ਕਾਂਗਰਸ ਪਾਰਟੀ ਸਾਢੇ ਚਾਰ ਸਾਲਾਂ ਤੋਂ ਚੱਲ ਰਹੇ ਫਲਾਪ ਸ਼ੋਅ ’ਤੇ ਪਰਦਾ ਪਾਉਣ ਦੀ ਕਰ ਰਹੀ ਕੋਸ਼ਿਸ਼ : ਕੈਲਾਸ਼ ਬੰਗੜ

Wednesday, Sep 29, 2021 - 10:02 PM (IST)

ਰੋਮ (ਕੈਂਥ)-ਕਾਂਗਰਸ ਆਪਣੇ ਸਿਆਸੀ ਹਿੱਤਾਂ ਨੂੰ ਬਰਕਰਾਰ ਰੱਖਣ ਲਈ ਪੰਜਾਬੀਅਤ ਤੇ ਪੰਜਾਬੀਆਂ ਨਾਲ ਖਿਲਵਾੜ ਕਰ ਰਹੀ ਹੈ, ਜਿਸ ਦਾ ਖ਼ਮਿਆਜ਼ਾ ਇਸ ਨੂੰ ਆਉਣ ਵਾਲ਼ੀਆਂ ਵਿਧਾਨ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ। ਇਸ ਗੱਲ ਦਾ ਪ੍ਰਗਟਾਵਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਐਸੋ. ਇਟਲੀ ਬਸਪਾ ਸਮਰਥਕ ਇਟਲੀ ਦੇ ਆਗੂਆਂ ਨੇ ਕਰਦਿਆਂ ਕਿਹਾ ਕਿ ਪੰਜਾਬ ’ਚ ਜਦੋਂ 2017 ’ਚ ਕਾਂਗਰਸ ਨੇ ਬਹੁਤ ਸਾਰੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ । ਲੋਕਾਂ ਨੇ ਕਾਂਗਰਸ ’ਤੇ ਭਰੋਸਾ ਕਰਕੇ ਸੱਤਾ ’ਚ ਲਿਆਂਦਾ ਪਰ ਹਰ ਵਾਰ ਦੀ ਤਰ੍ਹਾਂ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਹੀ ਕੀਤਾ। ਆਪਣੀ ਸਿਆਸੀ ਲਾਲਸਾ ਪੂਰੀ ਕਰਨ ਲਈ ਇਸ ਵਾਰ ਵੀ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਤਾਂ ਜੋ ਸੱਤਾ ’ਚ ਦੁਬਾਰਾ ਆ ਸਕੇ । ਪਿਛਲੇ ਲਗਾਤਾਰ ਛੇ ਮਹੀਨਿਆਂ ਤੋਂ ਕਾਂਗਰਸ ਸਰਕਾਰ ਆਪਣੇ ਸਾਢੇ ਚਾਰ ਸਾਲਾਂ ਤੋਂ ਚੱਲ ਰਹੇ ਫਲਾਪ ਸ਼ੋਅ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ।

ਇਹ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖ ਭਰੀ ਖ਼ਬਰ, ਦਰਦਨਾਕ ਹਾਦਸੇ ’ਚ ਇਕ ਪੰਜਾਬੀ ਸਣੇ ਦੋ ਲੋਕਾਂ ਦੀ ਮੌਤ

ਪਿਛਲੇ ਦਿਨਾਂ ’ਚ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ ਤੇ  ਚੰਨੀ ਦਾ ਮੁੱਖ ਮੰਤਰੀ ਬਣਨਾ। ਸਿੱਧੂ ਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਤੇ ਫਿਰ ਅਚਾਨਕ ਸਿੱਧੂ ਦਾ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ। ਇਸ ਘਟਨਾਚੱਕਰ ਦਾ ਹੀ ਹਿੱਸਾ ਹੈ ਤਾਂ ਜੋ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਹਟਾ ਕੇ ਆਪਸੀ ਖਿੱਚੋਤਾਣ ਵੱਲ ਲਿਆਂਦਾ ਜਾਵੇ। ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਵਧਦੀ ਤਾਕਤ ਵੀ ਇਨ੍ਹਾਂ ਲਈ ਇਕ ਵੱਡਾ ਸਿਰਦਰਦ ਬਣੀ ਹੋਈ ਹੈ। ਇਹ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਵੇਗਾ ਕਿ ਇਸ ਤਰ੍ਹਾਂ ਦੇ ਲੋਕ ਸਾਡੇ ਲਈ ਲਾਹੇਵੰਦ ਹਨ ਜਾਂ ਨੁਕਸਾਨਦੇਹ। ਜੋ ਆਪਣੇ ਸਿਆਸੀ ਹਿੱਤ ਖਾਤਰ ਪੰਜਾਬ ਤੇ ਪੰਜਾਬੀਅਤ ਨਾਲ ਧੋਖਾ ਕਰ ਰਹੇ ਹਨ। ਪੰਜਾਬੀਆਂ ਨੂੰ ਇਹ ਸੋਚਣਾ ਹੋਵੇਗਾ ਕਿ ਜਿਹੜੀ ਪਾਰਟੀ ਦੇ ਆਗੂਆਂ ਦੀ ਕੁੱਕੜ ਖੇਹ ਨੇ ਸਾਰੇ ਪਾਸੇ ਆਪਣਾ ਜਲੂਸ ਕਢਵਾ ਲਿਆ, ਉਹ ਪੰਜਾਬ ਦਾ ਭਲਾ ਕਿਵੇਂ ਕਰੂੰ । ਕਾਂਗਰਸ ਨੇ ਪਿਛਲੇ 7 ਦਹਾਕਿਆਂ ’ਚ ਦੇਸ਼ ਦਾ ਕੁਝ ਨਹੀਂ ਬਣਨ ਦਿੱਤਾ, ਜੋ ਹੁਣ ਕੁਝ ਕਰੇਗੀ। ਭਾਜਪਾ ਤੇ ਕਾਂਗਰਸ ਨੇ ਗਰੀਬੀ ਨਹੀਂ, ਗ਼ਰੀਬਾਂ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ ਹੋਏ, ਜਿਸ ਨੂੰ ਬਸਪਾ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ। ਪੰਜਾਬ ਦੇ ਲੋਕਾਂ ਲਈ ਹੁਣ ਸਮਾਂ ਗਿਆ ਹੈ ਕਿ ਉਹ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਤਾਂ ਜੋ ਦੇਸ਼ ’ਚ ਚੱਲ ਰਹੇ ਇਸ ਗੰਦੇ ਧੰਦੇ ਨੂੰ ਖਤਮ ਕੀਤਾ ਜਾ ਸਕੇ।
 


Manoj

Content Editor

Related News