ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ ''ਤੇ ਦਿੱਤੇ ਬਿਆਨ ਦੀ ਕਾਂਗਰਸ ਆਗੂ ਨੇ ਕੀਤੀ ਨਿਖੇਧੀ

Sunday, Sep 22, 2024 - 01:23 PM (IST)

ਰੋਮ (ਕੈਂਥ)-  ਕਾਂਗਰਸ ਛੱਡ ਭਾਜਪਾ ਵਿੱਚ ਜਾਕੇ ਆਪਣੀ ਬੱਲੇ-ਬੱਲੇ ਕਰਵਾਉਣ ਲਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਅਮਰੀਕਾ ਜਾ ਕੇ ਸਿੱਖਾਂ ਦੇ ਪੱਖ ਦਿੱਤੇ ਬਿਆਨ ਤੋਂ ਖਫ਼ਾ ਹੋ ਉਨ੍ਹਾਂ ਨੂੰ ਅੱਤਵਾਦੀ ਕਹਿਣਾ ਇਸ ਗੱਲ ਦਾ ਸਬੂਤ ਹੈ ਕਿ ਬਿੱਟੂ ਦੀ ਦਿਮਾਗੀ ਹਾਲਤ ਠੀਕ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਰਾਣਾ ਨੇ ਪ੍ਰੈੱਸ ਨਾਲ ਕੀਤਾ। ਸੁਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਜਦੋਂ ਦਾ ਭਾਜਪਾ ਵਿੱਚ ਗਿਆ ਉਂਦੋ ਤੋਂ ਦਿਮਾਗੀ ਪ੍ਰੇਸ਼ਾਨੀਆਂ ਕਾਰਨ ਚਰਚਾ ਵਿੱਚ ਹੈ।ਇਸ ਵਾਰ ਤਾਂ ਬਿੱਟੂ ਨੇ ਹੱਦ ਹੀ ਕਰ ਦਿੱਤੀ ਕਿ ਜਿਸ ਕਾਂਗਰਸ ਨੇ ਬਿੱਟੂ ਨੂੰ ਪਹਿਚਾਣ ਦਿੱਤੀ ਉਸ ਨੂੰ ਦੋ ਵਾਰ ਲੀਡਰ ਬਣਾਇਆ ਜਿਸ ਕਾਂਗਰਸ ਲਈ ਉਸ ਦੇ ਬਜੁਰਗ ਕੰਮ ਕਰਦੇ ਸ਼ਹੀਦ ਹੋ ਗਏ ਉਸ ਕਾਂਗਰਸ ਦੇ ਲੀਡਰਾਂ ਨੂੰ ਅੱਤਵਾਦੀ ਕਹਿਣ ਬਿੱਟੂ ਦੇ ਦਿਮਾਗੀ ਸੰਤੁਲਨ ਨੂੰ ਜਗ ਜ਼ਾਹਿਰ ਕਰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੂੰ ਝਟਕਾ, 100 ਤੋ ਵੱਧ ਸਾਬਕਾ ਰਿਪਬਲਿਕਨਾਂ ਨੇ ਕਮਲਾ ਹੈਰਿਸ ਦਾ ਕੀਤਾ ਸਮਰਥਨ

ਰਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਰਤੀਆਂ ਦੀ ਪਿਆਰੀ ਤੇ ਸਤਿਕਾਰੀ ਪਾਰਟੀ ਹੈ ਇਸ ਪਾਰਟੀ ਲਈ ਰਾਹੁਲ ਗਾਂਧੀ ਦੇ ਖਾਨਦਾਨ ਨੇ ਬਲੀਦਾਨ ਦਿੱਤਾ ਉਸ ਕਾਂਗਰਸ ਪਾਰਟੀ ਦੀ ਬਦੌਲਤ ਹੀ ਲੀਡਰ ਬਣ ਬਿੱਟੂ ਅੱਜ ਆਪਣਾ ਆਪਾ ਗੁਆ ਬੈਠਾ ਹੈ।ਅਜਿਹੇ ਲੀਡਰ ਸਮਾਜ ਤੇ ਦੇਸ਼ ਦੋਨਾਂ ਲਈ ਨੁਕਸਾਨਦਾਇਕ ਹੁੰਦੇ ਹਨ ।ਬਿੱਟੂ ਦੇ ਬਿਆਨ ਦੀ ਰਾਣਾ ਨੇ ਤਿੱਖੀ ਨਿੰਦਿਆਂ ਕਰਦਿਆਂ ਕਿਹਾ ਕਿ ਉਸ ਦੇ ਬਿਆਨ ਨੇ ਉਸ ਦੀ ਬੌਧਿਕ ਸ਼ਕਤੀ ਦਾ ਜਨਾਜ਼ਾ ਕੱਢ ਦਿੱਤਾ ਹੈ ਜਿਸ ਦੀ ਵਿਦੇਸ਼ਾਂ ਵਿੱਚ ਵੱਸਦੇ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਸਮੂਹ ਮੈਂਬਰਾਂ ਤੇ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ।ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਸ ਸਮੇਂ ਕਾਂਗਰਸ ਦੇ ਮੁੱਖ ਲੀਡਰ ਹਨ। ਉਨ੍ਹਾਂ ਨੂੰ ਦੇਸ਼- ਵਿਦੇਸ਼ ਤੋਂ ਭਾਰਤੀਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News