ਕਾਂਗੋ ਦੇ ਰਾਸ਼ਟਰਪਤੀ ਨੇ ਅਮਰੀਕੀ ਮੂਲ ਦੇ ਸਾਜ਼ਿਸ਼ਕਾਰਾਂ ਨੂੰ ਕੀਤਾ ਮੁਆਫ਼

Wednesday, Apr 02, 2025 - 03:00 PM (IST)

ਕਾਂਗੋ ਦੇ ਰਾਸ਼ਟਰਪਤੀ ਨੇ ਅਮਰੀਕੀ ਮੂਲ ਦੇ ਸਾਜ਼ਿਸ਼ਕਾਰਾਂ ਨੂੰ ਕੀਤਾ ਮੁਆਫ਼

ਕਿਨਸ਼ਾਸਾ (ਯੂ.ਐਨ.ਆਈ.)- ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ (ਡੀ.ਆਰ.ਸੀ.) ਦੇ ਰਾਸ਼ਟਰਪਤੀ ਫੇਲਿਕਸ ਸ਼ੀਸੇਕੇਦੀ ਨੇ ਮੰਗਲਵਾਰ ਨੂੰ ਕਈ ਅਮਰੀਕੀ ਮੂਲ ਦੇ ਤਖਤਾਪਲਟ ਸਾਜ਼ਿਸ਼ਕਾਰਾਂ ਨੂੰ ਮੁਆਫ਼ ਕਰ ਦਿੱਤਾ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਦੇ ਯੂਟਾਹ ਰਾਜ ਵਿੱਚ ਜਨਮੇ ਮਾਰਸੇਲ ਮਲੰਗਾ ਅਤੇ ਦੋ ਹੋਰ ਅਮਰੀਕੀ ਨਾਗਰਿਕਾਂ ਨੂੰ ਪਿਛਲੇ ਸਾਲ ਸਤੰਬਰ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਮੈਲਬੌਰਨ 'ਚ ਹੋਏ ਬੈਂਚ ਪ੍ਰੈਸ ਮੁਕਾਬਲੇ, ਪੰਜਾਬੀ ਨੌਜਵਾਨ ਨੇ ਜਿੱਤਿਆ ਸੋਨ ਤਗਮਾ 

ਡੀ.ਆਰ.ਸੀ ਦੇ ਰਾਸ਼ਟਰਪਤੀ ਦੀ ਬੁਲਾਰਨ ਟੀਨਾ ਸਲਾਮਾ ਨੇ ਮੰਗਲਵਾਰ ਦੇਰ ਰਾਤ ਕਿਹਾ, "ਉਨ੍ਹਾਂ (ਅਮਰੀਕੀ ਮੂਲ ਦੇ ਸਾਜ਼ਿਸ਼ਕਾਰਾਂ) ਨੂੰ ਹੁਣ ਫਾਂਸੀ ਨਹੀਂ ਦਿੱਤੀ ਜਾਵੇਗੀ ਕਿਉਂਕਿ ਮੌਤ ਦੀ ਸਜ਼ਾ ਨੂੰ ਘਟਾ ਦਿੱਤਾ ਗਿਆ ਹੈ।" ਰਾਸ਼ਟਰਪਤੀ ਸ਼ੀਸੇਕੇਦੀ ਨੇ ਮਾਰਸੇਲ ਮਲੰਗਾ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਹੁਕਮ ਦਿੱਤਾ ਹੈ।'' ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿੱਚ ਕਿਨਸ਼ਾਸਾ ਦੀ ਇੱਕ ਫੌਜੀ ਅਦਾਲਤ ਨੇ ਅਸਫਲ ਤਖਤਾਪਲਟ ਮਾਮਲੇ ਵਿੱਚ 37 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਸਾਜ਼ਿਸ਼ਕਾਰਾਂ ਨੇ ਉਸ ਸਮੇਂ ਦੇ ਉਪ ਪ੍ਰਧਾਨ ਮੰਤਰੀ ਵਿਟਲ ਕਾਮਰੇ ਦੇ ਨਿਵਾਸ 'ਤੇ ਹਮਲਾ ਕੀਤਾ ਅਤੇ ਬਾਅਦ ਵਿੱਚ ਪੈਲੇਸ ਡੇ ਲਾ ਨੇਸ਼ਨ ਨੂੰ ਨਿਸ਼ਾਨਾ ਬਣਾਇਆ, ਜਿੱਥੇ ਰਾਸ਼ਟਰਪਤੀ ਫੇਲਿਕਸ ਸ਼ੀਸੇਕੇਦੀ ਦਾ ਦਫਤਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News