ਵਿਵਾਦਤ ਹਿੰਦੂ ਗੁਰੂ ਨਿਤਿਆਨੰਦ ਨੇ ਸ਼ਰਨ ਲਈ ਨਹੀਂ ਕੀਤੀ ਅਪੀਲ : ਸ਼੍ਰੀਲੰਕਾ
Wednesday, Sep 07, 2022 - 01:58 PM (IST)
ਕੋਲੰਬੋ (ਏਜੰਸੀ)- ਸ਼੍ਰੀਲੰਕਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਵਿਵਾਦਤ ਹਿੰਦੂ ਗੁਰੂ ਨਿਤਿਆਨੰਦ ਨੇ ਉਨ੍ਹਾਂ ਦੇ ਦੇਸ਼ ਵਿਚ ਸ਼ਰਨ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਭਾਰਤੀ ਮੀਡੀਆ ਦੇ ਇਕ ਵਰਗ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਧਰਮਗੁਰੂ ਨੇ ਸ਼੍ਰੀਲੰਕਾਈ ਸਰਕਾਰ ਤੋਂ ਸ਼ਰਨ ਦੀ ਅਪੀਲ ਕੀਤੀ ਹੈ ਜੋ ਕਿ ਸੱਚ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਿੰਦੂ ਗੁਰੂ ਵਲੋਂ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਤੋਂ ਸ਼੍ਰੀਲੰਕਾ ਵਿਚ ਐਂਟਰ ਕਰਨ ਅਤੇ ਫਿਰ ਸ਼ਰਨ ਲੈਣ ਲਈ ਮੈਡੀਕਲ ਵੀਜ਼ੇ ਦੀ ਕੋਈ ਅਪੀਲ ਨਹੀਂ ਕੀਤੀ ਗਈ। ਇਥੋਂ ਤੱਕ ਕਿ ਵਿਦੇਸ਼ ਮੰਤਰਾਲਾ ਨੂੰ ਵੀ ਅਜਿਹੀ ਕੋਈ ਅਪੀਲ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਪਿਛਲੇ ਹਫਤੇ ਭਾਰਤ ਵਿਚ ਇਹ ਮੀਡੀਆ ਰਿਪੋਰਟ ਸੀ ਕਿ ਖੁਦਮੁਖਤਿਆਰ ਧਰਮਗੁਰੂ ਜ਼ਬਰ-ਜਿਨਾਹ ਦੇ ਦੋਸ਼ੀ ਨਿਤਿਆਨੰਦ ਨੇ 7 ਅਗਸਤ ਨੂੰ ਆਪਣੀ ਸਿਹਤ ਵਿਚ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਵਿਕਰਮਸਿੰਘੇ ਨੂੰ ਪੱਤਰ ਲਿਖਿਆ ਸੀ।