ਕੋਰੋਨਾ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਹਰ ਪਰਿਵਾਰ ਨੂੰ ਚਿੱਠੀ ਭੇਜ ਕਰਨਗੇ ਇਹ ਅਪੀਲ

03/29/2020 9:26:33 PM

ਲੰਡਨ (ਭਾਸ਼ਾ)– ਕੋਰੋਨਾਵਾਇਰਸ ਦੀ ਜਾਂਚ 'ਚ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਖੁਦ ਨੂੰ ਆਈਸੋਲੇਟ ਰੱਖ ਰਹੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇਸ਼ ਦੇ ਹਰੇਕ ਪਰਿਵਾਰ ਨੂੰ ਚਿੱਠੀ ਭੇਜਣਗੇ ਜਿਸ 'ਚ ਉਨ੍ਹਾਂ ਨੂੰ ਇਸ ਮਹਾਮਾਰੀ ਦੇ ਹੋਰ ਗੰਭੀਰ ਰੂਪ ਧਾਰਨ ਕਰਨ ਬਾਰੇ ਆਗਾਹ ਕਰਨ ਅਤੇ ਘਰਾਂ 'ਚ ਰਹਿਣ ਦੇ ਨਾਲ ਹੀ ਰਾਸ਼ਟਰੀ ਆਫਤ ਦੌਰਾਨ ਜ਼ਿੰਦਗੀਆਂ ਬਚਾਉਣ ਦੇ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਜਾਵੇਗੀ।

PunjabKesari

ਇਹ ਚਿੱਠੀ ਇਸ ਹਫਤੇ 3 ਕਰੋੜ ਘਰਾਂ ਦੇ ਦਰਵਾਜ਼ਿਆਂ 'ਤੇ ਪਹੁੰਚੇਗਾ। ਅਜਿਹਾ ਅਨੁਮਾਨ ਹੈ ਕਿ ਇਸ ਚਿੱਠੀ ਨੂੰ ਛਪਾਉਣ ਅਤੇ ਪੂਰੇ ਬ੍ਰਿਟੇਨ 'ਚ ਵੰਡਣ 'ਤੇ ਲਗਭਗ 58 ਲੱਖ ਪੌਂਡ ਦਾ ਖਰਚਾ ਆਵੇਗਾ। ਨਾਲ ਹੀ ਇਸ 'ਚ ਲਾਕਡਾਊਨ ਪ੍ਰਬੰਧ ਹੋਰ ਸਖਤ ਕੀਤੇ ਜਾਣ ਦੀ ਚਿਤਾਵਨੀ ਵੀ ਦਿੱਤੀ ਜਾਵੇਗੀ। ਇਸ ਚਿੱਠੀ 'ਚ ਜਾਨਸਨ ਨੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਜ਼ਿਕਰ ਕੀਤਾ ਜਿਸ ਦਾ ਹਰ ਕਿਸੇ ਨੂੰ ਪਾਲਣ ਕਰਨਾ ਚਾਹੀਦਾ ਅਤੇ ਉਨ੍ਹਾਂ ਉਪਾਅ ਦੀ ਜਾਣਕਾਰੀ ਦਿੱਤੀ ਗਈ ਹੈ ਜੋ ਕੋਰੋਨਾਵਾਇਰਸ ਨਾਲ ਲੜਨ ਅਤੇ ਕਾਰੋਬਾਰਾਂ ਨੂੰ ਸਹਾਇਤਾ ਦੇਣ ਲਈ ਸਰਕਾਰ ਨੇ ਕਦਮ ਚੁੱਕੇ ਹਨ।

PunjabKesari

ਬ੍ਰਿਟੇਨ 'ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 1000 ਤੋਂ ਵਧੇਰੇ ਹੋ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 260 ਲੋਕਾਂ ਦੀ ਮੌਤ ਸ਼ਨੀਵਾਰ ਨੂੰ ਹੋ ਗਈ ਸੀ। ਜਾਨਸਨ ਨੇ ਪੱਤਰ 'ਚ ਲਿਖਿਆ ਸ਼ੁਰੂ ਤੋਂ ਹੀ ਅਸੀਂ ਸਹੀ ਸਮੇਂ 'ਚ ਸਹੀ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਵਿਗਿਆਨਿਕ ਅਤੇ ਮੈਡੀਕਲ ਸਲਾਹ ਸਾਨੂੰ ਹੋਰ ਸਖਤ ਕਦਮ ਚੁੱਕਣ ਨੂੰ ਕਹਿੰਦੀ ਹੈ ਤਾਂ ਅਸੀਂ ਉਹ ਵੀ ਕਰਾਂਗੇ।

PunjabKesari

ਕੋਰੋਨਾਵਾਇਰਸ ਦੇ ਕਹਿਰ ਨੂੰ ਰੋਕਨ ਲਈ ਦੇਸ਼ 'ਚ ਪਿਛਲੇ ਹਫਤੇ ਦੋ ਤੋਂ ਜ਼ਿਆਦਾ ਲੋਕ ਇਕੱਠੇ ਹੋਣ ਅਤੇ ਗੈਰ-ਜ਼ਰੂਰੀ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਨੂੰ ਬੰਦ ਕਰਨ ਵਰਗੇ ਸਖਤ ਕਦਮ ਚੁੱਕੇ ਗਏ ਸਨ। ਜਾਨਸਾਨ ਨੇ ਕਿਹਾ ਕਿ ਸਾਨੂੰ ਬੀਮਾਰੀ ਦੇ ਕਹਿਰ ਨੂੰ ਹੌਲੀ ਕਰਨਾ ਹੋਵੇਗਾ ਅਤੇ ਹਸਪਤਾਲ 'ਚ ਇਲਾਜ ਕਰਵਾਉਣ ਵਾਲੇ ਜ਼ਰੂਰਤਮੰਦਾਂ ਦੀ ਗਿਣਤੀ ਘਟਾਉਣੀ ਹੋਵੇਗੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਾਨਾਂ ਬਚਾਈਆਂ ਜਾਨ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਲਈ ਅਸੀਂ ਬਸ ਇਕੋ ਸਾਧਾਰਣ ਸੰਦੇਸ਼ ਦੇ ਰਹੇ ਹਾਂ ਕਿ ਸਾਰੇ ਘਰਾਂ 'ਚ ਹੀ ਰਹਿਣ।


Karan Kumar

Content Editor

Related News