ਕੋਰੋਨਾ : ਲਾਸ਼ਾਂ ਰੱਖਣ ਲਈ ਘੱਟ ਪਈ ਜਗ੍ਹਾ, ਬਿ੍ਰਟੇਨ ਦੀ ਇਸ ਮਸਜਿਦ ਨੇ ਦਿੱਤੀ ਥਾਂ

Friday, Apr 24, 2020 - 09:13 PM (IST)

ਕੋਰੋਨਾ : ਲਾਸ਼ਾਂ ਰੱਖਣ ਲਈ ਘੱਟ ਪਈ ਜਗ੍ਹਾ, ਬਿ੍ਰਟੇਨ ਦੀ ਇਸ ਮਸਜਿਦ ਨੇ ਦਿੱਤੀ ਥਾਂ

ਲੰਡਨ - ਬਿ੍ਰਟੇਨ ਵਿਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਇਥੇ ਹੁਣ ਤੱਕ 19,506 ਤੋਂ ਜ਼ਿਆਦਾ ਲੋਕਾਂ ਦੀ ਕੋਵਿਡ-19 ਮਹਾਮਾਰੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ ਹੈ ਜਿਸ ਕਾਰਨ ਲਾਸ਼ਾਂ ਨੂੰ ਰੱਖਣ ਦੀ ਥਾਂ ਘੱਟ ਪੈ ਰਹੀ ਹੈ। ਅਜਿਹੀ ਮੁਸ਼ਕਿਲ ਘੜੀ ਵਿਚ ਬਰਮਿੰਘਮ ਦੀ ਇਕ ਮਸਜਿਦ ਅੱਗੇ ਆਈ ਹੈ ਅਤੇ ਉਸ ਨੇ ਆਪਣੀ ਕਾਰ ਪਾਰਕਿੰਗ ਵਾਲੀ ਥਾਂ ਵਿਚ ਅਸਥਾਈ ਮੁਰਦਾ ਘਰ ਬਣਾਇਆ ਹੈ।

ਸੋਸ਼ਲ ਡਿਸਟੈਂਸਿੰਗ ਨਾਲ ਅੰਤਿਮ ਸਸਕਾਰ, ਦੁਖੀ ਹੈ ਪਰਿਵਾਰ
ਟਰੱਸਟੀ ਦੱਸਦੇ ਹਨ ਕਿ ਸੋਸ਼ਲ ਡਿਸਟੈਂਸਿੰਗ ਦੀ ਥਾਂ ਲੋਕ ਕਾਫੀ ਦੁੱਖੀ ਹਨ ਕਿਉਂਕਿ ਇਸ ਕਾਰਨ ਅੰਤਿਮ ਸਸਕਾਰ ਵਿਚ ਲੋਕਾਂ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਹੈ। ਕਿਸੇ ਪਰਿਵਾਰ ਵਿਚ 6 ਬੇਟੇ ਜਾਂ ਕਿਸੇ ਵਿਚ 4 ਬੇਟੀਆਂ ਹਨ ਅਤੇ ਸਾਰੇ ਅੰਤਿਮ ਸਸਕਾਰ ਵਿਚ ਨਹੀਂ ਜਾ ਪਾ ਰਹੇ। ਇਹ ਪਰਿਵਾਰਾਂ ਲਈ ਮੁਸ਼ਕਿਲ ਵੇਲਾ ਹੈ।

Coronavirus: शव रखने के लिए कम पड़ी जगह, ब्रिटेन के इस मस्जिद ने दी जगह

ਮਸਜਿਦ ਵਿਚ ਘੱਟ ਹੋਇਆ ਲਾਸ਼ਾਂ ਦਾ ਲਿਆਉਣਾ
ਮਸਜਿਦ ਦੇ ਟਰੱਸਟੀ ਮੁਹੰਮਦ ਜ਼ਾਹਿਦ ਨੇ ਦੱਸਿਆ ਕਿ ਇਸ ਹਫਤੇ ਕਮੀ ਅੱਲਾਹ ਦੀ ਦੁਆ ਨਾਲ ਲਾਸ਼ਾਂ ਦੀ ਗਿਣਤੀ ਵਿਚ ਕਮੀ ਆਈ ਹੈ ਪਰ ਪਿਛਲੇ ਹਫਤੇ ਅਤੇ ਉਸ ਤੋਂ ਪਹਿਲਾਂ ਹਰ ਦਿਨ 600 ਤੋਂ ਜ਼ਿਆਦਾ ਦਾ ਇਥੇ ਅੰਤਿਮ ਸਸਕਾਰ ਹੋ ਰਿਹਾ ਸੀ।

ਦੱਸ ਦਈਏ ਕਿ ਬਿ੍ਰਟੇਨ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਇਟਲੀ, ਸਪੇਨ ਅਤੇ ਫਰਾਂਸ ਤੋਂ ਬਾਅਦ ਸਭ ਤੋਂ ਜ਼ਿਆਦਾ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਇਥੇ ਹੁਣ ਤੱਕ 1,43,464 ਕੋਰੋਨਾ ਤੋਂ ਪ੍ਰਭਾਵਿਤ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 19,506 ਲੋਕਾਂ ਦੀ ਮੌਤ ਹੋ ਗਈ ਹੈ।

NBT


author

Khushdeep Jassi

Content Editor

Related News