ਨੇਪਾਲ ਦੇ ਸਾਰੇ 77 ਜ਼ਿਲ੍ਹਿਆਂ ''ਚ ਫੈਲਿਆ ਕੋਰੋਨਾ, 12 ਹਜ਼ਾਰ ਤੋਂ ਵੱਧ ਲੋਕ ਪੀੜਤ

Sunday, Jun 28, 2020 - 10:27 AM (IST)

ਨੇਪਾਲ ਦੇ ਸਾਰੇ 77 ਜ਼ਿਲ੍ਹਿਆਂ ''ਚ ਫੈਲਿਆ ਕੋਰੋਨਾ, 12 ਹਜ਼ਾਰ ਤੋਂ ਵੱਧ ਲੋਕ ਪੀੜਤ

ਕਾਠਮੰਡੂ-  ਕੋਰੋਨਾ ਵਾਇਰਸ ਮਹਾਮਾਰੀ ਹੁਣ ਨੇਪਾਲ ਦੇ ਸਾਰੇ 77 ਜ਼ਿਲ੍ਹਿਆਂ ਵਿਚ ਫੈਲ ਗਈ ਹੈ। ਸਿਹਤ ਅਤੇ ਜਨਸੰਖਿਆ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 

ਨੇਪਾਲ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ 12 ਹਜ਼ਾਰ ਦੇ ਪਾਰ ਪੁੱਜ ਗਈ ਹੈ। ਮੰਤਰਾਲੇ ਦੇ ਬੁਲਾਰੇ ਜਾਗੇਸ਼ਵਰ ਗੌਤਮ ਨੇ ਸ਼ਨੀਵਾਰ ਨੂੰ ਇਕ ਨਿਯਮਿਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹੁਣ ਤੱਕ ਕੋਰੋਨਾ ਵਾਇਰਸ ਨਾਲ ਅਪ੍ਰਭਾਵਿਤ ਜ਼ਿਲ੍ਹੇ ਰਸੁਵਾ ਵਿਚ ਵੀ 9 ਨਵੇਂ ਮਾਮਲਿਆਂ ਦੀ ਪਛਾਣ ਹੋਈ ਹੈ, ਜਿਸ ਦੇ ਬਾਅਦ ਦੇਸ਼ ਦੇ ਸਾਰੇ ਜ਼ਿਲ੍ਹੇ ਕੋਵਿਡ-19 ਨਾਲ ਪ੍ਰਭਾਵਿਤ ਹੋ ਗਏ ਹਨ। 
ਨੇਪਾਲ ਨੇ ਕੋਰੋਨਾ ਤੋਂ ਬਚਾਅ ਲਈ ਪਹਿਲਾਂ ਹੀ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਬੀਤੇ ਦਿਨ ਮੀਡੀਆ ਵਿਚ ਖਬਰ ਆਈ ਹੈ ਕਿ ਨੇਪਾਲ ਚੀਨ ਤੋਂ ਜ਼ਰੂਰੀ ਸਮਾਨ ਦੀ ਸਪਲਾਈ ਲਈ ਸਰਹੱਦ ਨੂੰ ਖੋਲ੍ਹ ਰਿਹਾ ਹੈ। ਸਰਹੱਦਾਂ ਖੁੱਲ੍ਹਣ ਨਾਲ ਕੋਰੋਨਾ ਮਾਮਲੇ ਵਧਣ ਦਾ ਖਦਸ਼ਾ ਹੈ। 


author

Lalita Mam

Content Editor

Related News