ਕੋਰੋਨਾ : ਚੀਨ ’ਚ 3 ਮਹੀਨੇ ਦੀ ਤਬਾਹੀ ਦੇ ਬਾਅਦ ਘਟਣ ਲੱਗਾ ਕੋਰੋਨਾ ਵਾਇਰਸ

Wednesday, Mar 18, 2020 - 01:03 AM (IST)

ਪੇਈਚਿੰਗ (ਏਜੰਸੀਆਂ)- ਚੀਨ ’ਚ ਪੈਦਾ ਹੋਇਆ ਕੋੋਰੋਨਾ ਵਾਇਰਸ ਕਰੀਬ 3 ਮਹੀਨੇ ਤਬਾਹੀ ਮਚਾਉਣ ਦੇ ਬਾਅਦ ਹੁਣ ਉੱਥੇ ਇਹ ਮਹਾਮਾਰੀ ਘਟਣ ਲੱਗੀ ਹੈ ਪਰ ਇਸ ਬਾਰੇ ਰਸਮੀ ਐਲਾਨ ਹੋਣ ’ਚ ਇਕ ਮਹੀਨਾ ਲੱਗ ਸਕਦਾ ਹੈ। ਇਹ ਦਾਅਵਾ ਕੋਰੋਨਾ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਰਹੇ ਵੁਹਾਨ ਪਹੁੰਚੇ ਸਿਹਤ ਮਾਹਰਾਂ ਨੇ ਕੀਤਾ ਹੈ। ਰਾਸ਼ਟਰੀ ਸਿਹਤ ਕਮਿਸ਼ਨ ਦੇ ਅਨੁਸਾਰ ਸੋਮਵਾਰ ਨੂੰਦੇਸ਼ ’ਚ 14 ਮੌਤਾਂ ਹੋਈਆਂ ਅਤੇ ਸਿਰਫ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਵਿਦੇਸ਼ ਤੋਂ ਆਏ 123 ਲੋਕਾਂ ਨੂੰ 14 ਦਿਨਾਂ ਲਈ ਕਾਰੰਟਾਈਨ ’ਚ ਰੱਖਿਆ ਗਿਆ ਹੈ।

PunjabKesari

ਪੈਕਿੰਗ ਯੂਨੀਅਨ ਮੈਡੀਕਲ ਕਾਲਜ ਹਸਪਤਾਲ ’ਚ ਸੰਚਾਰੀ ਰੋਗ ਵਿਭਾਗ ਦੀ ਉਪ ਨਿਰਦੇਸ਼ਕ ਕਾਓ ਵੇਈ ਨੇ ਕਿਹਾ ਹੈ ਕਿ ਖੋਜ ’ਚ ਕੋਰੋਨਾ ਵਾਇਰਸ ਅਤੇ ਮੌਸਮ ਦੇ ਵਿਚ ਕੋਈ ਸਬੰਧ ਨਹੀਂ ਪਾਇਆ ਗਿਆ। ਇਸ ਲਈ ਇਹਕਹਿਣਾ ਗਲਤ ਹੋਵੇਗਾ ਕਿ ਠੰਡ ਦੇ ਚਲਦਿਆਂ ਵਾਇਰਸ ਵਿਕਸਤ ਹੋਇ ਆ ਹੈ ਅਤੇ ਤੇਜ਼ੀ ਨਾਲ ਫੈਲਿਆ ਇਸ ਲਈ ਚੀਨ ਇਕ ਮਹੀਨੇ ’ਚ ਇਸ ਨੂੰ ਪੂਰੀ ਤਰਾਂ ਖਤਮ ਕਰ ਦਵੇਗਾ। ਕਾਓ ਨੇ ਕਿਹਾ ਤਾਜ਼ਾ ਅੰਕੜਿਆਂ ਨਾਲ ਸੰਕੇਤ ਮਿਲ ਰਿਹਾਹੈ ਕਿ ਚੀਨ ’ਚ ਕੋਰੋਨਾ ਵਾਇਰਸ ਸਮਾਪਤੀ ਵਲ ਹੈ। ਇਸ ਦੇ ਨਾਲ ਸਰਕਾਰ ਨੇ ਸਭ ਤੋਂ ਵੱਧ ਪ੍ਰਭਾਵਿਤ ਰਹੇ ਹੂਬੇਈ ਸੂਬੇ ਅਤੇ ਇਸਦੀ ਰਾਜਧਾਨੀ ਵੁਹਾਨ ’ਚੋਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਵਾਪਸੀ ਸ਼ੁਰੂ ਕਰ ਦਿੱਤਾ।

