ਫਰਾਂਸ ''ਚ ਕੋਰੋਨਾ ਦੀ ਪੰਜਵੀਂ ਲਹਿਰ, ਸਿਹਤ ਮੰਤਰੀ ਨੇ ਦਿੱਤੀ ਗੰਭੀਰ ਚਿਤਾਵਨੀ

Thursday, Nov 11, 2021 - 06:25 PM (IST)

ਫਰਾਂਸ ''ਚ ਕੋਰੋਨਾ ਦੀ ਪੰਜਵੀਂ ਲਹਿਰ, ਸਿਹਤ ਮੰਤਰੀ ਨੇ ਦਿੱਤੀ ਗੰਭੀਰ ਚਿਤਾਵਨੀ

ਪੈਰਿਸ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਹੁਣ ਫਰਾਂਸ ਵਿਚ ਕੋਰੋਨਾ ਵਾਇਰਸ ਦੀ ਪੰਜਵੀਂ ਲਹਿਰ ਸ਼ੁਰੂ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਰਾਂਸ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਪੰਜਵੀਂ ਲਹਿਰ ਦੇ ਸ਼ੁਰੂਆਤ ਦੀ ਪੁਸ਼ਟੀ ਹੋ ਗਈ ਹੈ। ਸਿਹਤ ਮੰਤਰੀ ਦੇ ਇਸ ਐਲਾਨ ਨਾਲ ਉਹਨਾਂ ਉਮੀਦਾਂ ਨੂੰ ਡੂੰਘਾ ਝਟਕਾ ਲੱਗਾ ਹੈ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਕੋਰੋਨਾ ਹੁਣ ਖਾਤਮੇ ਵੱਲ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਗੁਆਂਢੀ ਦੇਸ਼ਾਂ ਵਿਚ ਵੀ ਪੰਜਵੀਂ ਲਹਿਰ ਆ ਚੁੱਕੀ ਹੈ।

ਫਰਾਂਸ ਦੇ ਸਿਹਤ ਮੰਤਰੀ ਓਲੀਵੀਅਰ ਵੇਰਨ ਨੇ ਫਰਾਂਸ ਦੀ ਮੀਡੀਆ ਸੰਸਥਾ ਟੀਐੱਫ1 ਨੂੰ ਕਿਹਾ ਕਿ ਸਾਨੂੰ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਪੰਜਵੀਂ ਲਹਿਰ ਦੇ ਸ਼ੁਰੂਆਤ ਜਿਹੀ ਸਥਿਤੀ ਦਿਸ ਰਹੀ ਹੈ। ਸਾਡੇ ਗੁਆਂਢੀ ਦੇਸ਼ਾਂ ਵਿਚ ਇਹ ਲਹਿਰ ਪਹਿਲਾਂ ਹੀ ਆ ਚੁੱਕੀ ਹੈ। ਗੁਆਂਢੀ ਦੇਸ਼ਾਂ ਦੇ ਡਾਟਾ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਲਹਿਰ ਪਿਛਲੀਆਂ ਲਹਿਰਾਂ ਦੀ ਤੁਲਨਾ ਵਿਚ ਜ਼ਿਆਦਾ ਗੰਭੀਰ ਹੋ ਸਕਦੀ ਹੈ। ਓਲੀਵੀਅਰ ਵੇਰਨ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨ। ਓਲੀਵੀਅਰ ਨੇ ਕਿਹਾ ਕਿ ਜ਼ਿਆਦਾ ਟੀਕਾਕਰਨ ਅਤੇ ਸਫਾਈ ਉਪਾਵਾਂ ਨਾਲ ਅਸੀਂ ਪੰਜਵੀਂ ਲਹਿਰ ਨੂੰ ਕਮਜੋਰ ਕਰ ਸਕਦੇ ਹਾਂ। ਸੰਭਵ ਹੈ ਕਿ ਅਸੀਂ ਇਸ ਲਹਿਰ ਨੂੰ ਹਰਾ ਦਈਏ।ਜ਼ਿਕਰਯੋਗ ਹੈ ਕਿ ਫਰਾਂਸ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਨਾਲ 73.46 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਕੋਰੋਨਾ ਕਾਰਨ ਫਰਾਂਸ ਵਿਚ 1.19 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਨੇ ਜਾਪਾਨ, ਦੱਖਣੀ ਕੋਰੀਆ ਨਾਲ ਕੁਆਰੰਟੀਨ-ਮੁਕਤ ਯਾਤਰਾ ਦੀ ਦਿੱਤੀ ਇਜਾਜ਼ਤ

ਦੁਨੀਆ ਭਰ ਵਿਚ 25.13 ਕਰੋੜ ਮਾਮਲੇ
ਕੋਰੋਨਾ ਮਹਾਮਾਰੀ ਨੇ ਗਲੋਬਲ ਪੱਧਰ 'ਤੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਕੋਰੋਨਾ ਵਾਇਰਸ ਦੇ ਵਿਸ਼ਵਵਿਆਪੀ ਮਾਮਲੇ ਵੱਧ ਕੇ 25.13 ਕਰੋੜ ਹੋ ਗਏ ਹਨ। ਇਸ ਮਹਾਮਾਰੀ ਕਾਰਨ ਹੁਣ ਤੱਕ 50.7 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7.34 ਅਰਬ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਹ ਅੰਕੜੇ ਜੌਨਸ ਹੌਪਕਿਨਜ਼ ਯੂਨੀਵਰਸਿਟੀ ਨੇ ਸਾਂਝੇ ਕੀਤੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਮੌਜੂਦਾ ਗਲੋਬਲ ਕੇਸ, ਮੌਤਾਂ ਅਤੇ ਟੀਕਿਆਂ ਦੀ ਕੁੱਲ ਗਿਣਤੀ ਕ੍ਰਮਵਾਰ 251,348,332, 5,071,757 ਅਤੇ 7,347,735,847 ਹੋ ਗਈ ਹੈ।

CSSE ਮੁਤਾਬਕ ਸੰਯੁਕਤ ਰਾਜ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ ਅਤੇ ਦੁਨੀਆ ਦੇ ਸਭ ਤੋਂ ਵੱਧ ਕੇਸਾਂ ਅਤੇ ਮੌਤਾਂ ਦੀ ਗਿਣਤੀ 46,784,642 ਅਤੇ 758,843 ਹੈ। ਭਾਰਤ 34,388,579 ਮਾਮਲਿਆਂ ਦੇ ਨਾਲ ਕੋਰੋਨਾ ਸੰਕਰਮਣ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਅਤੇ 21,909,298 ਸੰਕਰਮਣਾਂ ਦੇ ਨਾਲ ਬ੍ਰਾਜ਼ੀਲ ਤੀਜੇ ਨੰਬਰ 'ਤੇ ਹੈ।
ਨੋਟ- ਕੋਰੋਨਾ ਮਹਾਮਾਰੀ ਪਹਿਲਾਂ ਨਾਲੋਂ ਜ਼ਿਆਦਾ ਪ੍ਰਭਾਵੀ ਬਣ ਰਹੀ ਹੈ, ਇਸ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News