ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਚੀਨ ਦੇ ਪ੍ਰਬੰਧਾਂ ਤੋਂ ਅਮਰੀਕਾ ਚਿੰਤਤ : ਰਾਸ਼ਟਰਪਤੀ ਬਾਈਡਨ
Thursday, Jan 05, 2023 - 02:38 PM (IST)

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਪਣਾਈ ਜਾ ਰਹੇ ਤਰੀਕਿਆਂ ਤੋਂ ਅਮਰੀਕਾ ਚਿੰਤਤ ਹੈ। ਰਾਸ਼ਟਰਪਤੀ ਬਾਈਡਨ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ, ਕੀ ਉਹ ਚੀਨ ਵਿੱਚ ਸੰਕਰਮਣ ਦੀ ਸਥਿਤੀ ਨੂੰ ਲੈ ਕੇ ਚਿੰਤਤ ਸਨ? ਦਾ ਜਵਾਬ ਦਿੰਦਿਆਂ 'ਹਾਂ' ਕਿਹਾ। ਚੀਨ 'ਚ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਅਮਰੀਕਾ ਅਤੇ ਭਾਰਤ ਸਮੇਤ ਕਈ ਦੇਸ਼ਾਂ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀਆਂ ਲਗਾਈਆਂ ਹਨ।
ਇਹ ਵੀ ਪੜ੍ਹੋ- ਬਹਾਨੇ ਨਾਲ ਫੈਕਟਰੀ ਬੁਲਾਏ ਮਾਲਕ, ਫਿਰ ਘਾਤ ਲਾ ਕੇ ਬੈਠੇ 20 ਵਿਅਕਤੀਆਂ ਨੇ ਬੋਲ ਦਿੱਤਾ ਧਾਵਾ
ਬਾਈਡਨ ਨੇ ਕਿਹਾ ਕਿ ਜੇ ਤੁਸੀਂ ਚੀਨ ਤੋਂ ਆ ਰਹੇ ਹੋ, ਤਾਂ ਤੁਹਾਡੀ ਜਾਂਚ ਹੋਣੀ ਚਾਹੀਦੀ ਹੈ ਪਰ ਚੀਨ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਹਰ ਪਾਸੇ ਕੋਰੋਨਾ ਵਾਇਰਸ ਦਾ ਸੰਕਰਮਣ ਫੈਲਿਆ ਹੋਇਆ ਹੈ, ਅਜਿਹੀ ਸਥਿਤੀ ਵਿੱਚ ਵੀ ਇੱਕ ਵੱਡੀ ਅਤੇ ਵਿਸ਼ਾਲ ਆਬਾਦੀ ਵਾਲੇ ਚੀਨ ਵਰਗੇ ਦੇਸ਼ ਵਿੱਚ ਵਾਇਰਸ ਦੇ ਵਾਧੂ ਰੂਪਾਂ ਦੇ ਉਭਰਨ ਦੀ ਸੰਭਾਵਨਾ ਹੈ। ਪ੍ਰਾਈਸ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਨਵਾਂ ਰੂਪ ਦੁਨੀਆ ਦੇ ਕਿਸੇ ਹੋਰ ਹਿੱਸੇ ਤੋਂ ਸ਼ੁਰੂ ਹੋਇਆ ਅਤੇ ਅਮਰੀਕਾ ਤੱਕ ਪਹੁੰਚ ਗਿਆ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਚੀਨ ਕੋਰੋਨਾ ਦੇ ਮਾਮਲਿਆਂ ਦੀ ਸਹੀ ਗਿਣਤੀ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ- ਇਕ ਸਾਲ ਬਾਅਦ ਵੀ PM ਮੋਦੀ ਦੇ ਪੰਜਾਬ ਦੌਰੇ ਦੌਰਾਨ ਰਸਤਾ ਰੋਕਣ ਵਾਲਿਆਂ ਦੀ ਨਹੀਂ ਹੋਈ ਪਛਾਣ
ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।