ਸਕਾਟਲੈਂਡ ਦੇ ਸੈਰ-ਸਪਾਟਾ ਉਦਯੋਗ ਨੂੰ  25 ਮਿਲੀਅਨ ਪੌਂਡ ਦੀ ਕੋਰੋਨਾ ਸਹਾਇਤਾ ਰਾਸ਼ੀ ਦਾ ਐਲਾਨ

Friday, Feb 12, 2021 - 04:44 PM (IST)

ਸਕਾਟਲੈਂਡ ਦੇ ਸੈਰ-ਸਪਾਟਾ ਉਦਯੋਗ ਨੂੰ  25 ਮਿਲੀਅਨ ਪੌਂਡ ਦੀ ਕੋਰੋਨਾ ਸਹਾਇਤਾ ਰਾਸ਼ੀ ਦਾ ਐਲਾਨ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਕਾਟਲੈਂਡ ਦਾ ਸੈਰ-ਸਪਾਟਾ ਵਿਭਾਗ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ। ਇਸ ਲਈ ਖੇਤਰ ਵਿਚਲੇ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਅਤੇ ਵਧੀਆ ਬਣਾਉਣ ਲਈ ਟੂਰਿਜ਼ਮ ਸਕੱਤਰ ਫਰਗਸ ਈਵਿੰਗ ਨੇ ਇਸ ਉਦਯੋਗ ਲਈ 25 ਮਿਲੀਅਨ ਪੌਂਡ ਦੀ ਵਾਧੂ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। 

ਇਸ ਸਹਾਇਤਾ ਵਿਚ ਵਿਜ਼ਟ ਸਕਟਲੈਂਡ ਵਲੋਂ ਚਲਾਈਆਂ ਗਈਆਂ ਯੋਜਨਾਵਾਂ ਲਈ ਰੱਖੀ ਗਈ ਇਹ ਰਕਮ ਕੋਚ ਆਪਰੇਟਰਾਂ ਲਈ ਕਾਰੋਬਾਰੀ ਸਹਾਇਤਾ ਫੰਡ ਦੇ ਨਾਲ-ਨਾਲ ਸਮੁੰਦਰੀ ਅਤੇ ਆਊਟਡੋਰ ਟੂਰਿਜ਼ਮ ਫੰਡ, ਵਿਜ਼ਟਰ ਆਕਰਸ਼ਣ ਸਮਰਥਨ ਫੰਡ ਅਤੇ ਮਾਰਕੀਟ ਤਿਆਰੀ ਫੰਡ ਦੇ ਲਈ ਦਿੱਤੀ ਜਾਵੇਗੀ। 

ਇਸ ਦੇ ਇਲਾਵਾ ਟੂਰ ਗਾਈਡਜ਼ ਫੰਡ, ਸਕਾਟਿਸ਼ ਸਪੋਰਟਸ ਟੂਰਿਜ਼ਮ ਰੀਸਟਾਰਟ ਫੰਡ, ਕੈਂਪਰਵੈਨ ਅਤੇ ਮੋਟਰਹੋਮ ਰੈਂਟਲ ਆਪਰੇਟਰਸ ਫੰਡ ਅਤੇ ਟੂਰ ਆਪਰੇਟਰਾਂ  ਨੂੰ ਵੀ ਲਾਭ ਹੋਵੇਗਾ। ਸਕਾਟਲੈਂਡ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਦਸੰਬਰ ਵਿੱਚ ਸੈਰ ਸਪਾਟਾ ਫਰਮਾਂ ਲਈ 100 ਮਿਲੀਅਨ ਪੌਂਡ ਤੋਂ ਵੱਧ ਦੀ ਸਹਾਇਤਾ ਦਾ ਐਲਾਨ ਕੀਤਾ ਸੀ। ਵਿਜ਼ਟ ਸਕਾਟਲੈਂਡ ਦੇ ਮੁੱਖ ਕਾਰਜਕਾਰੀ ਮੈਲਕਮ ਰਾਗਹੈੱਡ ਅਨੁਸਾਰ ਮਹਾਂਮਾਰੀ ਦਾ ਟੂਰਿਜ਼ਮ ਉੱਤੇ  ਵਿਨਾਸ਼ਕਾਰੀ ਪ੍ਰਭਾਵ ਪੈ ਰਿਹਾ ਹੈ ਅਤੇ ਉਦਯੋਗ ਨੂੰ ਭਵਿੱਖ ਵਿੱਚ ਕੁੱਝ ਸਮੇਂ ਲਈ ਮਹੱਤਵਪੂਰਨ ਸਹਾਇਤਾ ਦੀ ਜ਼ਰੂਰਤ ਹੋਵੇਗੀ। ਸਕਾਟਲੈਂਡ ਦੇ ਸੁਤੰਤਰ ਹੋਸਟਲਾਂ, ਹੋਸਟਲਿੰਗ ਸਕਾਟਲੈਂਡ ਅਤੇ ਸੁਤੰਤਰ ਹੋਸਟਲ ਯੂ. ਕੇ. ਵੱਲੋਂ ਸਕਾਟਲੈਂਡ ਸਰਕਾਰ ਦੇ ਇਸ ਕਦਮ ਲਈ ਧੰਨਵਾਦ ਕੀਤਾ ਗਿਆ ਹੈ।


author

Lalita Mam

Content Editor

Related News