ਯੂਰਪ ''ਚ ਕੋਰੋਨਾ ਮਾਮਲਿਆਂ ''ਚ ਵਾਧੇ ਨਾਲ ਡਬਲਯੂ.ਐੱਚ.ਓ. ਚਿੰਤਤ

09/17/2020 6:49:47 PM

ਪੈਰਿਸ (ਇੰਟ.): ਵਿਸ਼ਵ ਸਿਹਤ ਸੰਗਠਨ  (ਡਬਲਯੂ.ਐੱਚ.ਓ.) ਦੇ ਯੂਰਪ ਮਾਮਲਿਆਂ ਦੇ ਖੇਤਰੀ ਡਾਇਰੈਕਟਰ ਹੰਸ ਕਲੂਜ਼ ਨੇ ਵੀਰਵਾਰ ਨੂੰ ਯੂਰਪ ਵਿਚ ਕੋਵਿਡ-19 ਦੇ ਵਾਧੇ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਹੁਣ ਆ ਰਹੇ ਹਫਤਾਵਾਰ ਮਾਮਲੇ ਮਹਾਮਾਰੀ ਦੇ ਮਾਰਚ ਵਿਚ ਸਿਖਰ 'ਤੇ ਰਹਿਣ ਦੌਰਾਨ ਰਿਪੋਰਟ ਕੀਤੇ ਗਏ ਮਾਮਲਿਆਂ ਤੋਂ ਵਧੇਰੇ ਹਨ, ਜਿਨ੍ਹਾਂ ਨੂੰ 'ਵੇਕ ਅਪ ਕਾਲ' ਦੇ ਰੂਪ ਵਿਚ ਲੈਣਾ ਚਾਹੀਦਾ ਹੈ।

ਸ਼੍ਰੀ ਕਲੂਜ਼ ਨੇ ਇਕ ਬ੍ਰੀਫਿੰਗ ਵਿਚ ਕਿਹਾ ਕਿ ਸਾਡੇ ਸਾਹਮਣੇ ਬਹੁਤ ਗੰਭੀਰ ਹਾਲਾਤ ਹਨ। ਹਫਤਾਵਾਰ ਮਾਮਲੇ ਹੁਣ ਉਨ੍ਹਾਂ ਲੋਕਾਂ ਤੋਂ ਵਧੇਰੇ ਹੋ ਗਏ ਹਨ ਜਦੋਂ ਮਾਰਚ ਵਿਚ ਮਹਾਮਾਰੀ ਪਹਿਲੀ ਵਾਰ ਯੂਰਪ ਵਿਚ ਸਿਖਰ 'ਤੇ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਇਸ ਖੇਤਰ ਦਾ ਹਫਤਾਵਾਰ ਮਹਾਮਾਰੀ ਅੰਕੜਾ 3,00,000 ਤੋਂ ਵਧੇਰੇ ਸੀ। ਪਿਛਲੇ ਦੋ ਹਫਤਿਆਂ ਵਿਚ ਅੱਧੇ ਤੋਂ ਵਧੇਰੇ ਯੂਰਪੀ ਦੇਸ਼ਾਂ ਵਿਚ ਮਾਮਲਿਆਂ ਵਿਚ 10 ਫੀਸਦੀ ਤੋਂ ਵਧੇਰੇ ਦਾ ਵਾਧਾ ਹੋਇਆ ਹੈ। ਉਨ੍ਹਾਂ ਵਿਚ ਸੱਤ ਦੇਸ਼ਾਂ ਵਿਚ ਨਵੇਂ ਮਾਮਲਿਆਂ ਵਿਚ ਇਸੇ ਮਿਆਦ ਵਿਚ ਦੋ ਗੁਣਾ ਤੋਂ ਵਧੇਰੇ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਯੂਰਪ ਦੇ ਸਖਤ ਸਿਹਤ ਉਪਾਵਾਂ ਨੇ ਜੂਨ ਵਿਚ ਕੋਰੋਨਾ ਮਾਮਲਿਆਂ ਨੂੰ ਇਕਦਮ ਘੱਟ ਕਰ ਦਿੱਤੀ ਸੀ।


Baljit Singh

Content Editor

Related News