ਨਿਊਯਾਰਕ ਮੈਟਰੋ ''ਤੇ ਕੋਰੋਨਾ ਦੀ ਮਾਰ, 125 ਸਾਲ ਪੁਰਾਣੀ ਸੇਵਾ ਬੰਦ ਹੋਣ ਦੀ ਕਗਾਰ ''ਤੇ
Sunday, May 02, 2021 - 10:10 PM (IST)
ਵਾਸ਼ਿੰਗਟਨ - ਅਮਰੀਕੀ ਦੇ ਨਿਊਯਾਰਕ ਸ਼ਹਿਰ ਦੀ ਸਵਾ 100 ਸਾਲ ਪੁਰਾਣੀ ਮੈਟਰੋ ਉਥੋਂ ਦੀ ਲਾਈਫ-ਸਟਾਈਲ ਦਾ ਹਿੱਸਾ ਹੈ। ਨਿਊਯਾਰਕ ਸਿਟੀ ਸਬ-ਵੇ ਦੁਨੀਆ ਦੀ ਉਨਾਂ ਚੋਣਵੀਆਂ ਮੈਟਰੋ ਸੇਵਾਵਾਂ ਵਿਚ ਹੈ, ਜੋ 24-7 ਚੱਲਦੀ ਹੈ। ਕੋਰੋਨਾ ਮਹਾਮਾਰੀ ਨੇ ਇਸ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਵਾਰੀਆਂ ਦੀ ਗਿਣਤੀ ਘੱਟ ਹੋਣ ਨਾਲ ਸਬ-ਵੇ ਬੰਦ ਹੋਣ ਦੀ ਕਗਾਰ 'ਤੇ ਹੈ।
ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ
ਸਵਾ 100 ਸਾਲ ਵਿਚ ਨਾ ਰੁਕਣ ਵਾਲੀ ਮੈਟਰੋ ਨੂੰ ਮਹਾਮਾਰੀ ਦੇ ਚੱਲਦੇ 6 ਮਈ, 2020 ਤੋਂ ਰਾਤ ਵਿਚ ਅਸਥਾਈ ਤੌਰ 'ਤੇ ਬੰਦ ਕੀਤਾ ਗਿਆ ਸੀ। ਇਸ ਦੌਰਾਨ ਟਰੇਨਾਂ ਅਤੇ ਸਟੇਸ਼ਨਾਂ ਦੀ ਡਿਸਇੰਫੈਕਟ ਕੀਤਾ ਗਿਆ। ਮਹਾਮਾਰੀ ਤੋਂ ਪਹਿਲਾਂ ਔਸਤਨ 55 ਲੱਖ ਲੋਕ ਇਸ ਤੋਂ ਸਫਰ ਕਰਦੇ ਸਨ। ਬੀਤੇ ਇਕ ਸਾਲ ਵਿਚ ਅੰਕੜਾ 3.85 ਲੱਖ ਰਹਿ ਗਿਆ ਹੈ।
ਇਹ ਵੀ ਪੜ੍ਹੋ - Doraemon ਦੀ ਦੀਵਾਨੀ ਨੇ ਜਾਪਾਨੀ ਕਰੈਕਟਰ ਦੀ ਥੀਮ 'ਚ ਕਰਾਈ ਮੰਗਣੀ
ਨਿਊਯਾਰਕ ਸਿਟੀ ਟ੍ਰਾਂਜਿਟ ਦੇ ਸੀਨੀਅਰ ਅਧਿਕਾਰੀ ਸਾਰਾ ਫੀਨਬਰਗ ਨੇ ਆਖਿਆ ਕਿ ਮਹਾਮਾਰੀ ਨੇ ਮੈਟਰੋ ਦੇ ਵਜੂਦ 'ਤੇ ਸੰਕਟ ਪੈਦਾ ਕਰ ਦਿੱਤਾ ਹੈ। ਮੈਟਰੋ ਪ੍ਰਬੰਧਨ ਨੇ ਯਾਤਰੀਆਂ ਦੀ ਗਿਣਤੀ ਵਿਚ ਗਿਰਾਵਟ ਦਾ ਅਧਿਐਨ ਕਰਨ ਦੀ ਜ਼ਿੰਮੇਵਾਰੀ 'ਮੈਕਿੰਸੇ ਐਂਡ ਕੰਪਨੀ' ਨੂੰ ਦਿੱਤੀ ਸੀ। ਇਸ ਨੇ ਦੱਸਿਆ ਕਿ 80 ਫੀਸਦੀ ਤੋਂ ਵਧ ਯਾਤਰੀ 2024-2025 ਤੋਂ ਪਹਿਲਾਂ ਮੈਟਰੋ ਵਿਚ ਵਾਪਸ ਨਹੀਂ ਆਉਣ ਵਾਲੇ।
