ਕੋਲੰਬੀਆ ''ਚ ਸਿਲਸਿਲੇਵਾਰ ਭੂਚਾਲ ਦੇ ਝਟਕੇ
Wednesday, Dec 25, 2019 - 09:57 AM (IST)

ਬਗੋਟਾ (ਵਾਰਤਾ): ਅਮਰੀਕਾ ਦੇ ਮੱਧ ਸੂਬੇ ਕੋਲੰਬੀਆ ਵਿਚ ਸਿਲਸਿਲੇਵਾਰ ਭੂਚਾਲ ਦੇ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਮੁਤਾਬਕ ਮੰਗਲਵਾਰ 19:03 ਵਜੇ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 6.0 ਮਾਪੀ ਗਈ। ਭੂਚਾਲ ਦਾ ਕੇਂਦਰ ਗ੍ਰਨਾਡਾ ਤੋਂ 33 ਕਿਲੋਮੀਟਰ ਦੂਰ ਪੂਰਬ ਅਤੇ 10 ਕਿਲੋਮੀਟਰ ਦੀ ਡੂੰਘਾਈ ਵਿਚ ਰਿਹਾ।
ਇਸ ਦੇ ਕੁਝ ਦੇਰ ਬਾਅਦ 19:19 ਵਜੇ 5.7 ਦੀ ਤੀਬਰਤਾ ਵਾਲੇ ਭੂਚਾਲ ਦੇ ਦੂਜੇ ਝਟਕੇ ਦੇ ਨਾਲ ਹੀ ਕਈ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਕਾਰਨ ਰਾਜਧਾਨੀ ਬਗੋਟਾ ਸਮੇਤ ਹੋਰ ਸ਼ਹਿਰਾਂ ਵਿਚ ਸਥਿਤ ਰਿਹਾਇਸ਼ੀ ਇਲਾਕਿਆਂ, ਖਾਸ ਕਰ ਕੇ ਉੱਚੀਆਂ ਇਮਾਰਤਾਂ ਵਿਚ ਰਹਿ ਰਹੇ ਜਾਂ ਕੰਮ ਕਰ ਰਹੇ ਲੋਕਾਂ ਦੇ ਵਿਚ ਹਫੜਾ-ਦਫੜੀ ਮਚ ਗਈ। ਭੂਚਾਲ ਨਾਲ ਫਿਲਹਾਲ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।