ਯਮਨ ਦੀ ਰਾਜਧਾਨੀ ਸਨਾ ਤੋਂ ਛੇ ਸਾਲ ਬਾਅਦ ਵਪਾਰਕ ਉਡਾਣ ਹੋਈ ਰਵਾਨਾ
Monday, May 16, 2022 - 02:20 PM (IST)
ਸਨਾ (ਏਜੰਸੀ): ਯਮਨ ਦੇ ਹੂਤੀ ਬਾਗੀਆਂ ਨੇ ਕਿਹਾ ਕਿ ਛੇ ਸਾਲਾਂ ਵਿੱਚ ਪਹਿਲੀ ਵਾਰ ਸੋਮਵਾਰ ਨੂੰ ਦੇਸ਼ ਦੀ ਰਾਜਧਾਨੀ ਤੋਂ ਇੱਕ ਵਪਾਰਕ ਜਹਾਜ਼ ਨੇ ਉਡਾਣ ਭਰੀ। ਯਮਨ ਦੀ ਰਾਜਧਾਨੀ ਸਨਾ 'ਤੇ ਇਸ ਸਮੇਂ ਬਾਗੀਆਂ ਦਾ ਕੰਟਰੋਲ ਹੈ। ਹੂਤੀ ਬਾਗੀਆਂ ਦੁਆਰਾ ਸੰਚਾਲਿਤ ਮੀਡੀਆ ਦੇ ਅਨੁਸਾਰ ਯਮਨ ਏਅਰਵੇਜ਼ ਦਾ ਇਹ ਜਹਾਜ਼ ਸਨਾ ਤੋਂ ਜਾਰਡਨ ਦੀ ਰਾਜਧਾਨੀ ਅੱਮਾਨ ਜਾਵੇਗਾ। ਜਹਾਜ਼ ਵਿੱਚ ਕੁੱਲ 137 ਯਾਤਰੀ ਸਵਾਰ ਹਨ।
ਪੜ੍ਹੋ ਇਹ ਅਹਿਮ ਖ਼ਬਰ- ਵਾਤਾਵਰਣ ਸੁਰੱਖਿਆ ਲਈ ਨਿਊਜ਼ੀਲੈਂਡ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਕਰੇਗੀ ਲੋਕਾਂ ਦੀ ਵਿੱਤੀ ਮਦਦ
ਗੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਤੋਂ ਬਾਅਦ ਪਿਛਲੇ ਮਹੀਨੇ, ਯਮਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਅਤੇ ਹੂਤੀ ਵਿਦਰੋਹੀਆਂ ਵਿਚਕਾਰ 60 ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ। ਯਮਨ ਵਿੱਚ ਛੇ ਸਾਲਾਂ ਵਿੱਚ ਪਹਿਲੀ ਵਾਰ ਦੇਸ਼ ਵਿਆਪੀ ਜੰਗਬੰਦੀ ਲਾਗੂ ਕੀਤੀ ਗਈ ਹੈ। ਇਹ ਜੰਗਬੰਦੀ 2 ਅਪ੍ਰੈਲ ਤੋਂ ਲਾਗੂ ਹੋ ਗਈ ਹੈ।