ਇਹ ਵੀ ਪੜ੍ਹੋ - ਇਸ ਮੁਲਕ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਗੂ ਕੀਤਾ ''ਕੁਆਰੰਟਾਈਨ'' ਪੀਰੀਅਡ
ਵਧੇਰੇ ਲੋਕਾਂ ਨੇ ਸੁਰੱਖਿਅਤ ਵਿਕਲਪਕ ਸਾਧਨ ਅਪਣਾ ਲਏ ਹਨ। ਪਬਲਿਕ ਹੈਲਥ ਕੈਂਪੇਨਰ ਨਿੱਕ ਆਖਦੇ ਹਨ ਕਿ ਮੈਟਰੋ ਲੋਕਾਂ ਨੂੰ ਇਹ ਭਰੋਸਾ ਕਿਵੇਂ ਦਿਲਾਵੇਗੀ ਕਿ ਉਹ ਸੁਰੱਖਿਅਤ ਹਨ। ਮੈਟਰੋ ਦੇ ਵਧੇਰੇ ਕਰਮਚਾਰੀ ਵੀ ਮੰਨਦੇ ਹਨ ਕਿ ਦੇਰ-ਸਬੇਰ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਕੋਵਿਡ ਪੀਕ ਦੌਰਾਨ ਸਬ-ਵੇ ਲਾਗ ਦਾ ਹਾਟਸਪਾਟ ਬਣ ਗਿਆ ਸੀ। ਇਸ ਦੇ ਹਜ਼ਾਰਾਂ ਕਰਮਚਾਰੀ ਇਨਫੈਕਟਡ ਹੋਏ ਅਤੇ 140 ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ - 'Disaster ਗਰਲ' ਨੇ 37 ਕਰੋੜ ਰੁਪਏ 'ਚ ਵੇਚੀ ਆਪਣੀ ਤਸਵੀਰ, ਹੁਣ ਪੈਸੇ ਕਰੇਗੀ ਦਾਨ
ਸਬ-ਵੇ ਦੇ ਡਰਾਈਵਰ ਨੇ ਦੱਸਿਆ ਕਿ ਜਦ ਕੋਰੋਨਾ ਪੀਕ 'ਤੇ ਸੀ ਤਾਂ ਟਰੇਨ ਵਿਚ ਇਕ ਵੀ ਸਵਾਰੀ ਨਹੀਂ ਹੁੰਦੀ ਸੀ, ਸਾਨੂੰ ਖਾਲੀ ਟਰੇਨਾਂ ਚਲਾਉਣੀਆਂ ਪੈਂਦੀਆਂ ਸਨ। ਲਾਗ ਤੋਂ ਪਹਿਲਾਂ 80 ਲੱਖ ਦੀ ਆਬਾਦੀ ਵਿਚ ਵਧੇਰੇ ਸਬ-ਵੇ 'ਤੇ ਨਿਰਭਰ ਸਨ। ਬੀਤੇ ਸਾਲ ਅਧਿਕਾਰੀਆਂ ਨੇ ਸਰਕਾਰ ਨੂੰ ਆਖਿਆ ਸੀ ਕਿ ਜੇ ਸਮੇਂ 'ਤੇ ਮਦਦ ਨਾ ਮਿਲੀ ਤਾਂ ਸੰਚਾਲਨ ਬੰਦ ਕਰਨਾ ਪਵੇਗਾ। ਸਰਕਾਰ ਨੇ 14 ਅਰਬ ਡਾਲਰ ਦੀ ਮਦਦ ਦਿੱਤੀ, ਜਿਸ ਤੋਂ ਇਹ ਕੁਝ ਮਹੀਨਿਆਂ ਤੱਕ ਚੱਲ ਸਕੇਗੀ। ਹਾਲਾਂਕਿ ਅਧਿਕਾਰੀ ਕਹਿੰਦੇ ਹਨ ਕਿ ਇਸ ਮਦਦ ਨਾਲ ਕੁਝ ਨਹੀਂ ਹੋਣ ਵਾਲਾ।