PunjabKesari

ਚੀਨ ’ਚ ਹੁਣ ਪਟੜੀ ’ਤੇ ਪਰਤਣ ਲੱਗੀ ਹੈ ਜ਼ਿੰਦਗੀ
ਪੇਈਚਿੰਗ: ਜਿਸ ਚੀਨ ਤੋਂ ਕੋਰੋਨਾ ਵਾਇਰਸ ਪੂਰੀ ਦੁਨੀਆ ’ਚ ਫੈਲਿਆ , ਉੱਥੇ ਹੁਣ ਜਿੰਦਗੀ ਪਟੜੀ ’ਤੇ ਪਰਤਣ ਲੱਗੀ ਹੈ। ਕਰੀਬ 3 ਮਹੀਨਿਆਂ ਦੇ ਲਾਕਡਾਊਨ ਤੋਂ ਬਾਅਦ ਕੁਝ ਥਾਵਾਂ ’ਤੋਂ ਆਵਾਜਾਈ ’ਤੇ ਰੋਕ ਹਟਾ ਦਿੱਤੀ ਗਈ ਹੈ। ਨਿਯਮਾਂ ਤੋਂ ਢਿੱਲ ਮਿਲਣ ਨਾਲ ਸਕੂਲ , ਫੈਕਟਰੀਆਂ , ਹਾਈਵੇ,ਟੂਰਿਸਟ ਸਥਾਨ, ਖੁੱਲ ਗਏ ਹਨ। ਇਨ੍ਹਾਂ ਹੀ ਨਹੀਂ ਸੜਕਾਂ ’ਤੇ ਹਲਚਲ ਵੀ ਵੱਧ ਗਈ ਹੈ। ਸ਼ਿਨਹੂਆ ਨਿਊਜ਼ ਏਜੰਸੀ ਅਨੁਸਾਰ 28 ਸੂਬਿਆਂ ਨੇ ਹਾਈਵੇ ਇਕ ਦੂਜੇ ਲਈ ਖੋਲ ਦਿੱਤੇ ਹਨ। ਇਨਫੈਕਸ਼ਨ ਫੈਲਣ ਕਾਰਨ ਦੇਸ਼ ਭਰ ’ਚ 1119 ਹਾਈਵੇਜ਼ ਬੰਦ ਕਰ ਦਿੱਤੇ ਗਏ ਸਨ।

PunjabKesari

ਸਿਰਫ 2 ਨੂੰ ਛੱਡ ਕੇ ਹੁਣ ਸਾਰਿਆਂ ਨੂੰ ਖੋਲ ਦਿੱਤਾ ਗਿਆ ਹੈ। ਉੱਥੇ ਹੀ ਇਨਫੈਕਸ਼ਨ ਘੱਟਣ ਨਾਲ ਲੋਕ ਹੂਬੇਈ ਸੂਬੇ ’ਚ ਪਰਤਣ ਲੱਗੇ ਹਨ। ਹੂਬੇਈ ਦੇ ਵੁਹਾਨਸ਼ਹਿਰ ਤੋਂ ਹੀ ਕੋਰੋਨਾ ਵਾਇਰਸ ਫੈਲਿਆ ਸੀ। ਇਸਦੇ ਬਾਅਦ ਇਸ ਸ਼ਹਿਰ ਨੂੰ ਲਾਕਡਊਨ ਕਰ ਦਿੱਤਾ ਗਿਆ ਸੀ। ਇਨਾਂ੍ਵ ਹੀ ਨਹੀਂ ਮੱਧ ਚੀਨ ਦੇ ਸ਼ਹਿਰ ਚੌਂਕਿੰਗਸ ਨੂੰ ਇਨਫੈਕਸ਼ਨ ਮੁਕਤ ਐਲਾਨ ਕਰ ਦਿੱਤਾ ਗਿਆ ਹੈ। ਇਥੋ ਦੇ ਹਸਪਤਾਲਾਂ ’ਚੋਂ ਆਖਰੀ ਮਰੀਜ਼ ਨੂੰ ਵੀ ਛੁੱਟੀ ਦੇ ਦਿੱਤੀ ਗਈ ਹੈ।


Sunny Mehra

Content Editor

Related News