ਇਜ਼ਰਾਈਲ ’ਚ ਕੋਰੋਨਾ ਮੁੜ ਵਰ੍ਹਾਉਣ ਲੱਗਾ ਕਹਿਰ, ਇੰਨੇ ਸਕੂਲੀ ਵਿਦਿਆਰਥੀ ਆਏ ਪਾਜ਼ੇਟਿਵ

Monday, Jun 21, 2021 - 01:47 PM (IST)

ਇਜ਼ਰਾਈਲ ’ਚ ਕੋਰੋਨਾ ਮੁੜ ਵਰ੍ਹਾਉਣ ਲੱਗਾ ਕਹਿਰ, ਇੰਨੇ ਸਕੂਲੀ ਵਿਦਿਆਰਥੀ ਆਏ ਪਾਜ਼ੇਟਿਵ

ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਦੇ ਸ਼ਹਿਰ ਬਿਨਿਆਮੀਨਾ ਦੇ 2 ਸਕੂਲਾਂ ਦੇ 45 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਇੱਕ ਪ੍ਰਾਇਮਰੀ ਸਕੂਲ ਅਤੇ ਇੱਕ ਮਿਡਲ ਸਕੂਲ ਕੋਰੋਨਾ ਫੈਲਣ ਨਾਲ ਪ੍ਰਭਾਵਿਤ ਹੋਏ ਹਨ, ਜਿਥੇ ਕੁਲ 45 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਿਡਲ ਸਕੂਲ ਦੇ ਵਿਦਿਆਰਥੀਆਂ ’ਚੋਂ ਇਕ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸ਼ੁਰੂ ਹੋਈ ਵਿਸ਼ਾਲ ਟੈਸਟਿੰਗ ਮੁਹਿੰਮ ਦੌਰਾਨ ਇਸ ਦਾ ਖੁਲਾਸਾ ਹੋਇਆ। ਮੰਤਰਾਲੇ ਦੇ ਅਨੁਸਾਰ ਕੋਰੋਨਾ ਫੈਲਣ ਦਾ ਸਰੋਤ ਇੱਕ ਪਰਿਵਾਰ ਨਾਲ ਸਬੰਧਤ ਹੈ, ਜੋ ਹਾਲ ਹੀ ’ਚ ਵਿਦੇਸ਼ ਤੋਂ ਵਾਪਸ ਆਇਆ ਸੀ। ਇਹ ਪਰਿਵਾਰ ਭਾਰਤ ’ਚ ਸਾਹਮਣੇ ਆਏ ਕੋਵਿਡ-19 ਰੂਪ ਤੋਂ ਪਾਜ਼ੇਟਿਵ ਪਾਇਆ ਗਿਆ ਹੈ।

ਇਹ ਵੀ ਪੜ੍ਹੋ : ਈਰਾਨ ਦੇ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਵਿਸ਼ਵ ਸ਼ਕਤੀਆਂ ਨੂੰ ਪਵੇਗਾ ‘ਜਾਗਣਾ’ : ਨਫਤਾਲੀ ਬੇਨੇਟ

ਇਜ਼ਰਾਈਲ ਨੇ ਕੋਵਿਡ-19 ਮਹਾਮਾਰੀ ਵਿਰੁੱਧ 6 ਜੂਨ ਨੂੰ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕੀਤਾ ਸੀ। ਪਹਿਲਾਂ ਸਿਰਫ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਸੀ। ਇਜ਼ਰਾਈਲ ’ਚ ਤਕਰੀਬਨ 54 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਜੋ ਕੁੱਲ ਆਬਾਦੀ ਦਾ 58.9 ਫੀਸਦੀ ਹੈ। ਸ਼ਨੀਵਾਰ ਨੂੰ ਇਜ਼ਰਾਈਲ ’ਚ ਕੋਵਿਡ-19 ਦੇ 60 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ’ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 8,39,829 ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 6,427 ’ਤੇ ਸਥਿਰ ਹੈ।


author

Manoj

Content Editor

Related News