'ਸਮੁੰਦਰ ਈਕੋ ਸਿਸਟਮ' ਬਚਾਉਣ ਲਈ 2 ਨੌਜਵਾਨਾਂ ਨੇ ਖੋਲ੍ਹੀ ਕੋਰਲ ਰੀਫ ਫਰਮ

06/17/2019 10:18:08 AM

ਨਿਊਯਾਰਕ— ਜਲਵਾਯੂ ਪਰਿਵਰਤਨ ਦਾ ਅਸਰ ਨਾ ਸਿਰਫ ਤਾਪਮਾਨ 'ਤੇ ਪੈ ਰਿਹਾ ਹੈ ਬਲਕਿ ਸਮੁੰਦਰ ਦੇ ਅੰਦਰ ਦੀ ਕੋਰਲ ਰੀਫ (ਮੂੰਗੇ ਦੀ ਚੱਟਾਨ) ਵੀ ਖਤਮ ਹੋ ਰਹੀ ਹੈ। ਪਿਛਲੇ 30 ਸਾਲਾਂ 'ਚ ਦੁਨੀਆ 'ਚੋਂ ਅੱਧੇ ਤੋਂ ਜ਼ਿਆਦਾ ਕੋਰਲ ਰੀਫ ਪ੍ਰਦੂਸ਼ਣ ਕਾਰਨ ਖਤਮ ਹੋ ਚੁੱਕੀ ਹੈ। ਇਸ ਦੇ ਚਲਦਿਆਂ ਦੁਨੀਆ ਦੇ ਸਾਹਮਣੇ ਸਮੁੰਦਰੀ ਈਕੋ ਸਿਸਟਮ ਨੂੰ ਬਚਾਉਣ ਦੀ ਚੁਣੌਤੀ ਖੜ੍ਹੀ ਹੋ ਚੁੱਕੀ ਹੈ। ਇਸ ਦਿਸ਼ਾ 'ਚ ਅਮਰੀਕਾ ਦੇ ਦੋ ਨੌਜਵਾਨਾਂ ਨੇ ਵੀ ਕਦਮ ਚੁੱਕੇ ਹਨ। ਉਨ੍ਹਾਂ ਨੇ ਕੈਰੇਬੀਅਨ ਟਾਪੂ ਦੇ ਬਾਹਮਾਸ 'ਚ ਦੁਨੀਆ ਦੀ ਪਹਿਲੀ ਕਮਰਸ਼ੀਅਲ ਕੋਰਲ ਫਰਮ ਖੋਲ੍ਹੀ ਹੈ। 

ਇਨ੍ਹਾਂ ਨੌਜਵਾਨਾਂ ਦੇ ਨਾਂ ਸੈਮ ਟੀਚਰ ਅਤੇ ਗੈਟੋਰ ਹਾਲਪਰਨ ਹਨ। ਦੋਹਾਂ ਦੀ ਉਮਰ 29 ਸਾਲ ਹੈ। ਟੀਚਰ ਤੇ ਹਾਲਪਰਨ ਨੇ ਅਮਰੀਕਾ ਦੇ 'ਸਕੂਲ ਆਫ ਫਾਰੇਸਟਰੀ ਐਂਡ ਇਨਵਾਇਰਨਮੈਂਟਲ ਸਟਡੀਜ਼' ਤੋਂ ਪੜ੍ਹਾਈ ਕੀਤੀ ਹੈ। ਹੁਣ ਉਹ ਕੋਰਲ ਰੀਫ ਨੂੰ ਜ਼ਮੀਨ 'ਚ ਬਣੇ ਪਾਣੀ ਦੇ ਟੈਂਕ 'ਚ ਉਗਾ ਕੇ ਸਮੁੰਦਰ 'ਚ ਪਾ ਰਹੇ ਹਨ। ਇਹ ਆਈਡੀਆ ਉਨ੍ਹਾਂ ਨੂੰ ਮੌਰੀਸ਼ਸ 'ਚ ਇਕ ਪ੍ਰੋਜੈਕਟ 'ਚ ਕੰਮ ਕਰਨ ਦੌਰਾਨ ਆਇਆ। 

ਉੱਥੇ ਉਨ੍ਹਾਂ ਨੇ ਦੇਖਿਆ ਕਿ ਰੀਫ ਖਤਮ ਹੋਣ 'ਤੇ ਸਮੁੰਦਰ ਦਾ ਈਕੋ ਸਿਸਟਮ ਵਿਗੜ ਰਿਹਾ ਹੈ। ਮੱਛੀਆਂ ਮਰ ਰਹੀਆਂ ਹਨ। ਇਸ ਦੇ ਬਾਅਦ ਦੋਹਾਂ ਨੇ ਕਰੋਲ ਵੀਟਾ ਨਾਂ ਦਾ ਸਟਾਰਟਅਪ ਬਣਾਇਆ। ਉਨ੍ਹਾਂ ਦਾ ਮਕਸਦ ਪੂਰੀ ਦੁਨੀਆ 'ਚ ਸਮੁੰਦਰ ਦੇ ਅੰਦਰ ਰੀਫ ਨੂੰ ਸਥਾਪਤ ਕਰਨਾ ਅਤੇ ਜਲਵਾਯੂ ਪਰਿਵਰਤਨ ਦੇ ਬੁਰੇ ਪ੍ਰਭਾਵਾਂ ਨੂੰ ਸਮਝਣਾ ਹੈ। ਇਨ੍ਹਾਂ ਦੋਹਾਂ ਨੇ 14 ਕਰੋੜ ਰੁਪਏ ਦੀ ਲਾਗਤ ਨਾਲ ਬਹਾਮਾਸ 'ਚ ਪਹਿਲੀ ਕੋਰਲ ਰੀਫ ਫਰਮ ਖੋਲ੍ਹੀ ਹੈ।


Related News