ਨੇਪਾਲ 'ਚ ਕੋਰੋਨਾ ਦੇ ਮਾਮਲੇ ਵਧਣ ਨਾਲ ਜ਼ਰੂਰੀ ਮੈਡੀਕਲ ਉਪਕਰਣਾਂ ਦੀ ਆਈ ਕਿੱਲਤ

Saturday, May 08, 2021 - 12:42 AM (IST)

ਨੇਪਾਲ 'ਚ ਕੋਰੋਨਾ ਦੇ ਮਾਮਲੇ ਵਧਣ ਨਾਲ ਜ਼ਰੂਰੀ ਮੈਡੀਕਲ ਉਪਕਰਣਾਂ ਦੀ ਆਈ ਕਿੱਲਤ

ਕਾਠਮੰਡੂ-ਨੇਪਾਲ 'ਚ ਕੋਵਿਡ-19 ਰੋਕੂ ਟੀਕਿਆਂ ਅਤੇ ਜ਼ਰੂਰੀ ਮੈਡੀਕਲ ਉਪਕਰਣਾਂ ਦੀ ਵੱਡੀ ਗਿਣਤੀ 'ਚ ਵੱਡੀ ਕਿੱਲਤ ਹੋ ਗਈ ਹੈ। ਉਥੇ ਮਾਹਿਰਾਂ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਅਚਾਨਕ ਵਾਧੇ ਨਾਲ ਹਸਪਤਾਲਾਂ 'ਚ ਬਿਸਤਰੇ ਅਤੇ ਮੈਡੀਕਲ ਆਕਸੀਜਨ ਦੀ ਕਮੀ ਨਾਲ ਵੱਡਾ ਸੰਕਟ ਪੈਦਾ ਹੋਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਨੇਪਾਲ 'ਚ 21 ਲੱਖ ਲੋਕਾਂ ਨੂੰ ਹੁਣ ਤੱਕ ਟੀਕੇ ਦੀ ਘਟੋ-ਘੱਟ ਇਕ ਖੁਰਾਕ ਮਿਲ ਚੁੱਕੀ ਹੈ। ਹਾਲਾਂਕਿ ਦੋਵੇਂ ਖੁਰਾਕਾਂ ਚਾਰ ਲੱਖ ਤੋਂ ਘੱਟ ਲੋਕਾਂ ਨੂੰ ਹੀ ਮਿਲੀਆਂ ਹਨ।

ਇਹ ਵੀ ਪੜ੍ਹੋ-ਹੁਣ ਜਲਦ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਲੱਗੇਗੀ ਇਹ ਕੋਰੋਨਾ ਵੈਕਸੀਨ

ਸਿਹਤ ਮੰਤਰਾਲਾ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਉਤਪਾਦਨ ਇਕਾਈ 'ਚ ਅੱਗ ਲੱਗਣ ਨਾਲ ਟੀਕਿਆਂ ਦੀ ਸਪਲਾਈ ਕਰਨ 'ਚ ਅਸਮਰਥਾ ਜਤਾਈ ਹੈ। ਸਿਹਤ ਮੰਤਰਾਲਾ ਨੇ ਮੀਡੀਆ ਦੀਆਂ ਉਨ੍ਹਾਂ ਖਬਰਾਂ 'ਚ ਕੀਤੇ ਗਏ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਸਰਕਾਰ ਅੰਤਰਰਾਸ਼ਟਰੀ ਬਾਜ਼ਾਰ ਤੋਂ ਟੀਕਿਆਂ ਦੀਆਂ 50 ਲੱਖ ਵਾਧੂ ਖੁਰਾਕਾਂ ਖਰੀਦਣ ਵਾਲੀ ਹੈ। ਕਾਠਮੰਡੂ 'ਚ ਇਨਫੈਕਟਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਡਾ. ਅਸ਼ੋਕ ਕਰਕੀ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਹਸਪਤਾਲਾਂ 'ਚ ਤੇਜ਼ੀ ਨਾਲ ਬਿਸਤਰੇ ਅਤੇ ਆਕਸੀਜਨ ਸਿਲੰਡਰ ਖਤਮ ਹੋ ਰਹੇ ਹਨ। ਨੇਪਾਲ 'ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 9023 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਨਫੈਕਟਿਡਾਂ ਦੀ ਗਿਣਤੀ 377,603 ਹੋ ਗਈ। 

ਇਹ ਵੀ ਪੜ੍ਹੋ-'ਪ੍ਰਮਾਣੂ ਸਮਝੌਤੇ 'ਤੇ ਫੈਸਲਾ ਹੁਣ ਈਰਾਨ ਦੇ ਹੱਥਾਂ 'ਚ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News