ਕੋਰੋਨਾ ਕਾਰਨ ਅਮਰੀਕਾ 'ਚ 22 ਲੱਖ ਤੇ UK 'ਚ 5 ਲੱਖ ਹੋ ਸਕਦੀਆਂ ਮੌਤਾਂ : ਸਟੱਡੀ
Wednesday, Mar 18, 2020 - 08:45 PM (IST)
ਲੰਡਨ - ਬਿ੍ਰਟੇਨ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਇਕ ਸਟੱਡੀ ਵਿਚ ਸ਼ੱਕ ਜਤਾਇਆ ਗਿਆ ਹੈ ਕਿ ਇਸ ਬੀਮਾਰੀ ਨਾਲ ਅਮਰੀਕਾ ਵਿਚ 22 ਲੱਖ ਅਤੇ ਯੂ. ਕੇ. ਵਿਚ ਕਰੀਬ 5 ਲੱਖ ਲੋਕਾਂ ਦੀਆਂ ਮੌਤਾਂ ਹੋਣਗੀਆਂ। ਕੋਰੋਨਾਵਾਇਰਸ ਦੀ ਇਨਫੈਕਸ਼ਨ ਇਥੇ ਕਾਫੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਇਸ ਨੂੰ ਲੈ ਕੇ ਬਿ੍ਰਟੇਨ ਵਿਚ ਇਕ ਸਟੱਡੀ ਕੀਤੀ ਗਈ ਹੈ। ਸਟੱਡੀ ਵਿਚ ਆਖਿਆ ਗਿਆ ਹੈ ਕਿ ਸਰਕਾਰ ਜਿੰਨਾ ਅੰਦਾਜ਼ਾ ਲਗਾ ਰਹੀ ਹੈ, ਉਸ ਤੋਂ ਕਿਤੇ ਜ਼ਿਆਦਾ ਮੌਤਾਂ ਹੋਣਗੀਆਂ। ਸਟੱਡੀ ਕੋਰੋਨਾਵਾਇਰਸ ਨਾਲ ਹੋਣ ਵਾਲੇ ਸਭ ਤੋਂ ਜ਼ਿਆਦਾ ਖਰਾਬ ਹਾਲਾਤ ਵੱਲ ਇਸ਼ਾਰਾ ਕਰ ਰਹੀ ਹੈ।
ਬਿ੍ਰਟੇਨ ਨੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸੋਮਵਾਰ ਨੂੰ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਸਨ ਨੇ ਸਾਰੇ ਤਰ੍ਹਾਂ ਦੀ ਸੋਸ਼ਲ ਲਾਈਫ 'ਤੇ ਪਾਬੰਦੀ ਲਾ ਦਿੱਤੀ ਹੈ। ਦੁਨੀਆ ਦੀ 5ਵੀਂ ਵੱਡੀ ਇਕਾਨਮੀ ਆਪਣੇ ਸਭ ਤੋਂ ਬੁਰੇ ਦੌਰ ਤੋਂ ਲੰਘ ਰਹੀ ਹੈ। ਪ੍ਰਧਾਨ ਮੰਤਰੀ ਨੇ ਆਖਿਆ ਹੈ ਕਿ ਖਾਸ ਕਰਕੇ 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।
ਲੰਡਨ ਵਿਚ 1918 ਵਿਚ ਫੈਲੀ ਫਲੂ ਜਿਹੀ ਮਹਾਮਾਰੀ
ਕੋਰੋਨਾਵਾਇਰਸ ਨੂੰ ਲੈ ਕੇ ਚਿਤਾਵਨੀ ਜਾਰੀ ਕਰਨ ਵਾਲੀ ਸਟੱਡੀ ਲੰਡਨ ਦੇ ਇੰਪੀਰੀਅਲ ਕਾਲਜ ਦੇ ਇਕ ਮੈਥੇਮੈਟਿਕਲ ਬਾਇਓਲਾਜ਼ੀ ਦੇ ਪ੍ਰੋਫੈਸਰ ਨੀਲ ਫਰਗਿਊਸ਼ਨ ਨੇ ਤਿਆਰ ਕੀਤੀ ਹੈ। ਇਨ੍ਹਾਂ ਨੇ ਇਟਲੀ ਤੋਂ ਲਏ ਡਾਟਾ ਦੇ ਆਧਾਰ 'ਤੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਦਾਜ਼ਾ ਲਗਾਇਆ ਹੈ। ਲੰਡਨ ਵਿਚ 1918 ਵਿਚ ਫਲੂ ਦੀ ਭਿਆਨਕ ਮਹਾਮਾਰੀ ਫੈਲੀ ਸੀ। ਨੀਲ ਫਰਗਿਊਸ਼ਨ ਨੇ 1918 ਦੀ ਮਹਾਮਾਰੀ ਦੀ ਤੁਲਨਾ ਕੋਰੋਨਾਵਾਇਰਸ ਨਾਲ ਕੀਤੀ ਹੈ। ਉਨ੍ਹਾਂ ਨੇ ਆਖਿਆ ਕਿ ਮਹਾਮਾਰੀ ਨਾਲ ਨਜਿੱਠਣ ਦੇ ਲੋਡ਼ੀਂਦੇ ਕਦਮ ਨਹੀਂ ਚੁੱਕੇ ਗਏ ਹਨ, ਜਿਸ ਕਾਰਨ ਅਮਰੀਕਾ ਵਿਚ 22 ਲੱਖ ਅਤੇ ਯੂ. ਕੇ. ਵਿਚ 5 ਲੱਖ ਮੌਤਾਂ ਹੋ ਸਕਦੀਆਂ ਹਨ।
ਸਟੱਡੀ ਵਿਚ ਆਖਿਆ ਗਿਆ ਹੈ ਕਿ ਇਨਫੈਕਸ਼ਨ ਨੂੰ ਰੋਕਣ ਦੇ ਸਰਕਾਰ ਦੇ ਪਿਛਲੇ ਪਲਾਨ ਵਿਚ ਲੋਕਾਂ ਨੂੰ ਆਇਸੋਲੇਸ਼ਨ ਵਿਚ ਭੇਜਣ ਦੇ ਬਾਵਜੂਦ ਸਮਾਜਿਕ ਤੌਰ 'ਤੇ ਕੋਈ ਪਾਬੰਦੀ ਨਹੀਂ ਲਗਾਈ ਗਈ। ਜਿਸ ਕਾਰਨ ਢਾਈ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਸਟੱਡੀ ਵਿਚ ਬਿ੍ਰਟੇਨ ਦੀ ਖਰਾਬ ਵਿਵਸਥਾ ਵੱਲ ਇਸ਼ਾਰਾ ਕੀਤਾ ਗਿਆ ਹੈ। ਸਟੱਡੀ ਵਿਚ ਅੱਗੇ ਆਖਿਆ ਕਿ ਵਾਇਰਸ ਨੂੰ ਰੋਕਣ ਲਈ ਸਮਾਜਿਕ ਪਾਬੰਦੀਆ ਲਾਉਣੀਆਂ ਚਾਹੀਦੀਆਂ ਹਨ। ਕਲੱਬ, ਪੱਬ ਅਤੇ ਥੀਏਟਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਮਹਾਮਾਰੀ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ ਅਤੇ ਅੱਗੇ ਆਉਣ ਵਾਲਾ ਸਮਾਂ ਮੁਸ਼ਕਿਲ ਭਰਿਆ ਹੋਵੇਗਾ।
ਇਸ ਸਟੱਡੀ ਦੇ ਇਕ ਹੋਰ ਰਿਸਰਚਰ ਵੱਲੋਂ ਆਖਿਆ ਗਿਆ ਹੈ ਕਿ ਮਹਾਮਾਰੀ ਕਾਰਨ ਸਮਾਜ ਅਤੇ ਸਾਡੀ ਅਰਥ ਵਿਵਸਥਾ ਬੁਰੀ ਤਰਾਂ ਨਾਲ ਪ੍ਰਭਾਵਿਤ ਹੋਣ ਵਾਲੀ ਹੈ। ਇਸ ਸਟੱਡੀ ਨਾਲ ਬਿ੍ਰਟਿਸ਼ ਸਰਕਾਰ ਨੂੰ ਮਹਾਮਾਰੀ ਨਾਲ ਨਜਿੱਠਣ ਵਿਚ ਮਦਦ ਮਿਲ ਸਕਦੀ ਹੈ। ਸਰਕਾਰ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਨੇ ਮਹਾਮਾਰੀ ਨਾਲ ਨਜਿੱਠਣ ਦੇ ਆਪਣੇ ਪਲਾਨ ਵਿਚ ਤੇਜ਼ੀ ਲਿਆਂਦੀ ਹੈ। ਇਸ ਵਿਚ ਐਕਰਸਪਰਟ ਦੀ ਸਲਾਹ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਐਕਸ਼ਨ ਪਲਾਨ ਵਿਚ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ।