ਰੂਸ ’ਚ ਕੋਰੋਨਾ ਦਾ ਕਹਿਰ ਜਾਰੀ, ਵੱਡੀ ਗਿਣਤੀ ’ਚ ਮਾਮਲੇ ਆਏ ਸਾਹਮਣੇ
Monday, Jun 07, 2021 - 06:30 PM (IST)
ਇੰਟਰਨੈਸ਼ਨਲ ਡੈਸਕ : ਰੂਸ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 9429 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 51,34,866 ਹੋ ਗਈ ਹੈ। ਦੇਸ਼ ਦੇ ਫੈੱਡਰਲ ਰਿਸਪਾਂਸ ਸੈਂਟਰ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਪ੍ਰਤੀਕਿਰਿਆ ਕੇਂਦਰ ਨੇ ਕਿਹਾ, ‘‘ਪਿਛਲੇ ਇਕ ਦਿਨ ’ਚ ਦੇਸ਼ ਦੇ 83 ਖੇਤਰਾਂ ’ਚੋਂ ਕੋਰੋਨਾ ਦੇ 9429 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚੋਂ 13.7 ਫੀਸਦੀ ਯਾਨੀ ਕਿ 1294 ਬਿਨਾਂ ਲੱਛਣਾਂ ਵਾਲੇ ਕੇਸ ਹਨ।’’ ਲਾਗ ਦੀ ਦਰ ’ਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਇਹ 0.18 ਫੀਸਦੀ ’ਤੇ ਹੀ ਰਹੀ ਹੈ।”
ਇਹ ਵੀ ਪੜ੍ਹੋ : ਅਮਰੀਕੀ ਸੰਸਦ ਮੈਂਬਰਾਂ ਤੇ ਗਵਰਨਰਾਂ ਨੇ ਭਾਰਤ ਨੂੰ ਲੈ ਕੇ ਬਾਈਡੇਨ ਨੂੰ ਕੀਤੀ ਇਹ ਵੱਡੀ ਅਪੀਲ
ਪਿਛਲੇ 24 ਘੰਟਿਆਂ ’ਚ ਮਾਸਕੋ ਵਿਚ ਕੋਰੋਨਾ ਦੀ ਲਾਗ ਦੇ 3266 ਨਵੇਂ ਮਾਮਲੇ ਸਾਹਮਣੇ ਆਏ, ਜੋ ਇਕ ਦਿਨ ਪਹਿਲਾਂ 2936 ਸਨ। ਰੂਸ ਦੀ ਰਾਜਧਾਨੀ ਤੋਂ ਬਾਅਦ ਸੇਂਟ ਪੀਟਰਸਬਰਗ ’ਚ ਪਿਛਲੇ ਦਿਨੀਂ 861 ਮਾਮਲਿਆਂ ਦੇ ਮੁਕਾਬਲੇ 854 ਨਵੇਂ ਕੇਸ ਦਰਜ ਹੋਏ ਅਤੇ ਮਾਸਕੋ ਖੇਤਰ ’ਚ 787 ਨਵੇਂ ਕੇਸਾਂ ਦੀ ਪੁਸ਼ਟੀ ਹੋਈ, ਜੋ ਪਹਿਲਾਂ 773 ਤੋਂ ਮਾਮੂਲੀ ਵੱਧ ਸਨ। ਦੇਸ਼ ਦੇ ਚੁੱਕੋਟਕਾ ਅਤੇ ਨੇਨੇਟਸ ਆਟੋਨੋਮਸ ਖੇਤਰਾਂ ਤੋਂ ਇਸ ਸਮੇਂ ਦੌਰਾਨ ਕੋਰੋਨਾ ਦੀ ਲਾਗ ਦੇ ਕੋਈ ਨਵੇਂ ਕੇਸ ਸਾਹਮਣੇ ਨਹੀਂ ਆਏ।
ਇਹ ਵੀ ਪੜ੍ਹੋ : ਇਟਲੀ : 18 ਮਹੀਨਿਆਂ ਬਾਅਦ ਸ਼ੁਰੂ ਹੋਈ ਕਰੂਜ਼ ਸੇਵਾ ਖ਼ਿਲਾਫ਼ ਵਾਤਾਵਰਣ ਪ੍ਰੇਮੀਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ
ਪ੍ਰਤੀਕਿਰਿਆ ਕੇਂਦਰ ਨੇ ਦੱਸਿਆ ਹੈ ਕਿ ਇਸ ਸਮੇਂ ਦੌਰਾਨ ਕੋਰੋਨਾ ਦੀ ਲਾਗ ਕਾਰਨ 330 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਦੇਸ਼ ’ਚ ਮਰਨ ਵਾਲਿਆਂ ਦੀ ਗਿਣਤੀ 1,24,117 ਹੋ ਗਈ ਹੈ। ਪਿਛਲੇ 24 ਘੰਟਿਆਂ ’ਚ 6756 ਵਿਅਕਤੀਆਂ ਨੇ ਕੋਰੋਨਾ ਨੂੰ ਹਰਾਇਆ ਤੇ ਕੋਰੋਨਾ ਮੁਕਤ ਹੋਏ ਲੋਕਾਂ ਦੀ ਗਿਣਤੀ 47,43,202 ਹੋ ਗਈ ਹੈ।