ਚੀਨ ''ਚ ਪਹਿਲੀ ਵਾਰ ਕੈਮਰੇ ''ਚ ਕੈਦ ਹੋਇਆ ਰੰਗਹੀਣ ਪਾਂਡਾ

05/27/2019 6:19:27 PM

ਬੀਜਿੰਗ— ਚੀਨ 'ਚ ਬਾਂਸ ਦੇ ਜੰਗਲਾਂ 'ਚ ਘੁੰਮਦੇ ਹੋਏ ਇਕ ਪੂਰੀ ਤਰ੍ਹਾਂ ਰੰਗਹੀਣ ਵਿਸ਼ਾਲ ਪਾਂਡਾ ਨੂੰ ਫਿਲਮਾਇਆ ਗਿਆ। ਇਕ ਮਾਹਿਰ ਨੇ ਸੋਮਵਾਰ ਨੂੰ ਕਿਹਾ ਕਿ ਪਹਿਲੀ ਵਾਰ ਜੰਗਲ 'ਚ ਕਿਸੇ ਨੇ ਉਸ ਨੂੰ ਕੈਦ ਕੀਤਾ ਹੈ। ਰਿਜ਼ਰਵ ਮੈਨੇਜਮੈਂਟ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਅਪ੍ਰੈਲ ਮਹੀਨੇ 'ਚ ਸਿਚੁਆਨ ਸੂਬੇ ਦੇ ਵੋਲੋਂਗ ਨੈਸ਼ਨਲ ਨੇਚਰ ਰਿਜ਼ਰਵ 'ਚ ਇਕ ਇੰਫ੍ਰਾਰੈੱਡ ਕੈਮਰੇ ਦੀ ਮਦਦ ਨਾਲ ਉਸ ਦੀ ਫੁਟੇਜ ਨੂੰ ਲਿਆ ਗਿਆ।

ਬੀਜਿੰਗ ਦੀ ਪੇਕਿੰਗ ਯੂਨੀਵਰਸਿਟੀ ਦੇ ਇਕ ਖੋਜਕਾਰ ਲੀ ਸ਼ੇਂਗ ਨੇ ਸੋਮਵਾਰ ਨੂੰ ਸੀ. ਐੱਨ. ਐੱਨ. ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਜੰਗਲ 'ਚ ਕਦੀ ਵੀ ਪੂਰੀ ਤਰ੍ਹਾਂ ਰੰਗਹੀਣ ਵਿਸ਼ਾਲ ਪਾਂਡੇ ਦੀ ਮੌਜੂਦਗੀ ਨੂੰ ਦਰਜ ਨਹੀਂ ਕੀਤਾ ਗਿਆ ਸੀ। ਲੀ ਨੇ ਕਿਹਾ ਕਿ ਪਾਂਡਾ ਮਜ਼ਬੂਤ ਦਿਖਾਈ ਦੇ ਰਿਹਾ ਸੀ ਅਤੇ ਉਸ ਦੇ ਕਦਮ ਸਥਿਰ ਸਨ, ਇਹ ਸੰਕੇਤ ਹੈ ਕਿ 'ਜੈਨੇਟਿਕ ਮਿਊਟੇਸ਼ਨ' ਨੇ ਉਸ ਦੇ ਜੀਵਨ 'ਚ ਉਸ ਹੱਦ ਤੱਕ ਰੁਕਾਵਟ ਨਹੀਂ ਪਾਈ ਹੋਵੇਗੀ। ਨੇਚਰ ਰਿਜ਼ਰਵ ਖੇਤਰ 'ਚ ਇਸ ਦੇ ਵਿਕਾਸ ਦਾ ਨਿਰੀਖਣ ਕਰਨ ਲਈ ਵੱਧ ਇੰਫ੍ਰਾਰੈੱਡ ਕੈਮਰੇ ਸਥਾਪਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਨਾਲ ਹੀ ਇਹ ਵੀ ਦੇਖਿਆ ਜਾਵੇਗਾ ਕਿ ਰੰਗਹੀਣ ਪਾਂਡਾ ਖੇਤਰ ਦੇ ਹੋਰ ਵਿਸ਼ਾਲ ਪਾਂਡਿਆਂ ਨਾਲ ਕਿਵੇਂ ਸੰਪਰਕ ਕਰਦਾ ਹੈ।

ਨੈਸ਼ਨਲ ਜਿਓਗ੍ਰਾਫਿਕ ਮੁਤਾਬਕ ਰੰਗਹੀਣਤਾ ਵਾਲੇ ਜਾਨਵਰਾਂ 'ਚ ਮੈਲੇਨਿਨ ਦੀ ਕਮੀ ਹੁੰਦੀ ਹੈ ਜਾਂ ਫਿਰ ਚਮੜੀ ਦਾ ਰੰਗ ਦ੍ਰਵ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਨੂੰ ਅਕਸਰ ਜੰਗਲ 'ਚ ਸ਼ਿਕਾਰੀਆਂ ਤੋਂ ਵੱਧ ਖਤਰਾ ਹੁੰਦਾ ਹੈ। ਇਨ੍ਹਾਂ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ ਅਤੇ ਇਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਵੀ ਬੇਹੱਦ ਅਸੁਰੱਖਿਅਤ ਜੀਵ ਦੇ ਰੂਪ 'ਚ ਵਰਗੀਕ੍ਰਿਤ ਕੀਤਾ ਗਿਆ ਹੈ। ਵਰਲਡ ਵਾਈਫ ਫੰਡ ਫਾਰ ਨੇਚਰ ਮੁਤਾਬਕ ਜੰਗਲਾਂ 'ਚ ਇਨ੍ਹਾਂ ਦੀ ਗਿਣਤੀ ਸਿਰਫ 1864 ਬਚੀ ਹੈ।


Baljit Singh

Content Editor

Related News