ਕੋਰੋਨਾ ''ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਐਨ, ਇਨ੍ਹਾਂ ਲੋਕਾਂ ਨੂੰ ਹੈ ਮੌਤ ਦਾ 60 ਫੀਸਦੀ ਵਧੇਰੇ ਖਤਰਾ
Saturday, Apr 24, 2021 - 11:41 PM (IST)
ਇੰਟਰਨੈਸ਼ਨਲ ਡੈਸਕ-ਸਮੁੱਚੀ ਦੁਨੀਆ 'ਚ ਇਨਫੈਕਟਿਡਾਂ ਨੂੰ ਭਲੇ ਹੀ ਹਸਪਤਾਲਾਂ 'ਚ ਦਾਖਲ ਨਾ ਹੋਣਾ ਪਿਆ ਹੋਵੇ, ਫਿਰ ਵੀ ਉਨ੍ਹਾਂ 'ਤੇ ਲੰਬੀ ਬੀਮਾਰੀਆਂ ਅਤੇ ਮੌਤ ਦਾ ਖਤਰਾ ਮੰਡਰਾ ਰਿਹਾ ਹੈ। ਇਕ ਅਧਿਐਨ 'ਚ ਲਾਂਗ ਕੋਵਿਡ ਦੇ ਸਿਹਤ 'ਤੇ ਲੰਬੇ ਮਾੜੇ ਪ੍ਰਭਾਵਾਂ ਨਾਲ ਜੁੜੀ ਜਾਣਕਾਰੀ ਦਿੱਤੀ ਗਈ ਹੈ। ਨੇਚਰ ਮੈਗਜ਼ੀਨ 'ਚ ਪ੍ਰਕਾਸ਼ਤ ਇਸ ਰਸਾਲੇ 'ਚ 73 ਹਜ਼ਾਰ ਤੋਂ ਵਧੇਰੇ ਅਜਿਹੇ ਇਨਫੈਕਟਿਡਾਂ ਦੇ ਮੈਡੀਕਲ ਰਿਕਾਰਡ ਖੰਗਾਲੇ ਗਏ ਜਿਨ੍ਹਾਂ ਨੂੰ ਦਾਖਲ ਕਰਵਾਉਣਾ ਪਿਆ। ਪਰ ਇਨਫੈਕਸ਼ਨ ਦੇ 6 ਮਹੀਨਿਆਂ ਦੇ ਅੰਦਰ ਇਨ੍ਹਾਂ ਲੋਕਾਂ 'ਚ ਹੋਰ ਬੀਮਾਰੀਆਂ ਨਾਲ ਪੀੜਤਾਂ ਦੀ ਤੁਲਨਾ 'ਚ ਮੌਤ ਦਾ 60 ਫੀਸਦੀ ਵਧੇਰੇ ਖਤਰਾ ਮਿਲਿਆ। ਨਾਲ ਹੀ ਇਨ੍ਹਾਂ ਲੋਕਾਂ ਨੂੰ 6 ਮਹੀਨੇ ਤੋਂ ਵੀ ਵਧੇਰੇ ਦੇਖ ਭਾਲ ਦੀ 20 ਫੀਸਦੀ ਵਧੇਰੇ ਲੋੜ ਪਈ।
ਇਹ ਵੀ ਪੜ੍ਹੋ-ਦੁਨੀਆ ਦੇ ਅਜਿਹੇ 7 ਸ਼ਹਿਰ ; ਜਿਥੇ ਹੁੰਦੀਆਂ ਨੇ ਇਸ਼ਾਰਿਆਂ 'ਚ ਗੱਲਾਂ, ਕਿਤੇ ਨੌਕਰੀ ਤੋਂ ਵੀ ਸੌਖੀ ਮਿਲਦੀ ਹੈ Girlfriend
ਨਵੀਆਂ ਬੀਮਾਰੀਆਂ ਨੇ ਵੀ ਘਿਰਿਆ
ਠੀਕ ਹੋਣ ਤੋਂ ਬਾਅਦ ਵੀ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਉਨ੍ਹਾਂ ਰੋਗਾਂ ਨਾਲ ਜੂਝਨਾ ਪਿਆ ਜੋ ਪਹਿਲੇ ਕਦੇ ਨਹੀਂ ਹੋਏ। ਇਨ੍ਹਾਂ 'ਚ ਦਿਮਾਗੀ ਪ੍ਰਣਾਲੀ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਸ਼ਾਮਲ ਹਨ। ਘਬਰਾਹਟ ਅਤੇ ਨੀਂਦ ਨਾਲ ਜੁੜੇ ਮਾਨਸਿਕ ਰੋਗਾਂ ਨੇ ਵੀ ਘੇਰਿਆ।
ਇਹ ਵੀ ਪੜ੍ਹੋ-ਸਵਿਟਜ਼ਰਲੈਂਡ 'ਚ ਮਿਲਿਆ ਭਾਰਤੀ ਕੋਵਿਡ-19 ਵੈਰੀਐਂਟ ਦਾ ਪਹਿਲਾਂ ਮਾਮਲਾ, ਵਧਾਈ ਗਈ ਸਖਤੀ
ਹੁਣ ਤੱਕ ਦੀ ਸਭ ਤੋਂ ਵੱਡੀ ਖੋਜ
ਕੋਰੋਨਾ 'ਤੇ ਇਹ ਸਭ ਤੋਂ ਵਿਸਥਾਰਤ ਅਧਿਐਨ ਮੰਨਿਆ ਜਾ ਰਿਹਾ ਹੈ। ਇਸ 'ਚ ਇਕ ਮਾਰਚ ਤੋਂ ਨਵੰਬਰ 2020 ਦਰਮਿਆਨ ਉਨ੍ਹਾਂ ਇਨਫੈਕਟਿਡਾਂ ਨੂੰ ਸ਼ਾਮਲ ਕੀਤਾ ਗਿਆ ਜੋ ਹਸਪਤਾਲ 'ਚ ਬਿਨ੍ਹਾਂ ਦਾਖਲ ਠੀਕ ਹੋ ਗਏ ਸਨ। ਇਨ੍ਹਾਂ 'ਤੇ ਖਤਰੇ ਦੀ ਤੁਲਨਾ 50 ਲੱਖ ਗੈਰ ਕੋਰੋਨਾ ਮਰੀਜ਼ਾਂ ਨਾਲ ਕੀਤੀ ਗਈ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।