ਸਿਡਨੀ ''ਚ ਕੋਰੋਨਾ ਕੇਸਾਂ ਦਾ ਵਧਣਾ ਲਗਾਤਾਰ ਜਾਰੀ
Friday, Jul 16, 2021 - 11:00 AM (IST)
ਸਿਡਨੀ (ਸਨੀ ਚਾਂਦਪੁਰੀ): ਸਿਡਨੀ ਵਿੱਚ ਕੋਰੋਨਾ ਦਾ ਫੈਲਾਅ ਦਿਨ ਭਰ ਦਿਨ ਵੱਧਦਾ ਜਾ ਰਿਹਾ ਹੈ।ਪਿਛਲੇ 24 ਘੰਟਿਆਂ ਵਿਚ ਸਿਡਨੀ ਵਿੱਚ 97 ਕੇਸ ਨਵੇਂ ਸਾਹਮਣੇ ਆਏ ਹਨ, ਜੋ ਕਿ ਚਿੰਤਾ ਜਾ ਵਿਸ਼ਾ ਹੈ। ਇੱਥ ਗੌਰਤਲਬ ਹੈ ਕਿ ਸਿਡਨੀ ਵਿਚ ਪਹਿਲਾਂ ਤੋਂ ਹੀ ਤਾਲਾਬੰਦੀ ਲੱਗੀ ਹੋਈ ਹੈ। ਤਾਲਾਬੰਦੀ ਦੇ ਬਾਵਜੂਦ ਵੀ ਕੋਰੋਨਾ ਸੰਕਰਮਿਤ ਕੇਸ ਲਗਾਤਾਰ ਆ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ-ਨਿਊਜ਼ੀਲੈਂਡ ਸਰਕਾਰ ਵੱਲੋਂ ਨਵੇਂ 'ਖੇਤੀ ਬਿੱਲ' ਲਿਆਉਣ ਦੀ ਤਿਆਰੀ, ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ (ਤਸਵੀਰਾਂ)
ਨਿਊ ਸਾਊਥ ਵੇਲਜ ਦੀ ਪ੍ਰੀਮੀਅਰ ਗਲੇਡਜ ਬੇਰੇਜਜਿਕਲਿਅਨ ਨੇ ਦੱਸਿਆ ਕਿ ਕੋਰੋਨਾ ਦੇ ਤਕਰੀਬਨ 100 ਕੇਸ ਇੱਕ ਦਿਨ ਵਿੱਚ ਆਉਣਾ ਚਿੰਤਾ ਦਾ ਵਿਸ਼ਾ ਹੈ। ਉਹਨਾਂ ਦੱਸਿਆ ਕਿ ਕੋਰੋਨਾ ਕੇਸਾਂ ਵਿੱਚ 29 ਕੇਸ ਉਹ ਕੇਸ ਹਨ ਜੋ ਕੇ ਛੂਤ ਨਾਲ ਸੰਬੰਧਤ ਸਨ। ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਨੇ ਪਹਿਲਾਂ ਵੀ ਕਿਹਾ ਸੀ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ । ਉਹਨਾਂ ਕਿਹਾ ਕਿ ਕੇਸੀਂ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਦੀ ਲੋੜ ਹੈ। ਨਵੇਂ ਕੋਰੋਨਾ ਕੇਸ ਆਉਣ ਨਾਲ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 1026 ਪਹੁੰਚ ਗਈ ਹੈ।