਇਹ ਵੈਰੀਐਂਟ ਦੇਖਿਆ ਗਿਆ ਹੈ ਉੱਥੇ ਵੀ ਨੌਜਵਾਨਾਂ ਵਿਚ ਇਸ ਦੇ ਮਾਮਲੇ ਵੱਧ ਹਨ।
ਭਾਰਤ ਵਿਚ ਵੈਕਸੀਨ ਦਾ ਅਸਰ
ਬ੍ਰਿਟੇਨ ਵਿਚ ਭਾਰਤੀ ਵੈਰੀਐਂਟ ਦਾ ਅਸਰ
ਜਾਨ ਨੇ ਨਵੇਂ ਵੈਰੀਐਂਟ ਦੇ ਜ਼ਿਆਦਾ ਛੂਤਕਾਰੀ ਹੋਣ 'ਤੇ ਕੁਝ ਪੁਖਤਾ ਨਹੀਂ ਕਿਹਾ ਪਰ ਬੋਲਟਨ ਵਿਚ ਰੋਜ਼ਾਨਾ ਮਾਮਲੇ 20 ਤੋਂ ਵੱਧ ਕੇ 150 ਹੋਣ ਨੂੰ ਉਹਨਾਂ ਨੇ ਕੁਝ ਵੱਖਰਾ ਹੋਣ ਵੱਲ ਇਸ਼ਾਰਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਬੀ.1.617.2 ਦੇ ਮਾਮਲੇ ਵਧੇ ਹਨ ਅਤੇ ਦੂਜੇ ਵੈਰੀਐਂਟ ਘੱਟ ਹੋਏ ਹਨ। ਉਹਨਾਂ ਦਾ ਕਹਿਣਾ ਹੈਕਿ ਗਿਣਤੀ ਹਾਲੇ ਘੱਟ ਹੈ ਪਰ ਟਰੈਂਡ 'ਤੇ ਨਜ਼ਰ ਰੱਖਣੀ ਹੋਵੇਗੀ।ਉਹਨਾਂ ਦਾ ਕਹਿਣਾ ਹੈਕਿ ਉਦੋਂ ਤੱਕ ਟੀਕਾਕਰਨ ਕਰਨਾ ਹੀ ਸਹੀ ਕਦਮ ਹੈ ਅਤੇ ਦੂਜੇ ਢੰਗਾਂ 'ਤੇ ਵੀ ਨਜ਼ਰ ਰੱਖਣੀ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ ਵਧੀ ਠੰਡ, ਡਿੱਗਿਆ ਤਾਪਮਾਨ
ਮਜ਼ਬੂਤੀ ਦਿੰਦੀ ਹੈ ਵੈਕਸੀਨ
ਜਾਨ ਦਾ ਕਹਿਣਾ ਹੈ ਕਿ ਵੈਕਸੀਨ ਮਜ਼ਬੂਤੀ ਸਥਿਤੀ ਵਿਚ ਖੜ੍ਹਾ ਕਰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਦੇਖਿਆ ਜਾਵੇਗਾ ਕੀ ਬਿਨਾਂ ਵੈਕਸੀਨ ਲਗਵਾਏ ਲੋਕਾਂ ਵਿਚ ਮਾਮਲੇ ਜ਼ਿਆਦਾ ਰਹਿੰਦੇ ਹਨ ਅਤੇ ਹਸਪਤਾਲ ਵਿਚ ਦਾਖਲ ਹੋਣ ਦੀ ਕਿੰਨੀ ਲੋੜ ਪੈਂਦੀ ਹੈ। ਉਹਨਾਂ ਨੇ ਪਿਛਲੇ ਦਾਅਵਿਆਂ ਨੂੰ ਦੁਹਰਾਇਆ ਹੈ ਕਿ ਟੀਕਾਕਰਨ ਨਾਲ ਤਸਵੀਰ ਬਦਲੀ ਹੈ। ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਜੇਕਰ ਇਨਫੈਕਸ਼ਨ ਹੁੰਦਾ ਵੀ ਹੈ ਤਾਂ ਉਹ ਗੰਭੀਰ ਨਹੀਂ ਹੁੰਦਾ। ਇਹੀ ਗੱਲ ਬੀ.1.617.2 ਦੇ ਮਾਮਲਿਆਂ ਵਿਚ ਵੀ ਲਾਗੂ ਹੁੰਦੀ ਹੈ।
ਮਾਮਲਿਆਂ 'ਚ ਫਿਲਹਾਲ ਕਮੀ
ਭਾਰਤ ਦੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਦੇਸ਼ ਦੇ ਕਈ ਰਾਜਾਂ ਵਿਚ ਕੋਰੋਨਾ ਦੇ ਕੇਸ ਘਟੇ ਹਨ ਜਿਸ 'ਤੇ ਅਸਰ ਮਈ ਦੇ ਮਹੀਨੇ ਵਿਚ ਦਿਸ ਰਿਹਾ ਹੈ। ਮਈ ਮਹੀਨੇ ਵਿਚ ਪਹਿਲੀ ਵਾਰ ਸ਼ੁੱਕਰਵਾਰ ਨੂੰ ਸਭ ਤੋਂ ਘੱਟ ਕੋਰੋਨਾ ਦੇ 3,26,098 ਮਾਮਲੇ ਆਏ।ਇਸ ਤੋਂ ਪਹਿਲਾਂ 10 ਮਈ ਨੂੰ 3,29,000 ਕੋਰੋਨਾ ਮਾਮਲੇ ਸਾਹਮਣੇ ਆਏ ਸਨ, ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਹ ਰਾਹਤ ਦੀ ਖ਼ਬਰ ਹੈ ਕਿ ਸ਼ੁੱਕਰਵਾਰ ਨੂੰ 2,26,098 ਨਵੇਂ ਮਾਮਲੇ ਆਉਣ ਦੇ ਬਾਅਦ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2,43,72,907 ਹੋਈ। 3890 ਨਵੇਂ ਮਰੀਜ਼ਾਂ ਦੀ ਮੌਤ ਦੇ ਬਅਦ ਕੁੱਲ ਮੌਤਾਂ ਦੀ ਗਿਣਤੀ 2,66,207 ਹੋ ਗਈ ਹੈ।
ਨੋਟ- ਭਾਰਤੀ ਵੈਰੀਐਂਟ ਖ਼ਿਲਾਫ਼ ਬਜ਼ੁਰਗਾਂ 'ਚ ਵਧੀ ਸੁਰੱਖਿਆ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।