ਕੋਰੋਨਾ ਦੇ ਗਲੋਬਲ ਮਾਮਲੇ ਪਿਛਲੇ ਹਫ਼ਤੇ 11 ਫੀਸਦੀ ਵਧੇ
Thursday, Dec 30, 2021 - 12:50 AM (IST)
ਬਰਲਿਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਦੁਨੀਆਭਰ 'ਚ ਪਿਛਲੇ ਹਫ਼ਤੇ ਸਾਹਮਣੇ ਆਏ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਉਸ ਤੋਂ ਪਹਿਲੇ ਦੇ ਹਫ਼ਤੇ ਦੀ ਤੁਲਨਾ 'ਚ 11 ਫੀਸਦੀ ਜ਼ਿਆਦਾ ਹੋ ਗਈ ਅਤੇ ਅਮਰੀਕਾ ਮਹਾਂਦੀਪੀ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਿਆ ਗਿਆ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਮੰਗਲਵਾਰ ਨੂੰ ਜਾਰੀ ਆਪਣੀ ਹਫ਼ਤਾਵਾਰੀ ਮਹਾਮਾਰੀ ਸਬੰਧੀ ਰਿਪੋਰਟ 'ਚ ਕਿਹਾ ਕਿ 20 ਤੋਂ 26 ਦਸੰਬਰ ਦਰਮਿਆਨ ਦੁਨੀਆ ਭਰ 'ਚ ਕਰੀਬ 49.9 ਕਰੋੜ ਨਵੇਂ ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ : Year Ender 2021 : 5G ਨੈੱਟਵਰਕ ਨਾ ਹੋਣ ਦੇ ਬਾਵਜੂਦ ਵੀ ਇਸ ਸਾਲ ਭਾਰਤ 'ਚ ਲਾਂਚ ਹੋਏ ਇਹ 5G ਸਮਾਰਟਫੋਨਸ
ਇਨ੍ਹਾਂ 'ਚੋਂ ਅੱਧ ਤੋਂ ਜ਼ਿਆਦਾ ਮਾਮਲੇ ਯੂਰਪ 'ਚ ਆਏ ਜਿਨ੍ਹਾਂ ਦੀ ਗਿਣਤੀ 28.4 ਕਰੋੜ ਸੀ। ਹਾਲਾਂਕਿ, ਯੂਰਪ ਦੇ ਮਾਮਲਿਆਂ 'ਚ ਇਕ ਹਫ਼ਤੇ ਤੋਂ ਪਹਿਲੇ ਦੀ ਤੁਲਨਾ 'ਚ ਸਿਰਫ 3 ਫੀਸਦੀ ਵਾਧਾ ਦਰਜ ਕੀਤਾ ਗਿਆ। ਡਬਲਯੂ.ਐੱਚ.ਓ. ਨੇ ਕਿਹਾ ਕਿ ਅਮਰੀਕੀ ਮਹਾਂਦੀਪੀ ਖੇਤਰ 'ਚ 34 ਫੀਸਦੀ ਵਾਧੇ ਨਾਲ 11.8 ਲੱਖ ਤੋਂ ਜ਼ਿਆਦਾ ਮਾਮਲੇ ਹੋ ਗਏ। ਅਫਰੀਕਾ 'ਚ ਨਵੇਂ ਮਾਮਲਿਆਂ 'ਚ 7 ਫੀਸਦੀ ਵਾਧੇ ਨਾਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 2,75,000 ਹੋ ਗਈ।
ਇਹ ਵੀ ਪੜ੍ਹੋ : ਅਸੀਂ ਸਾਰੇ ਮਿਲਕੇ ਸਮਾਜ ਵਿਰੋਧੀ ਅਨਸਰਾਂ ਨੂੰ ਦਿਖਾਵਾਂਗੇ ਕਿ ਪੰਜਾਬ ਦਾ ਹਰ ਭਾਈਚਾਰਾ ਇੱਕਜੁੱਟ ਹੈ: ਕੇਜਰੀਵਾਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।