ਕਾਂਗਰਸ ਪਾਰਟੀ ਨੇ ਇਟਲੀ ''ਚ ਜਿਲ੍ਹਾ ਕਮੇਟੀਆਂ ਦਾ ਕੀਤਾ ਗਠਨ

Tuesday, Nov 23, 2021 - 05:46 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਸ਼ਹਿਰ ਬੈਰਗਾਮੋ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੀ ਇਕ ਮੀਟਿੰਗ ਹੋਈ, ਜਿਸ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਕੱਤਰ ਅਤੇ ਓਵਰਸੀਜ਼ ਕਾਂਗਰਸ ਦੇ ਇੰਚਾਰਜ ਹਿਮਾਂਸ਼ੂ ਵਿਆਸ ਜੀ ਉਚੇਚੇ ਤੌਰ 'ਤੇ ਪੁੱਜੇ  ਹੋਏ ਸਨ। ਉਹਨਾਂ ਨੇ ਲੋਮਬਰਦੀਆ ਸਟੇਟ ਅਤੇ ਬੈਰਗਾਮੋ ਜ਼ਿਲ੍ਹੇ ਦੀਆਂ ਨਵੀਂ ਕਮੇਟੀਆਂ ਦਾ ਐਲਾਨ ਕੀਤਾ ਤੇ ਵਿਦੇਸ਼ਾਂ ਵਿੱਚ ਵਸਦੇ  ਭਾਰਤੀਆਂ ਨੂੰ ਆਪਣੀ ਜਨਮ ਭੂਮੀ 'ਤੇ ਆ ਰਹੀਆਂ ਸਮੱਸਿਆਵਾਂ ਨੂੰ ਵੀ ਵਿਚਾਰਿਆ। ਇਸ ਮੌਕੇ ਓਵਰਸੀਜ਼ ਕਾਂਗਰਸ ਦੇ ਇੰਚਾਰਜ  ਹਿਮਾਂਸ਼ੂ ਵਿਆਸ ਨੇ ਕਿਹਾ ਕਿ ਇਟਲੀ ਵਿੱਚ ਵਸਦੇ ਭਾਰਤੀਆਂ ਕੋਲ ਕਾਂਗਰਸ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ਲਈ ਹਰੇਕ ਸਟੇਟ ਤੇ ਜ਼ਿਲ੍ਹੇ ਦੇ ਵਿੱਚ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਦਾ ਮੁੱਖ ਵਿਸ਼ਾ ਪਰਵਾਸੀ ਭਾਰਤੀਆਂ ਨੂੰ ਆਪਣੀ ਜਨਮ ਭੂਮੀ 'ਤੇ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੋਵੇਗਾ।

ਇਸ ਤੋਂ ਪਹਿਲਾਂ ਇਟਲੀ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ, ਯੌਰਪ ਦੇ ਵਾਈਸ ਪ੍ਰਧਾਨ ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ ਮੁੱਖ ਬੁਲਾਰਾ, ਵੇਦ ਸ਼ਰਮਾ, ਸੋਢੀ ਮਕੌੜਾ ਆਦਿ ਨੇ ਹਿਮਾਂਸ਼ੂ ਵਿਆਸ ਨੂੰ ਇਟਲੀ ਰਹਿੰਦੇ ਭਾਰਤੀਆਂ ਦੀਆਂ ਮੁਸ਼ਕਲਾ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਉਂਦਿਆ ਦੱਸਿਆ ਕਿ ਓੁਹ ਪੰਜਾਬੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਓੁਣ ਲਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਰਹਿੰਦੇ ਹਨ। ਇਸ ਮੌਕੇ ਨਵੇ ਚੁਣੇ ਅਹੁਦੇਦਾਰਾ ਵਿਚ ਦਿਲਰਾਜ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ,  ਪ੍ਰਧਾਨ ਜਸਬੀਰ ਸਿੰਘ ਲੋਮਾਬਰਦੀਆ ਸਟੇਟ ਦੇ ਨਵੇ ਪ੍ਰਧਾਨ ਹੋਣਗੇ। 

ਪੜ੍ਹੋ ਇਹ ਅਹਿਮ ਖਬਰ- ਪ੍ਰਵਾਸੀ ਭਾਰਤੀਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਭਾਰਤ ਸਰਕਾਰ ਦੇ ਫ਼ੈਸਲੇ ਦਾ ਕੀਤਾ ਸਵਾਗਤ

ਜਨਰਲ ਸੈਕਟਰੀ ਗੁਰਜੰਟ ਸਿੰਘ ਢਿੱਲੋਂ, ਬੈਰਗਾਮੋ ਜ਼ਿਲ੍ਹੇ ਦਾ ਚੇਅਰਮੈਨ ਜੋਗਾ ਸਿੰਘ, ਪ੍ਰਧਾਨ ਹਰਦੀਪ ਸਿੰਘ, ਸੀਨੀਅਰ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਹੇਅਰ, ਵਾਈਸ ਪ੍ਰਧਾਨ ਸਿਮਰਜੀਤ ਸਿੰਘ ਨਾਗਰਾ ,ਜਨਰਲ ਸਕੱਤਰ ਜਗਦੀਪ ਸਿੰਘ, ਗੁਰਦੀਪ ਸਿੰਘ ਸਕੱਤਰ, ਗੁਰਪ੍ਰੀਤ ਤੂਰ ਮੀਡੀਆ ਇੰਚਾਰਜ, ਕੈਸ਼ੀਅਰ ਸਤਨਾਮ ਸਿੰਘ, ਵਾਈਸ ਕੈਸ਼ੀਅਰ ਨਰਿੰਦਰ ਸਿੰਘ ਨੂੰ ਅਹੁਦੇ ਦੇ ਕੇ ਨਿਵਾਜ਼ਿਆ ਗਿਆ। ਇਸ ਪ੍ਰੋਗਰਾਮ ਵਿਚ ਇਟਲੀ ਤੋਂ ਪੀਡੀ ਦੀ ਐਮ ਪੀ ਗਰਾਸੀਏਲਾ ਲੈਲਾ, ਮੇਅਰ ਫਾਬੀਓ ਫੈਲਾ ਮੇਅਰ ਗੈਬਰੀਅਲੇ ਰੀਵਾ ਉਚੇਚੇ ਤੌਰ 'ਤੇ ਸ਼ਾਮਲ ਹੋਏ।

ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ: ਗਵਾਦਰ 'ਚ ਸੈਂਕੜੇ ਬੱਚਿਆਂ ਨੇ ਬੁਨਿਆਦੀ ਅਧਿਕਾਰਾਂ ਦੇ ਸਮਰਥਨ 'ਚ ਕੀਤਾ ਪ੍ਰਦਰਸ਼ਨ


Vandana

Content Editor

Related News