ਸਿਡਨੀ ''ਚ ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ

Friday, Jul 02, 2021 - 02:44 PM (IST)

ਸਿਡਨੀ ''ਚ ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ

ਸਿਡਨੀ (ਚਾਂਦਪੁਰੀ): ਸਿਡਨੀ ਵਿੱਚ ਦੋ ਹਫ਼ਤੇ ਦੀ ਤਾਲਾਬੰਦੀ ਲੱਗੀ ਹੋਣ ਦੇ ਬਾਵਜੂਦ ਵੀ ਕੋਰੋਨਾ ਦੇ ਕੇਸਾਂ ਵਿੱਚ ਦਿਨ ਭਰ ਦਿਨ ਇਜ਼ਾਫਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਇੰਨਾਂ ਕੇਸਾਂ ਵਿੱਚ ਰਿਕਾਰਡ 31 ਕੇਸਾਂ ਦਾ ਵਾਧਾ ਦੇਖਣ ਨੂੰ ਮਿਲਿਆ, ਜ਼ਿਹਨਾਂ ਵਿੱਚ 27 ਕੇਸ ਬਾਂਡੀ ਸਮੂਹ ਨਾਲ ਸੰਬੰਧਤ ਸਨ। ਜਦੋਂ ਕਿ 4 ਜਾਂਚ ਅਧੀਨ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਆਸਟ੍ਰੇਲੀਆ ਨੇ ਘਟਾਈ ਯਾਤਰੀਆਂ ਦੀ ਨਿਰਧਾਰਤ ਗਿਣਤੀ

16 ਜੂਨ ਤੋਂ, ਐਨ ਐਸ ਡਬਲਯੂ ਵਿੱਚ 226 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 188 ਸਿੱਧੇ ਬਾਂਡੀ ਸਮੂਹ ਨੀਲ ਜੁੜੇ ਹੋਏ ਹਨ।  ਬੇਰੇਜਿਕਲਿਅਨ ਨੇ ਕਿਹਾ ਕਿ ਅਧਿਕਾਰੀ ਅਗਲੇ ਦੋ ਦਿਨਾਂ ਵਿਚ ਕੇਸਾਂ ਦੀ ਗਿਣਤੀ ਵਿਚ ਵਾਧੇ ਦੀ ਉਮੀਦ ਕਰ ਰਹੇ ਹਨ।ਅਗਲੇ ਹਫ਼ਤੇ ਦੇ ਸ਼ੁਰੂ ਵਿਚ ਸਾਨੂੰ ਤਾਲਾਬੰਦੀ ਦਾ ਅਸਲ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਉਹਨਾਂ ਨੇ ਕਿਹਾ,“ਮੈਂ ਕਹਾਂਗਾ ਕਿ ਅਗਲੇ ਕੁਝ ਦਿਨ ਨਾਜ਼ੁਕ ਹਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਤੱਕ ਅਸੀਂ ਕੀ ਕਰ ਰਹੇ ਹਾਂ।ਅਸੀਂ ਅਨੁਮਾਨ ਲਗਾਇਆ ਸੀ ਕਿ ਕੇਸ ਨੰਬਰ ਇੰਨੇ ਮਾੜੇ ਨਹੀਂ ਸਨ ਜਿੰਨੇ ਉਹ ਹੋ ਸਕਦੇ ਸਨ।” ਸ਼ੁੱਕਰਵਾਰ ਨੂੰ 73000 ਲੋਕਾਂ ਦੇ ਟੈਸਟ ਕੀਤੇ ਗਏ ਸਨ ਜਿਸ ਤੋਂ ਬਾਅਦ ਇਹ ਨਤੀਜਾ ਆਇਆ ਹੈ। ਸਿਡਨੀ ਵਿੱਚ ਤਾਲਾਬੰਦੀ ਦਾ ਦੂਸਰਾ ਹਫ਼ਤਾ ਸ਼ੁਰੂ ਹੋਣ ਵਾਲਾ ਹੈ ਪਰ ਕੇਸ ਰੁਕਣ ਦਾ ਨਾਮ ਨਹੀਂ ਲੈ ਰਹੇ।


author

Vandana

Content Editor

Related News