ਕੋਲੇ ''ਤੇ ਖਾਣਾ ਪਕਾਉਣ ਨਾਲ ਵਧ ਸਕਦੈ ਦਿਲ ਸਬੰਧੀ ਬੀਮਾਰੀਆਂ ਨਾਲ ਮੌਤ ਦਾ ਖਤਰਾ
Tuesday, Aug 28, 2018 - 12:27 AM (IST)

ਲੰਡਨ-ਖਾਣਾ ਪਕਾਉਣ ਲਈ ਲੰਮੇ ਸਮੇਂ ਤੱਕ ਕੋਲਾ, ਲੱਕੜੀ ਜਾਂ ਚਾਰਕੋਲ ਦੀ ਵਰਤੋਂ ਕਾਰਨ ਦਿਲ ਸਬੰਧੀ ਬੀਮਾਰੀਆਂ ਨਾਲ ਮੌਤ ਦਾ ਖਤਰਾ ਵੱਧ ਸਕਦਾ ਹੈ। ਇਕ ਨਵੇਂ ਅਧਿਐਨ ਵਿਚ ਇਸ ਗੱਲ ਦਾ ਪਤਾ ਲੱਗਾ ਹੈ।
ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਡੈਰਿਕ ਬੇਨੇਟ ਨੇ ਕਿਹਾ ਕਿ ਸਾਡੇ ਅਧਿਐਨ ਵਿਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਜੋ ਲੋਕ ਖਾਣਾ ਪਕਾਉਣ ਲਈ ਠੋਸ ਈਂਧਨ ਦੀ ਵਰਤੋਂ ਕਰਦੇ ਹਨ, ਨੂੰ ਛੇਤੀ ਤੋਂ ਛੇਤੀ ਬਿਜਲੀ ਜਾਂ ਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ। ਦਿਲ ਜਾਂ ਖੂਨ ਦੀਆਂ ਨਾੜੀਆਂ ਨਾਲ ਜੁੜੀਆਂ ਬੀਮਾਰੀਆਂ ਪੂਰੀ ਦੁਨੀਆ ਵਿਚ ਲੋਕਾਂ ਦੀ ਮੌਤ ਦਾ ਇਕ ਅਹਿਮ ਕਾਰਨ ਹੈ। ਇਸ ਵਿਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਠੋਸ ਈਂਧਨ ਜਿਵੇਂ ਕੋਲਾ, ਲੱਕੜੀ ਜਾਂ ਚਾਰਕੋਲ ਨਾਲ ਖਾਣਾ ਬਣਾਉਣ ਨਾਲ ਹਵਾ ਪ੍ਰਦੂਸ਼ਣ ਦਾ ਹੁੰਦਾ ਹੀ ਹੈ, ਨਾਲ ਹੀ ਇਸ ਨਾਲ ਦਿਲ ਦੇ ਰੋਗ ਨਾਲ ਸਮੇਂ ਤੋਂ ਪਹਿਲਾਂ ਮੌਤ ਵੀ ਹੋ ਸਕਦੀ ਹੈ। ਹਾਲ ਹੀ ਦੇ ਅਧਿਐਨ ਵਿਚ ਖਾਣਾ ਪਕਾਉਣ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਠੋਸ ਈਂਧਨ ਅਤੇ ਦਿਲ ਦੇ ਰੋਗ ਦਰਮਿਆਨ ਸਬੰਧ ਦੱਸਿਆ ਗਿਆ ਹੈ।