ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਸ਼੍ਰੀ ਹਿਤੇਸ਼ ਰਾਜਪਾਲ ਹਿੰਦੂ ਮੰਦਰ ਗਲਾਸਗੋ ਹੋਏ ਨਤਮਸਤਕ

8/6/2020 1:58:51 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਸ਼੍ਰੀ ਹਿਤੇਸ਼ ਰਾਜਪਾਲ ਗਲਾਸਗੋ ਦੇ ਹਿੰਦੂ ਮੰਦਰ ਵਿਖੇ ਨਤਮਸਤਕ ਹੋਣ ਲਈ ਆਪਣੀ ਪਤਨੀ ਭਾਵਨਾ ਚੋਪੜਾ ਰਾਜਪਾਲ ਸਮੇਤ ਪਹੁੰਚੇ। ਇਸ ਸਮੇਂ ਉਨ੍ਹਾਂ ਦੇ ਪੂਜਾ-ਪਾਠ ਕਰਨ ਉਪਰੰਤ ਮੰਦਰ ਕਮੇਟੀ ਵੱਲੋਂ ਉਨ੍ਹਾਂ ਨੂੰ ਜੀਅ ਆਇਆਂ ਕਿਹਾ ਗਿਆ। ਸ਼੍ਰੀ ਹਿਤੇਸ਼ ਰਾਜਪਾਲ ਵੱਲੋਂ ਮੰਦਰ ਕਮੇਟੀ ਅਹੁਦੇਦਾਰਾਂ ਤੇ ਹੋਰ ਪਤਵੰਤਿਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਜ਼ਰੀਏ ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। 

ਇਸ ਸਮੇਂ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲੀ ਤਮੰਨਾ ਹੈ ਕਿ ਸਾਰੇ ਭਾਈਚਾਰੇ ਮਿਲ-ਜੁਲ ਕੇ ਆਪਸੀ ਮਿਲਵਰਤਨ ਨਾਲ ਰਹਿਣ ਤਾਂ ਕਿ ਪਿਆਰ ਬਣਿਆ ਰਹੇ। ਉਨ੍ਹਾਂ ਕਿਹਾ ਕਿ ਉਹ ਸਕਾਟਲੈਂਡ ਵਿਚ ਇਕ ਦੂਤ ਵਾਂਗ ਵਿਚਰ ਕੇ ਸਭ ਦੀ ਸੁੱਖ ਸ਼ਾਂਤੀ ਦੀ ਕਾਮਨਾ ਕਰਦੇ ਰਹਿੰਦੇ ਹਨ। ਉਨ੍ਹਾਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਦਫਤਰੀ ਕੰਮਕਾਰ ਲਈ ਉਨ੍ਹਾਂ ਨੂੰ ਬੇਝਿਜਕ ਮਿਲਿਆ ਜਾ ਸਕਦਾ ਹੈ। ਇਸ ਸਮੇਂ ਮੰਦਰ ਕਮੇਟੀ ਦੇ ਸਕੱਤਰ ਪਵਨ ਸੂਦ, ਖਜਾਨਚੀ ਵਿਨੋਦ ਸ਼ਰਮਾ,  ਅਸ਼ਵਨੀ ਸਭਰਵਾਲ, ਮੰਜੁਲਿਕਾ ਸਿੰਘ, ਮਰੀਦੁਲਾ ਚੱਕਰਵਰਤੀ ਸਮੇਤ ਹੋਰ ਵੀ ਭਾਈਚਾਰੇ ਦੇ ਲੋਕ ਹਾਜ਼ਰ ਸਨ। ਸ਼੍ਰੀ ਹਿਤੇਸ਼ ਰਾਜਪਾਲ ਨੇ ਇਸ ਫੇਰੀ ਨੂੰ ਆਪਣੇ ਲਈ ਬੇਹੱਦ ਯਾਦਗਾਰੀ ਦੱਸਿਆ।


Baljit Singh

Content Editor Baljit Singh