ਪੋਲੈਂਡ ਦੇ ਰਾਸ਼ਟਰਪਤੀ ਮੁੜ ਹੋਏ ਕੋਰੋਨਾ ਪਾਜ਼ੇਟਿਵ
Thursday, Jan 06, 2022 - 02:13 AM (IST)
ਵਾਰਸਾ-ਪੋਲੈਂਡ ਦੇ ਰਾਸ਼ਟਰਪਤੀ ਐਂਡਰਜ਼ੇਜ ਡੂਡਾ ਦੇ ਦੂਜੀ ਵਾਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਇਕ ਸਹਿਯੋਗੀ ਨੇ ਬੁੱਧਵਾਰ ਨੂੰ ਦੱਸਿਆ ਕਿ ਉਨ੍ਹਾਂ 'ਚ ਇਨਫੈਕਸ਼ਨ ਦੇ ਗੰਭੀਰ ਲੱਛਣ ਨਹੀਂ ਹਨ। ਸਹਿਯੋਗੀ ਪਾਵੇਲ ਸਰੋਤ ਨੇ ਟਵਿੱਟਰ 'ਤੇ ਦੱਸਿਆ ਕਿ ਡੂਡਾ ਡਾਕਟਰਾਂ ਦੀ ਨਿਗਰਾਨੀ 'ਚ ਹਨ ਅਤੇ ਉਨ੍ਹਾਂ ਦੀ ਸਿਹਤ ਬਿਹਤਰ ਹੈ।
ਇਹ ਵੀ ਪੜ੍ਹੋ : ਅਮਰੀਕਾ : ਫਿਲਾਡੇਲਫੀਆ 'ਚ ਇਕ ਇਮਾਰਤ ਨੂੰ ਲੱਗੀ ਅੱਗ, 7 ਬੱਚਿਆਂ ਸਮੇਤ 13 ਲੋਕਾਂ ਦੀ ਹੋਈ ਮੌਤ
ਸਰੋਤ ਨੇ ਦੱਸਿਆ ਕਿ 49 ਸਾਲਾ ਡੂਡਾ ਨੇ ਕੋਰੋਨਾ ਵਾਇਰਸ ਦਾ ਟੀਕਾ ਲਾਇਆ ਹੈ ਅਤੇ ਉਨ੍ਹਾਂ ਨੇ ਪਿਛਲੇ ਮਹੀਨੇ ਟੀਕੇ ਦੀ ਬੂਸਟਰ ਖੁਰਾਕ ਵੀ ਲਵਾਈ ਸੀ। ਰਾਸ਼ਟਰਪਤੀ ਨੇ ਉਨ੍ਹਾਂ ਦੇ ਦਫ਼ਤਰ ਦੇ ਕਰਮਚਾਰੀਆਂ 'ਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਹਫ਼ਤੇ ਜਾਂਚ ਕਰਵਾਈ ਸੀ। ਡੂਡਾ ਇਸ ਤੋਂ ਪਹਿਲਾਂ ਅਕਤੂਬਰ 2020 'ਚ ਇਨਫੈਕਟਿਡ ਹੋਏ ਸਨ।
ਇਹ ਵੀ ਪੜ੍ਹੋ :2022 'ਚ ਨੌਕਰੀਆਂ ਬਾਰੇ ਚੰਨੀ ਤੇ ਕਾਂਗਰਸੀ ਫ਼ਿਕਰ ਨਾ ਕਰਨ, ਇਹ ਜ਼ਿੰਮੇਵਾਰੀ 'ਆਪ' ਨਿਭਾਏਗੀ : ਹਰਪਾਲ ਚੀਮਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।