ਅਮਰੀਕਾ ''ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 10 ਲੱਖ ਤੋਂ ਪਾਰ

05/18/2022 12:21:38 PM

ਵਾਸ਼ਿੰਗਟਨ (ਏਜੰਸੀ)- ਜੌਹਨ ਹੌਪਕਿਨਜ਼ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ ਅਧਿਕਾਰਤ ਤੌਰ 'ਤੇ 10 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਮੌਤਾਂ ਦੀ ਸੰਖਿਆ ਮੌਜੂਦਾ ਸਮੇਂ ਵਿਚ 10,00,167 ਹੈ ਅਤੇ ਕੋਰੋਨਾ ਮਾਮਲੇ 8,27,20,354 ਹਨ।

ਇਹ ਵੀ ਪੜ੍ਹੋ: ਹੁਣ ਇਹ ਸਟਾਰ ਕ੍ਰਿਕਟਰ ਕਰਨ ਜਾ ਰਿਹੈ ਬਾਲੀਵੁੱਡ 'ਚ ਡੈਬਿਊ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ, 'ਜੌਹਨ ਹੌਪਕਿਨਜ਼ ਕੋਰੋਨਾ ਵਾਇਰਸ ਰਿਸਰਸ ਸੈਂਟਰ ਦੇ ਅੰਕੜਿਆਂ ਮੁਤਾਬਕ ਅਮਰੀਕਾ ਨੇ ਅਧਿਕਾਰਤ ਤੌਰ 'ਤੇ ਅੱਜ 10 ਲੱਖ ਕੋਵਿਡ-19 ਮੌਤਾਂ ਦੀ ਸੂਚਨਾ ਦਿੱਤੀ।' ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੇ 33 ਕਰੋੜ ਆਬਾਦੀ ਵਿਚੋਂ 8 ਕਰੋੜ ਤੋਂ ਜ਼ਿਆਦਾ ਕੋਵਿਡ ਮਾਮਲੇ ਦਰਜ ਕੀਤੇ ਹਨ। ਪਹਿਲਾ ਪੁਸ਼ਟੀ ਕੀਤਾ ਮਾਮਲਾ 20 ਜਨਵਰੀ 2020 ਨੂੰ ਸਾਹਮਣੇ ਆਇਆ ਸੀ, ਜਦੋਂ ਇਕ ਵਿਅਕਤੀ ਨੇ ਚੀਨ ਦੇ ਵੁਹਾਨ ਤੋਂ ਸਿਏਟਲ ਲਈ ਉਡਾਣ ਭਰੀ ਸੀ।

ਇਹ ਵੀ ਪੜ੍ਹੋ: ਅਜੀਬ ਸ਼ੌਂਕ, ਦੋ ਤਰ੍ਹਾਂ ਦੇ ਡਰਿੰਕ ਪੀਣ ਲਈ ਮਹਿਲਾ ਨੇ ਜੀਭ ਦੇ ਕਰਾਏ 2 ਹਿੱਸੇ (ਵੀਡੀਓ)


cherry

Content Editor

Related News